
ਕਿਹਾ - 'ਜੰਗ ਲਈ ਤਿਆਰ ਰਹੋ'
ਨਵੀਂ ਦਿੱਲੀ : ਭਾਰਤ ਵੱਲੋਂ ਜੰਮੂ-ਕਸ਼ਮੀਰ 'ਚ ਧਾਰਾ 370 ਖ਼ਤਮ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ 'ਚ ਤਰਥੱਲੀ ਮੱਚ ਗਈ ਹੈ। ਇਸ ਪਾਸੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਹੋਰ ਦੇਸ਼ਾਂ ਤੋਂ ਸਮਰਥਨ ਮੰਗਦਿਆਂ ਆਪਣਾ ਦੁਖੜਾ ਰੋ ਰਹੇ ਹਨ, ਉਥੇ ਹੀ ਹੁਣ ਇਮਰਾਨ ਸਰਕਾਰ ਦੇ ਮੰਤਰੀ ਫ਼ਵਾਦ ਚੌਧਰੀ ਭਾਰਤ ਨੂੰ ਜੰਗ ਦੀ ਧਮਕੀ ਦੇ ਰਹੇ ਹਨ। ਫ਼ਵਾਦ ਨੇ ਟਵੀਟ ਕਰਦਿਆਂ ਕਿਹਾ ਕਿ ਭਾਰਤ ਕਸ਼ਮੀਰ ਨੂੰ ਫ਼ਲੀਸਤੀਨ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
Article 370
ਭਾਰਤ ਕਸ਼ਮੀਰ ਦੀ ਆਬਾਦੀ ਨੂੰ ਬਦਲਣਾ ਚਾਹੁੰਦਾ ਹੈ। ਫ਼ਵਾਦ ਨੇ ਆਪਣੇ ਸੰਸਦ ਮੈਂਬਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬੇਕਾਰ ਮਸਲਿਆਂ 'ਤੇ ਆਪਸ 'ਚ ਲੜਨ ਦੀ ਥਾਂ ਸਾਨੂੰ ਭਾਰਤ ਦਾ ਜਵਾਬ ਖ਼ੂਨ, ਹੰਝੂ ਅਤੇ ਪਸੀਨੇ ਨਾਲ ਦੇਣਾ ਹੋਵੇਗਾ। ਸਾਨੂੰ ਜੰਗ ਲਈ ਤਿਆਰ ਰਹਿਣਾ ਹੋਵੇਗਾ। ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਜਾਵੇਦ ਬਾਜਵਾ ਨੂੰ ਹੁਣ ਪੀਓਕੇ ਦੀ ਚਿੰਤਾ ਸਤਾਉਣ ਲੱਗੀ ਹੈ।
Fawad Chaudhry
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਭਾਰਤ ਨੇ ਜਿਵੇਂ ਹੀ ਕਸ਼ਮੀਰ 'ਚ ਧਾਰਾ 370 ਨੂੰ ਖ਼ਤਮ ਕੀਤਾ ਤਾਂ ਪਾਕਿ ਫ਼ੌਜ ਮੁਖੀ ਨੇ ਤੁਰੰਤ ਕਸ਼ਮੀਰ ਦੇ ਹਾਲਾਤ 'ਤੇ ਚਰਚਾ ਲਈ ਕਮਾਂਡਰਾਂ ਦੀ ਮੀਟਿੰਗ ਬੁਲਾ ਲਈ ਸੀ। ਉਨ੍ਹਾਂ ਨੇ ਕੋਰਪਸ ਕਮਾਂਡਰਾਂ ਨਾਲ ਮੰਗਲਵਾਰ ਨੂੰ ਲੰਮੀ ਮੀਟਿੰਗ ਕੀਤੀ।