
ਦੁਨੀਆ ਦੀ ਖਬਰ ਰੱਖਣ ਵਾਲੇ ਇੰਟਰਪੋਲ ਦੇ ਮੁਖੀ ਮੇਂਗ ਹੋਂਗਵਈ ਲਾਪਤਾ ਹੋ ਗਏ ਹਨ।
ਪੈਰਿਸ : ਦੁਨੀਆ ਦੀ ਖਬਰ ਰੱਖਣ ਵਾਲੇ ਇੰਟਰਪੋਲ ਦੇ ਮੁਖੀ ਮੇਂਗ ਹੋਂਗਵਈ ਲਾਪਤਾ ਹੋ ਗਏ ਹਨ। ਚੀਨ ਦੇ ਲੋਕ ਸੁਰੱਖਿਆ ਦੇ ਉਪ ਮੰਤਰੀ ਰਹੇ 64 ਸਾਲਾਂ ਮੇਂਗ ਸਤੰਬਰ ਦੇ ਅੰਤ ਵਿਚ ਚੀਨ ਲਈ ਰਵਾਨਾ ਹੋਏ ਸਨ। ਇਸ ਤੋਂ ਬਾਅਦ ਉਨਾਂ ਦੀ ਕੋਈ ਵੀ ਜਾਣਕਾਰੀ ਹਾਸਿਲ ਨਹੀਂ ਹੋਈ ਹੈ। ਫਰਾਂਸ ਦੇ ਇਕ ਜੂਡੀਸ਼ੀਅਲ ਅਧਿਕਾਰੀ ਨੇ ਇਸ ਸਬੰਧੀ ਦਸਿਆ ਕਿ ਸਰਕਾਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਇੰਟਰਪੋਲ ਦੇ ਮੁਖ ਮੇਂਗ ਹੋਂਗਵੇਈ ਦੀ ਪਤਨੀ ਨੇ ਦਸਿਆ ਕਿ ਫਰਾਂਸ ਦੇ ਲਿਓਨ ਜਾਣ ਤੋਂ ਬਾਅਦ ਉਨਾਂ ਦਾ ਅਪਣੇ ਪਤੀ ਨਾਲ ਰਾਬਤਾ ਨਹੀਂ ਹੋ ਸਕਿਆ ਹੈ। ਲਿਓਨ ਵਿਚ ਇੰਟਰਪੋਲ ਦਾ ਹੈਡਕੁਆਟਰ ਹੈ।
Interpol Headquarters Lyon
ਫਰਾਂਸ ਦੇ ਅਧਿਕਾਰੀ ਨੇ ਦਸਿਆ ਕਿ ਮੇਂਗ ਚੀਨ ਪਹੁੰਚਣ ਵਾਲੇ ਸਨ। ਇਸ ਤੋਂ ਬਾਅਦ ਮੇਂਗ ਦੀਆਂ ਸਰਗਰਮੀਆਂ ਬਾਰੇ ਕੁਝ ਵੀ ਪਤਾ ਨਹੀਂ ਹੈ। ਚੀਨ ਦੀ ਰਾਜਨੀਤੀ ਵਿਚ ਕਾਫੀ ਸਮੇਂ ਤੱਕ ਕਿਰਿਆਸੀਲ ਭੂਮਿਕਾ ਨਿਭਾਉਣ ਤੋਂ ਬਾਅਦ ਦੋ ਸਾਲ ਪਹਿਲਾ ਹੀ ਮੇਂਗ ਨੂੰ ਇੰਟਰਪੋਲ ਦਾ ਮੁਖੀ ਬਣਾਇਆ ਗਿਆ ਸੀ। ਦਸਣਯੋਗ ਹੈ ਕਿ ਮੇਂਗ ਪਹਿਲੇ ਚੀਨੀ ਨਾਗਰਿਕ ਹਨ ਜੋ ਇੰਟਰਪੋਲ ਦੇ ਮੁਖੀ ਚੁਣੇ ਗਏ ਹਨ। ਮੇਂਗ ਦੀ ਪਤਨੀ ਦੀ ਸ਼ਿਕਾਇਤ ਤੇ ਫਰਾਂਸ ਸਰਕਾਰ ਨੇ ਮੇਂਗ ਦੀ ਤਲਾਸ਼ ਸ਼ੁਰੂ ਕਰ ਦਿਤੀ ਹੈ। ਇੰਟਰਪੋਲ ਨੇ ਇਕ ਬਿਆਨ ਵਿਚ ਸਪਸ਼ੱਟ ਕੀਤਾ ਕਿ ਉਸਨੂੰ ਮੇਂਗ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ।
World News Agency
ਪਰ ਇਹ ਮਾਮਲਾ ਫਰਾਂਸ ਅੇਤ ਚੀਨ ਦੇ ਖੁਫੀਆ ਅਧਿਕਾਰਾਂ ਦਾ ਹੈ। ਮੇਂਗ ਚੀਨ ਵਿਚ ਜਨਤਕ ਸੁਰੱਖਿਆ ਦੇ ਉਪ-ਮੁਖੀ ਸਮੇਤ ਕਈ ਸੀਨੀਅਰ ਅਹੁਦਿਆਂ ਤੇ ਕੰਮ ਕਰ ਚੁੱਕੇ ਹਨ। ਮੇਂਗ ਨੂੰ ਨਵੰਬਰ 2016 ਵਿਚ ਇੰਟਰਪੋਲ ਦਾ ਮੁਖੀ ਬਣਾਇਆ ਗਿਆ ਸੀ ਤੇ ਉਨਾਂ ਦਾ ਕਾਰਜਕਾਲ 2020 ਵਿਚ ਖਤਮ ਹੋਵੇਗਾ। ਚੀਨ ਨੇ ਮੇਂਗ ਹੋਂਗਵੇਈ ਦੀ ਚੌਣ ਨੂੰ ਕਥਿਤ ਆਰਥਿਕ ਅਪਰਾਧ ਦੀ ਜਾਂਚ ਵਿਚ ਅੰਤਰਰਾਸ਼ਟਰੀ ਮਦਦ ਪਾਉਣ ਦਾ ਮੌਕਾ ਦਸਿਆ ਸੀ।
ਮੇਂਗ ਨੇ ਸਾਬਕਾ ਸੁਰੱਖਿਆ ਮੁਖੀ ਝਾਊ ਯੋਂਗਕਾਂਗ ਦੇ ਨਾਲ ਕੰਮ ਕੀਤਾ ਸੀ। ਯੋਂਗਕਾਂਗ ਇਸ ਵੇਲੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਉਮਰਕੈਦ ਦੀ ਸਜਾ ਕੱਟ ਰਹੇ ਹਨ। ਆਪਰੇਸ਼ਨ ਫਾਕਸ ਹੰਟ ਦਾ ਦਾਅਵਾ ਹੈ ਕਿ ਕੁਝ ਦੇਸ਼ਾਂ ਵਿਚ ਚੀਨ ਅਪਣੇ ਏਜੰਟਾਂ ਰਾਂਹੀ ਸਥਾਨਕ ਪ੍ਰਸ਼ਾਸਨ ਦੀ ਮੰਜੂਰੀ ਬਿਨਾਂ ਕੰਮ ਕਰ ਰਿਹਾ ਹੈ। ਜਿਸ ਕਾਰਨ ਕਈ ਵੱਡੇ ਅਧਿਕਾਰੀ ਹਿਰਾਸਤ ਵਿਚ ਲੈ ਲਏ ਗਏ ਹਨ ਅਤੇ ਉਨਾਂ ਤੇ ਗੰਭੀਰ ਅਨੁਸ਼ਾਸਨਹੀਨਤਾ ਦੇ ਦੋਸ਼ ਲਗੇ ਹਨ।