
ਕੈਨੇਡਾ ਦੇ ਸੂਬੇ ਓਂਟਾਰੀਓ 'ਚ ਦਸਤਾਰਧਾਰੀ ਸਿੱਖਾਂ ਹੈਲਮਟ ਪਾਕੇ ਬਾਈਕ ਚਲਾਉਣ ਦੀ ਸ਼ਾਇਦ ਹੁਣ ਜ਼ਰੂਰਤ ਨਹੀਂ ਪਵੇਗੀ
ਓਂਟਾਰੀਓ, (ਏਜੰਸੀ) ਕੈਨੇਡਾ ਦੇ ਸੂਬੇ ਓਂਟਾਰੀਓ 'ਚ ਦਸਤਾਰਧਾਰੀ ਸਿੱਖਾਂ ਹੈਲਮਟ ਪਾਕੇ ਬਾਈਕ ਚਲਾਉਣ ਦੀ ਸ਼ਾਇਦ ਹੁਣ ਜ਼ਰੂਰਤ ਨਹੀਂ ਪਵੇਗੀ। ਓਂਟਾਰੀਓ ਦੀ ਨਵੀਂ ਬਣੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਦੇ ਸਿਰ ਇਸ ਖਾਸ ਤੋਹਫੇ ਦਾ ਸਿਹਰਾ ਜਾਵੇਗਾ। ਜਲਦੀ ਹੀ ਇਸ ਸੂਬੇ 'ਚ ਰਹਿਣ ਵਾਲੇ ਦਸਤਾਰਧਾਰੀ ਸਿੱਖਾਂ ਨੂੰ ਬਿਨਾਂ ਹੈਲਮਟ ਦੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਮਿਲ ਸਕਦੀ ਹੈ।
Sikhs in Ontario can get approval for running bikes without helmet
ਜੇਕਰ ਅਜਿਹਾ ਹੋਇਆ ਤਾਂ ਓਂਟਾਰੀਓ ਕੈਨੇਡਾ ਦਾ ਚੌਥਾ ਅਜਿਹਾ ਸੂਬਾ ਬਣ ਜਾਵੇਗਾ, ਜਿੱਥੇ ਸਿੱਖਾਂ ਨੂੰ ਇਹ ਛੋਟ ਹੋਵੇਗੀ। ਇਸ ਤੋਂ ਪਹਿਲਾਂ ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਸੂਬੇ 'ਚ ਸਿੱਖਾਂ ਨੂੰ ਇਹ ਛੋਟ ਮਿਲੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਡੱਗ ਫੋਰਡ ਦੀ ਸਰਕਾਰ ਨੂੰ 7 ਜੂਨ 2018 ਨੂੰ ਹੋਈਆਂ ਸੂਬਾ ਚੋਣਾਂ 'ਚ ਇਤਿਹਾਸਕ ਜਿੱਤ ਹਾਸਲ ਹੋਈ ਸੀ। ਇਸ ਸੂਬੇ 'ਚ ਵੀ ਪੰਜਾਬੀ ਵੱਡੀ ਗਿਣਤੀ 'ਚ ਰਹਿੰਦੇ ਹਨ, ਇਸੇ ਲਈ ਡੱਗ ਫੋਰਡ ਸਰਕਾਰ ਵਲੋਂ ਇਹ ਉਪਰਾਲੇ ਹੋਣ ਜਾ ਰਹੇ ਹਨ।
'ਸਿੱਖਸ ਮੋਟਰਸਾਈਕਲ ਗਰੁੱਪ' ਦੇ ਪ੍ਰਤੀਨਿਧੀ ਜਗਦੀਪ ਸਿੰਘ ਦਾ ਇਸਤੇ ਕਹਿਣਾ ਹੈ ਕਿ ਦਸਤਾਰ ਸਿਖਾਂ ਦੀ ਪਛਾਣ ਹੈ ਅਤੇ ਬਿਨਾ ਦਸਤਾਰ ਦੇ ਉਹ ਅਧੂਰੇ ਹਨ। ਉਨ੍ਹਾਂ ਕਿਹਾ ਦਸਤਾਰ ਦੇ ਹੋਣ 'ਤੇ ਹੈਲਮਟ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ, ਡੱਗ ਫੋਰਡ ਦੇ ਦਫਤਰ ਨੇ ਇਹ ਭਰੋਸਾ ਜਤਾਇਆ ਕਿ ਮੁੱਖ ਮੰਤਰੀ ਵਲੋਂ ਇਸ ਅਪੀਲ ਤੇ ਕੋਸ਼ਿਸ਼ ਜਾਰੀ ਹੈ ਤਾਂ ਕਿ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਪਾਉਣ ਦੀ ਜ਼ਰੂਰਤ ਨਾ ਹੋਵੇ।