
ਬ੍ਰਿਟਿਸ਼ ਫਰਮ ਵਲੋਂ ਤਿਆਰ ਕੀਤੀ ਗਈ ਪਹਿਲੀ AI ਸੰਚਾਲਿਤ ਗਰਿੱਲ
ਲੰਡਨ: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਵਿਚ ਤੇਜ਼ੀ ਨਾਲ ਵਿਕਾਸ ਦੇ ਹੈਰਾਨੀਜਨਕ ਨਤੀਜੇ ਸਾਹਮਣੇ ਆ ਰਹੇ ਹਨ। ਹੁਣ AI ਭੋਜਨ ਬਣਾਉਣ ਵਿਚ ਵੀ ਮਦਦਗਾਰ ਸਾਬਤ ਹੋ ਰਿਹਾ ਹੈ। ਇਕ ਬ੍ਰਿਟਿਸ਼ ਫਰਮ ਨੇ ਇਕ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਤ ਗਰਿੱਲ ਤਿਆਰ ਕੀਤੀ ਹੈ ਜਿਸ ਦਾ ਦਾਅਵਾ ਹੈ ਕਿ ਅਨੁਕੂਲ ਸਥਿਤੀਆਂ ਵਿਚ ਸਿਰਫ 90 ਸਕਿੰਟਾਂ ਵਿਚ ਖਾਣਾ ਪਕਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਕੈਨੇਡਾ: ਮੈਨੀਟੋਬਾ ਸੂਬਾਈ ਚੋਣਾਂ ਵਿਚ ਜਗਮੀਤ ਸਿੰਘ ਦੀ ਪਾਰਟੀ NDP ਦਾ ਸ਼ਾਨਦਾਰ ਪ੍ਰਦਰਸ਼ਨ; 34 ਸੀਟਾਂ ਜਿੱਤੀਆਂ
ਯੂਕੇ ਬਰਮਿੰਘਮ-ਅਧਾਰਤ ਕੰਪਨੀ ਸੀਗਰਿਲਜ਼ ਨੇ ਅਪਣੇ ਨਵੇਂ ਉਤਪਾਦ - ਪਰਫੈਕਟਾ ਨਾਲ ਖਾਣਾ ਬਣਾਉਣ ਲਈ AI ਨਾਲ ਪ੍ਰਯੋਗ ਕਰਨਾ ਸ਼ੁਰੂ ਕਰ ਦਿਤਾ ਹੈ। ਪਰਫੈਕਟਾ ਨੂੰ ਐਸਟਨ ਯੂਨੀਵਰਸਿਟੀ ਦੇ ਇੰਜਨੀਅਰਿੰਗ ਅੰਡਰਗ੍ਰੈਜੁਏਟ ਵਿਦਿਆਰਥੀ ਸੂਰਜ ਸੁਦੇਰਾ ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ ਕੰਪਨੀ 'ਦੁਨੀਆ ਦੀ ਪਹਿਲੀ ਏਆਈ-ਪਾਵਰਡ ਗਰਿੱਲ' ਹੋਣ ਦਾ ਦਾਅਵਾ ਕਰ ਰਹੀ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਆ ਖਿਲਾਫ਼ ਮੈਚ ਤੋਂ ਪਹਿਲਾਂ ਭਾਰਤ ਨੂੰ ਵੱਡਾ ਝਟਕਾ; ਸ਼ੁਭਮਨ ਗਿੱਲ ਦਾ ਡੇਂਗੂ ਟੈਸਟ ਪਾਜ਼ੇਟਿਵ!
ਸੂਰਜ ਸੁਦੇਰਾ ਨੇ ਸੀਗਰਿਲਜ਼, ਬਰਮਿੰਘਮ-ਆਧਾਰਿਤ ਸਟਾਰਟਅੱਪ ਦੀ ਸਥਾਪਨਾ ਕੀਤੀ ਹੈ। ਜੋ ਖਾਣਾ ਪਕਾਉਣ ਵਿਚ ਸੁਧਾਰ ਕਰਨ ਲਈ AI ਅਤੇ ਉਨਤ ਤਕਨੀਕਾਂ ਨੂੰ ਲਾਗੂ ਕਰਦਾ ਹੈ। ਸੁਦੇਰਾ ਨੇ ਕਿਹਾ, "ਅਸੀਂ ਦੇਖਿਆ ਹੈ ਕਿ ਖਾਣਾ ਬਣਾਉਣ ਵਿਚ ਅਕਸਰ ਸਮੱਸਿਆ ਹੁੰਦੀ ਹੈ। ਕਈ ਵਾਰ, ਜੇਕਰ ਸਹੀ ਧਿਆਨ ਨਾ ਦਿਤਾ ਜਾਵੇ, ਤਾਂ ਖਾਣਾ ਜ਼ਿਆਦਾ ਪਕ ਜਾਂਦਾ ਹੈ ਜਾਂ ਸੁੱਕ ਜਾਂਦਾ ਹੈ ਅਤੇ ਇਸ ਵਿਚ ਕਾਫੀ ਸਮਾਂ ਵੀ ਲੱਗ ਜਾਂਦਾ ਹੈ। ਇਸ ਲਈ ਅਸੀਂ ਸਹੀ ਹੱਲ ਕੱਢਿਆ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ: ਦਵਾਈਆਂ ਦੀ ਫੈਕਟਰੀ ’ਚ ਅੱਗ ਲੱਗਣ ਕਾਰਨ 4 ਲੋਕਾਂ ਦੀ ਮੌਤ; 6 ਤੋਂ 7 ਲੋਕ ਅਜੇ ਵੀ ਲਾਪਤਾ
ਹਾਲਾਂਕਿ, ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਬਚਤ ਕਰਨਾ ਸ਼ੁਰੂ ਕਰ ਦਿਉ, ਕਿਉਂਕਿ ਇਹ ਇਕ ਬਹੁਤ ਮਹਿੰਗਾ ਡਿਵਾਈਸ ਹੈ। ਇਸ ਦੀ ਕੀਮਤ 3,500 ਡਾਲਰ ਹੈ ਜੋ ਕਿ ਲਗਭਗ 3 ਲੱਖ ਭਾਰਤੀ ਰੁਪਏ ਦੇ ਬਰਾਬਰ ਹੈ।