
ਰੂਸ ਦੇ ਵਿਚ ਵੀ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਜਿੱਥੇ ਹੁਣ ਤੱਕ 177,160 ਕਰੋਨਾ ਕੇਸ ਦਰਜ਼ ਹੋ ਚੁੱਕੇ ਹਨ।
ਰੂਸ ਦੇ ਵਿਚ ਵੀ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਜਿੱਥੇ ਹੁਣ ਤੱਕ 177,160 ਕਰੋਨਾ ਕੇਸ ਦਰਜ਼ ਹੋ ਚੁੱਕੇ ਹਨ। ਅੱਜ ਇੱਥੇ ਕਰੋਨਾ ਵਾਇਰਸ ਦੇ ਕੇਸਾਂ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ। ਜਿਸ ਨਾਲ ਇਹ ਦੁਨੀਆਂ ਵਿਚ ਕਰੋਨਾ ਤੋਂ ਪ੍ਰਭਾਵਿਤ ਪਹਿਲੇ ਪੰਜ ਦੇਸ਼ਾਂ ਵਿਚ ਸ਼ਾਮਿਲ ਹੋ ਚੁੱਕਾ ਹੈ। ਦੱਸ ਦੱਈਏ ਕਿ ਇੱਥੇ ਪਿਛਲੇ 24 ਘੰਟੇ ਵਿਚ 11,231 ਕਰੋਨਾ ਮਾਮਲੇ ਦਰਜ਼ ਹੋਏ ਹਨ। ਦੇਸ਼ ਵਿਚ ਇਸ ਬਿਮਾਰੀ ਦਾ ਮੁੱਖ ਕੇਂਦਰ ਮਾਸਕੋ ਬਣਿਆ ਹੋਇਆ ਹੈ। ਵੀਰਵਾਰ ਨੂੰ ਮਾਰਕੋ ਵਿਚ ਰਾਤੋ-ਰਾਤ 6703 ਨਵੇ ਮਾਮਲੇ ਦਰਜ਼ ਹੋਏ ਹਨ।
Coronavirus
ਅਧਿਕਾਰਿਤ ਜਾਣਕਾਰੀ ਤੋਂ ਸਾਹਮਣੇ ਆਇਆ ਹੈ ਕਿ ਰੂਸ ਵਿਚ ਦੂਜੇ ਦੇਸ਼ਾਂ ਦੇ ਮੁਕਾਬਲੇ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਘੱਟ ਹੈ। ਬੀਤੀ ਰਾਤ ਇੱਥੇ 88 ਲੋਕਾਂ ਦੀ ਮੌਤ ਹੋਈ ਹੈ। ਜਿਸ ਤੋਂ ਬਾਅਦ ਇੱਥੇ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1,625 ਹੋ ਗਈ ਹੈ। ਉਧਰ ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਬੁੱਧਵਾਰ ਨੂੰ ਕਿਹਾ ਕਿ ਰਾਜਧਾਨੀ ਵਿੱਚ ਕੋਰੋਨਾ ਦੇ ਕੇਸਾਂ ਵਿੱਚ ਤੇਜ਼ੀ ਆਈ ਕਿਉਂਕਿ ਇੱਥੇ ਟੈਸਟਿੰਗ ਵਿਚ ਵਾਧਾ ਕੀਤਾ ਗਿਆ ਹੈ। ਇਸੇ ਨਾਲ ਰੂਸ ਦਾਅਵਾ ਵੀ ਕਰ ਰਿਹਾ ਹੈ ਕਿ ਉਸ ਨੇ 48 ਲੱਖ ਤੋਂ ਜ਼ਿਆਦਾ ਲੋਕਾਂ ਦੀ ਟੈਸਟਿੰਗ ਕਰ ਲਈ ਹੈ।
coronavirus
ਇਸ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਮੇਅਰ ਸੋਬਲਿਨ ਦੀ ਹੌਲੀ-ਹੌਲੀ ਤਾਲਮੇਲ ਨਾਲ ਸਬੰਧਤ ਕੁਝ ਪਾਬੰਦੀਆਂ ਨੂੰ 12 ਮਈ ਤੋਂ ਬਾਅਦ ਹਟਾਉਣ ਦੀ ਯੋਜਨਾ ਦਾ ਸਮਰਥਨ ਕੀਤਾ, ਜਿਸ ਵਿੱਚ ਕੁਝ ਉਦਯੋਗਿਕ ਅਦਾਰਿਆਂ ਨੂੰ ਕੰਮ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਵੀ ਸ਼ਾਮਲ ਹੈ। ਉਧਰ ਰਾਜਧਾਨੀ ਦੇ ਵਿਚ ਰਹਿਣ ਵਾਲਿਆਂ ਲੋਕਾਂ ਨੂੰ ਜਰੂਰੀ ਵਸਤੂਆਂ ਦੀ ਖਰੀਦ ਲਈ ਹੀ ਘਰੋਂ ਬਾਹਰ ਆਉਂਣ ਦੀ ਆਗਿਆ ਹੈ।
coronavirus
ਦੱਸ ਦੱਈਏ ਕਿ ਰੂਸ ਵਿਚ ਮੌਤ ਦਰ ਘੱਟ ਹੋਣ ਤੇ ਕਈ ਲੋਕ ਦੋਸ਼ ਲਗਾ ਰਹੇ ਹਨ ਕਿ ਮੌਤ ਦੀ ਸੰਖਿਆ ਘੱਟ ਦੱਸੀ ਜਾ ਰਹੀ ਹੈ। ਹਾਲਾਂਕਿ ਅਧਿਕਾਰੀਆਂ ਦੇ ਵੱਲ਼ੋਂ ਇਨ੍ਹਾਂ ਅਰੋਪਾਂ ਦਾ ਖੰਡਨ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰੂਸ ਵਿਚ ਕਰੋਨਾ ਵਾਇਰਸ ਦੂਜੇ ਦੇਸ਼ਾਂ ਦੇ ਮੁਕਾਬਲੇ ਥੋੜਾ ਦੇਰੀ ਨਾਲ ਫੈਲਣ ਲੱਗਾ ਜਿਸ ਕਰਕੇ ਉਨ੍ਹਾਂ ਨੇ ਇਸ ਨਾਲ ਲੜਨ ਲਈ ਪਹਿਲਾਂ ਹੀ ਤਿਆਰੀ ਕਰ ਲਈ ਸੀ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।