
ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਪਹਿਲਾਂ ਤੋਂ ਇਜਾਜ਼ਤ ਲਈ ਸੀ।
ਨਵੀਂ ਦਿੱਲੀ : ਪਾਕਿਸਤਾਨ ਦੀ ਪੰਜਾਬ ਯੂਨੀਵਰਸਿਟੀ ਕੈਂਪਸ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਕੁੱਝ ਵਿਦਿਆਰਥੀ ਹੋਲੀ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ। ਇਸ ਦੌਰਾਨ ਇੱਕ ਕੱਟੜਪੰਥੀ ਇਸਲਾਮੀ ਵਿਦਿਆਰਥੀ ਸੰਗਠਨ ਦੇ ਮੈਂਬਰਾਂ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਹੋਲੀ ਦੇ ਜਸ਼ਨਾਂ ਨੂੰ ਕਥਿਤ ਤੌਰ 'ਤੇ ਰੋਕਣ ਲਈ ਇਕੱਠੇ ਹੋਏ ਹਿੰਦੂ ਭਾਈਚਾਰੇ ਦੇ ਵਿਦਿਆਰਥੀਆਂ ਉੱਤੇ ਹਮਲਾ ਕਰ ਦਿੱਤਾ। ਇਸ ਝੜਪ ਵਿਚ ਘੱਟ ਹਿੰਦੂ ਭਾਈਚਾਰੇ ਦੇ ਘੱਟੋ-ਘੱਟ 15 ਵਿਦਿਆਰਥੀ ਜ਼ਖਮੀ ਹੋ ਗਏ।
ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਚਸ਼ਮਦੀਦ ਗਵਾਹ ਨੇ ਦੱਸਿਆ, 'ਜਿਵੇਂ ਹੀ ਵਿਦਿਆਰਥੀ ਲਾਅ ਕਾਲਜ ਦੇ ਕੈਂਪਸ 'ਚ ਇਕੱਠੇ ਹੋਏ ਤਾਂ ਇਸਲਾਮੀ ਸੰਗਠਨ ਦੇ ਕੁੱਝ ਮੈਂਬਰਾਂ ਨੇ ਉਨ੍ਹਾਂ ਨੂੰ ਹੋਲੀ ਮਨਾਉਣ ਤੋਂ ਜ਼ਬਰਦਸਤੀ ਰੋਕ ਦਿੱਤਾ, ਜਿਸ ਕਾਰਨ ਝੜਪ ਹੋ ਗਈ। ਝੜਪ ਦੇ ਨਤੀਜੇ ਵਜੋਂ, 15 ਹਿੰਦੂ ਵਿਦਿਆਰਥੀ ਜ਼ਖਮੀ ਹੋ ਗਏ।” ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਪਹਿਲਾਂ ਤੋਂ ਇਜਾਜ਼ਤ ਲਈ ਸੀ।
ਇਸ ਦੌਰਾਨ ਇਕ ਵਿਦਿਆਰਥੀ ਦੇ ਹੱਥ 'ਤੇ ਸੱਟ ਲੱਗ ਗਈ। ਉਸ ਨੇ ਕਿਹਾ ਕਿ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਨੇ ਉਸ ਦੀ ਕੁੱਟਮਾਰ ਕੀਤੀ ਜਦੋਂ ਉਨ੍ਹਾਂ ਨੇ ਆਈਜੇਟੀ ਦੇ ਮੈਂਬਰਾਂ ਨੂੰ ਹੋਲੀ ਮਨਾਉਣ ਤੋਂ ਜ਼ਬਰਦਸਤੀ ਰੋਕਣ ਦਾ ਵਿਰੋਧ ਕਰਨ ਲਈ ਵਾਈਸ ਚਾਂਸਲਰ ਦੇ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ।
ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਨੇ ਇਸ ਘਟਨਾ ਵਿੱਚ ਆਪਣੇ ਵਿਦਿਆਰਥੀਆਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ।
ਪੰਜਾਬ ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਲਾਅ ਕਾਲਜ ਗਾਰਡਨ ਵਿੱਚ ਹੋਲੀ ਮਨਾਉਣ ਦੀ ਇਜਾਜ਼ਤ ਨਹੀਂ ਦਿੱਤੀ ਸੀ। “ਜੇ ਸਮਾਗਮ ਕਮਰੇ ਦੇ ਅੰਦਰ ਮਨਾਇਆ ਜਾਂਦਾ, ਤਾਂ ਕੋਈ ਸਮੱਸਿਆ ਨਹੀਂ ਹੋਣੀ ਸੀ । ਉਨ੍ਹਾਂ ਨੇ ਦੱਸਿਆ ਕਿ ਉਪ ਕੁਲਪਤੀ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।