
ਗ੍ਰੈਜੂਏਸ਼ਨ ਸਮਾਰੋਹ ਦੌਰਾਨ ਹੋਇਆ ਹਮਲਾ
ਬੇਰੂਤ: ਜੰਗ ਪ੍ਰਭਾਵਤ ਸੀਰੀਆ 'ਚ ਵੀਰਵਾਰ ਨੂੰ ਇਕ ਫੌਜੀ ਅਕੈਡਮੀ 'ਤੇ ਡਰੋਨ ਹਮਲੇ 'ਚ ਕਰੀਬ 100 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ ਸੀਰੀਆ ਦੇ ਰੱਖਿਆ ਮੰਤਰੀ ਦੇ ਫ਼ੌਜੀ ਸਮਾਰੋਹ ਤੋਂ ਚਲੇ ਜਾਣ ਤੋਂ ਕੁੱਝ ਹੀ ਮਿੰਟਾਂ ਬਾਅਦ ਡਰੋਨਾਂ ਨੇ ਬੰਬ ਸੁੱਟਣੇ ਸ਼ੁਰੂ ਕਰ ਦਿਤੇ। ਸੀਰੀਆ ਦੇ ਫ਼ੌਜੀ ਟਿਕਾਣਿਆਂ 'ਤੇ ਇਹ ਹੁਣ ਤਕ ਦਾ ਸੱਭ ਤੋਂ ਖੂਨੀ ਹਮਲਾ ਮੰਨਿਆ ਜਾ ਰਿਹਾ ਹੈ। ਸੀਰੀਆ ਪਿਛਲੇ 12 ਸਾਲਾਂ ਤੋਂ ਘਰੇਲੂ ਯੁੱਧ ਦੀ ਤ੍ਰਾਸਦੀ ਨਾਲ ਜੂਝ ਰਿਹਾ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਖਿਲਾਫ਼ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ; ਸ਼ੁਭਮਨ ਗਿੱਲ ਦਾ ਡੇਂਗੂ ਟੈਸਟ ਪਾਜ਼ੇਟਿਵ!
ਸੀਰੀਆ ਦੇ ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਇਸ ਹਮਲੇ 'ਚ ਸੈਨਿਕ ਅਤੇ ਨਾਗਰਿਕ ਦੋਵੇਂ ਮਾਰੇ ਗਏ ਹਨ। ਰੱਖਿਆ ਮੰਤਰਾਲੇ ਦੇ ਬਿਆਨ ਵਿਚ ਇਹ ਨਹੀਂ ਦਸਿਆ ਗਿਆ ਕਿ ਇਹ ਹਮਲਾ ਕਿਸ ਸਮੂਹ ਨੇ ਕੀਤਾ ਸੀ। ਦੇਸ਼ ਦੇ ਰੱਖਿਆ ਅਤੇ ਵਿਦੇਸ਼ ਮੰਤਰਾਲਿਆਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਇਸ ਹਮਲੇ ਦਾ ਪੂਰੀ ਤਾਕਤ ਨਾਲ ਜਵਾਬ ਦਿਤਾ ਜਾਵੇਗਾ।
ਇਹ ਵੀ ਪੜ੍ਹੋ: AI ਗਰਿੱਲ 'ਚ 90 ਸਕਿੰਟਾਂ 'ਚ ਬਣੇਗਾ ਖਾਣਾ; ਭਾਰਤੀ ਮੂਲ ਦੇ ਸੂਰਜ ਸੁਦੇਰਾ ਦੀ ਵੱਡੀ ਪ੍ਰਾਪਤੀ
ਸੀਰੀਆ ਦੇ ਰੱਖਿਆ ਮੰਤਰਾਲੇ ਨੇ ਮੱਧ ਸੀਰੀਆ ਦੇ ਹੋਮਸ ਸੂਬੇ 'ਚ ਸਥਿਤ ਇਕ ਮਿਲਟਰੀ ਅਕੈਡਮੀ 'ਤੇ ਕੀਤੇ ਗਏ ਬੰਬਾਰੀ ਨੂੰ ਅਤਿਵਾਦੀ ਹਮਲਾ ਦਸਿਆ ਹੈ। ਹਾਲਾਂਕਿ ਅਜੇ ਤਕ ਕਿਸੇ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਦੇ ਨਾਲ ਹੀ ਸੀਰੀਆ ਦੇ ਸਰਕਾਰੀ ਬਲਾਂ ਨੇ ਦਿਨ ਭਰ ਅਤਿਵਾਦੀ ਦੇ ਕਬਜ਼ੇ ਵਾਲੇ ਇਦਲਿਬ ਇਲਾਕੇ 'ਤੇ ਭਾਰੀ ਬੰਬਾਰੀ ਕੀਤੀ ਹੈ।
ਇਹ ਵੀ ਪੜ੍ਹੋ: ਕਾਂਗੜਾ ਵਿਚ ਪਠਾਨਕੋਟ ਦੇ ਤਿੰਨ ਨੌਜਵਾਨ ਹਥਿਆਰਾਂ ਸਣੇ ਗ੍ਰਿਫ਼ਤਾਰ
ਇਸ ਦੌਰਾਨ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਫੁਟੇਜ 'ਚ ਕਈ ਲੋਕ ਇਕ ਕੰਪਲੈਕਸ 'ਚ ਖੂਨ ਨਾਲ ਲੱਥਪੱਥ ਪਏ ਦਿਖਾਈ ਦੇ ਰਹੇ ਹਨ। ਜਦਕਿ ਕੁੱਝ ਲਾਸ਼ਾਂ ਸੜਦੀਆਂ ਨਜ਼ਰ ਆ ਰਹੀਆਂ ਹਨ। ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਕਿਹਾ ਕਿ ਹਮਲੇ 'ਚ 100 ਤੋਂ ਵੱਧ ਲੋਕ ਮਾਰੇ ਗਏ ਅਤੇ 125 ਜ਼ਖਮੀ ਹੋਏ ਹਨ। ਸੀਰੀਆ ਸਰਕਾਰ ਦਾ ਸਮਰਥਨ ਕਰਨ ਵਾਲੇ ਗੱਠਜੋੜ ਦੇ ਇਕ ਸੂਤਰ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਲਗਭਗ 100 ਸੀ।