
Japan Helicopter Crash News: ਜਦਕਿ 3 ਲੋਕਾਂ ਨੂੰ ਸੁਰੱਖਿਅਤ ਸਮੁੰਦਰ ਵਿਚੋਂ ਕੱਢਿਆ ਬਾਹਰ
Japan Helicopter Crash News: ਜਾਪਾਨ ਦੇ ਦੱਖਣੀ-ਪੱਛਮੀ ਖੇਤਰ 'ਚ ਐਤਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਮਰੀਜ਼ ਨੂੰ ਲਿਜਾ ਰਿਹਾ ਮੈਡੀਕਲ ਟਰਾਂਸਪੋਰਟ ਹੈਲੀਕਾਪਟਰ ਸਮੁੰਦਰ ਵਿੱਚ ਡਿੱਗ ਗਿਆ। ਇਸ ਹਾਦਸੇ 'ਚ ਹੈਲੀਕਾਪਟਰ 'ਚ ਸਵਾਰ 6 'ਚੋਂ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਬਾਕੀ 3 ਨੂੰ ਜਾਪਾਨ ਕੋਸਟ ਗਾਰਡ ਨੇ ਸਮੇਂ 'ਤੇ ਬਚਾ ਲਿਆ।
ਪਾਇਲਟ ਹਿਰੋਸ਼ੀ ਹਮਾਦਾ (66), ਮਕੈਨਿਕ ਕਾਜ਼ੂਟੋ ਯੋਸ਼ੀਤਾਕੇ ਅਤੇ ਨਰਸ ਸਾਕੁਰਾ ਕੁਨੀਤਾਕੇ (28) ਨੂੰ ਸਮੁੰਦਰ ਤੋਂ ਬਚਾਇਆ ਗਿਆ ਸੀ। ਹਾਦਸੇ ਤੋਂ ਬਾਅਦ, ਜਾਪਾਨ ਦੀ ਹਵਾਈ ਸਵੈ-ਰੱਖਿਆ ਫ਼ੋਰਸ ਦੇ ਇੱਕ ਹੈਲੀਕਾਪਟਰ ਨੇ ਮੈਡੀਕਲ ਡਾਕਟਰ ਕੇਈ ਅਰਾਕਾਵਾ (34), ਮਰੀਜ਼ ਮਿਤਸੁਕੀ ਮੋਟੋਸ਼ੀ (86) ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਕਾਜ਼ੂਯੋਸ਼ੀ ਮੋਟੋਸ਼ੀ (68) ਦੀਆਂ ਲਾਸ਼ਾਂ ਬਰਾਮਦ ਕੀਤੀਆਂ।
ਇਨ੍ਹਾਂ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਤੱਟ ਰੱਖਿਅਕ ਨੇ ਸੋਮਵਾਰ ਨੂੰ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ। ਹੈਲੀਕਾਪਟਰ ਕ੍ਰੈਸ਼ ਕਿਵੇਂ ਹੋਇਆ ਇਹ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ।