
ਦੋਸ਼ੀ ਨੇ ਦੋ ਵੱਖ-ਵੱਖ ਵਿਅਕਤੀ ਬਣ ਕੇ ਨਾਬਾਲਗ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਦਿਤੀ ਧਮਕੀ
ਨਿਊਯਾਰਕ: ਨਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਤੇ ਉਸ ਨੂੰ ਬਲੈਕਮੇਲ ਕਰਨ ਦੇ ਦੋਸ਼ ਤਹਿਤ ਅਮਰੀਕਾ ’ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਚਾਈਲਡ ਪੋਰਨਗ੍ਰਾਫ਼ੀ ਲਈ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਅਮਰੀਕਾ ਦੇ ਜ਼ਿਲ੍ਹਾ ਜੱਜ ਕਾਰਲੋਸ ਮੇਂਡੋਜਾ ਨੇ ਵੀਰਵਾਰ ਨੂੰ ਸਜ਼ਾ ਸੁਣਾਈ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆਂ ਦੇ ਦੀਪਕ ਦੇਸ਼ਪਾਂਡੇ (41) ਨੇ ਪਿਛਲੇ ਸਾਲ ਅਕਤੂਬਰ ਵਿਚ ਅਪਣਾ ਦੋਸ਼ ਸਵੀਕਾਰ ਕਰ ਲਿਆ ਸੀ।
Arrest
ਸੁਣਵਾਈ ਦੌਰਾਨ ਪੇਸ਼ ਸਬੂਤਾਂ ਅਤੇ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਦੇਸ਼ਪਾਂਡੇ ਜੁਲਾਈ 2017 ’ਚ ਔਰਲੈਂਡੋ ’ਚ ਆਨਲਾਈਨ ਚੈਟ ਦੇ ਜ਼ਰੀਏ ਨਾਬਾਲਗ ਦੇ ਸੰਪਰਕ ਵਿਚ ਆਇਆ ਤੇ ਉਸ ਸਮੇਂ ਦੇਸ਼ਪਾਂਡੇ ਨੇ ਅਪਣੇ ਆਪ ਨੂੰ ਮਾਡਲਿੰਗ ਏਜੰਟ ਦੱਸਿਆ ਅਤੇ ਨਾਬਾਲਗ ਨੂੰ ਅਪਣੀ ਫੋਟੋਆਂ ਭੇਜਣ ਲਈ ਕਿਹਾ। ਕੁਝ ਸਮੇਂ ਬਾਅਦ ਦੇਸ਼ਪਾਂਡੇ ਨੇ ਦੋ ਵੱਖ-ਵੱਖ ਵਿਅਕਤੀ ਬਣ ਕੇ ਉਸੇ ਨਾਬਾਲਗ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਧਮਕੀ ਦਿਤੀ ਕਿ ਜੇਕਰ ਉਹ ਇਸ ਕੰਮ ਵਿਚ ਉਸ ਦੀ ਮਦਦ ਨਹੀਂ ਕਰੇਗੀ ਤਾਂ ਉਹ ਉਸ ਦੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰ ਦਵੇਗਾ।
ਸਤੰਬਰ 2017 ਵਿਚ ਦੇਸ਼ਪਾਂਡੇ ਨਾਬਾਲਗ ਲੜਕੀ ਨੂੰ ਮਿਲਣ ਪਹਿਲੀ ਵਾਰ ਫਲੋਰੀਡਾ ਦੇ ਔਰਲੈਂਡੋ ਪਹੁੰਚਿਆ ਤੇ ਉਥੇ ਇਕ ਸਥਾਨਕ ਹੋਟਲ ਵਿਚ ਉਸ ਨੇ ਨਾਬਾਲਗ ਦਾ ਜਿਨਸੀ ਸ਼ੋਸ਼ਣ ਕੀਤਾ ਤੇ ਉਸ ਦੀ ਵੀਡੀਓ ਵੀ ਬਣਾਈ। ਸਤੰਬਰ 2017 ਤੋਂ ਅਪ੍ਰੈਲ 2018 ਦੇ ਵਿਚਕਾਰ ਉਸ ਨੇ ਔਰਲੈਂਡੋ ਦੀਆਂ ਚਾਰ ਹੋਰ ਯਾਤਰਾਵਾਂ ਕੀਤੀਆਂ ਅਤੇ ਉਸ ਦੌਰਾਨ ਵੀ ਉਸ ਨੇ ਨਾਬਾਲਗ ਦਾ ਜਿਨਸੀ ਸ਼ੋਸ਼ਣ ਕਰ ਕੇ ਉਸ ਦੀ ਵੀਡੀਓ ਬਣਾਈ। ਮਈ 2018 ਵਿਚ ਐਫ਼.ਬੀ.ਆਈ. ਨੂੰ ਮਾਮਲੇ ਦੀ ਖ਼ੁਫ਼ੀਆ ਸੂਚਨਾ ਮਿਲੀ ਜਿਸ ਦੇ ਆਧਾਰ ’ਤੇ ਐਫ਼.ਬੀ.ਆਈ. ਨੇ ਦੇਸ਼ਪਾਂਡੇ ਦੇ ਵਿਰੁਧ ਜਾਂਚ ਸ਼ੁਰੂ ਕਰ ਦਿਤੀ।
Sexually Harrasment Case
ਐਫ਼.ਬੀ.ਆਈ. ਦੇ ਇਕ ਅੰਡਰ ਕਵਰ ਏਜੰਟ ਨੇ ਇਕ ਨਾਬਾਲਗ ਲੜਕੀ ਦੇ ਤੌਰ ’ਤੇ ਦੇਸ਼ਪਾਂਡੇ ਨਾਲ ਸੰਪਰਕ ਕੀਤਾ। ਦੇਸ਼ਪਾਂਡੇ ਜਦ ਉਸ ਨੂੰ ਮਿਲਣ ਔਰਲੈਂਡੋ ਪੁੱਜਾ ਤਦ ਇੱਥੇ ਕੌਮਾਂਤਰੀ ਹਵਾਈ ਅੱਡੇ ’ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਮਾਮਲੇ ਤੋਂ ਬਚਣ ਲਈ ਦੇਸ਼ਪਾਂਡੇ ਨੇ ਸੁਣਵਾਈ ਸ਼ੁਰੂ ਹੋਣ ਤੋਂ ਪਹਿਲਾਂ ਨਾਬਾਲਗ ਨੂੰ ਅਗਵਾਹ ਕਰ ਕੇ ਉਸ ਦਾ ਕਤਲ ਕਰਨ ਦੀ ਯੋਜਨਾ ਵੀ ਬਣਾਈ। ਇਸ ਕੋਸ਼ਿਸ਼ ਨੂੰ ਵੀ ਐਫ਼.ਬੀ.ਆਈ. ਨੇ ਸਫ਼ਲ ਨਾ ਹੋਣ ਦਿਤਾ।
ਐਫ਼.ਬੀ.ਆਈ. ਟੰਪਾ ਡਿਵੀਜ਼ਨ ਦੇ ਸਪੈਸ਼ਲ ਏਜੰਟ ਇੰਚਾਰਡ ਐਰਿਕ ਸਪੋਰੇ ਨੇ ਕਿਹਾ, ’ਮੈਂ ਪੀੜਤਾ ਦੀ ਹਿੰਮਤ ਦੀ ਸਿਫ਼ਤ ਕਰਦਾ ਹਾਂ, ਜਿਸ ਨੇ ਇਹ ਨਿਸ਼ਚਿਤ ਕੀਤਾ ਕਿ ਇਹ ਅਪਰਾਧੀ ਕਿਸੇ ਹੋਰ ਨੂੰ ਨੁਕਸਾਨ ਨਾ ਪਹੁੰਚਾਵੇ। ਉਸ ਨੇ ਹੋਰਾਂ ਲੋਕਾਂ ਨੂੰ ਵੀ ਅਲਰਟ ਕੀਤਾ ਹੈ।