
ਇਰਾਕ ਦੀ ਰਾਜਧਾਨੀ ਬਗਦਾਦ ਦੇ ਸਦਰ ਇਲਾਕੇ ਵਿਚ ਬੁੱਧਵਾਰ ਦੇਰ ਰਾਤ ਇਕ ਧਮਾਕੇ 'ਚ 16 ਲੋਕਾਂ ਦੀ ਮੌਤ ਹੋ ਗਈ। ਉਥੇ ਹੀ, 90 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਇਹ...
ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਦੇ ਸਦਰ ਇਲਾਕੇ ਵਿਚ ਬੁੱਧਵਾਰ ਦੇਰ ਰਾਤ ਇਕ ਧਮਾਕੇ 'ਚ 16 ਲੋਕਾਂ ਦੀ ਮੌਤ ਹੋ ਗਈ। ਉਥੇ ਹੀ, 90 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਇਹ ਧਮਾਕਾ ਸ਼ੀਆ ਬਹੁਲਿਆ ਇਲਾਕੇ ਵਿਚ ਹੋਇਆ। ਬਗਦਾਦ ਦੇ ਸੁਰੱਖਿਆ ਅਧਿਕਾਰੀ ਨੇ ਦਸਿਆ ਕਿ ਧਮਾਕਾ ਹਥਿਆਰ ਦੇ ਇਕ ਡਿਪੂ ਵਿਚ ਹੋਇਆ ਹੈ।
blasts hit a Shia mosque in Baghdad
ਧਮਾਕੇ ਦਾ ਕਾਰਨ ਜਾਣਨ ਲਈ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਫਿਲਹਾਲ ਕਿਸੇ ਅਤਿਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪੁਲਿਸ ਅਧਿਕਾਰੀ ਵਲੋਂ ਮਿਲੀ ਖ਼ਬਰ ਮੁਤਾਬਕ ਇਸ ਧਮਾਕੇ ਵਿਚ ਰਾਕੇਟ ਲਾਂਚਰ, ਗ੍ਰੇਨੇਡ ਵਰਗੇ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ। ਇਹ ਹਥਿਆਰ ਸਦਰ ਸ਼ਹਿਰ ਦੀ ਸ਼ਿਆ ਮਸਜ਼ਿਦ ਕੋਲ ਇਕ ਘਰ ਵਿਚ ਰੱਖੇ ਸਨ। ਜਿਸ ਘਰ ਵਿਚ ਧਮਾਕਾ ਹੋਇਆ ਉਸ ਦੇ ਆਲੇ ਦੁਆਲੇ ਪੰਜ ਘਰ ਤਬਾਹ ਹੋ ਗਏ।
blasts hit a Shia mosque
ਸੁਰੱਖਿਆ ਏਜੰਸੀ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਧਮਾਕਾ ਕਿਸੇ ਅਤਿਵਾਦੀ ਸੰਗਠਨ ਨੇ ਕੀਤਾ ਹੈ ਜਾਂ ਫਿਰ ਇਹ ਇਕ ਹਾਦਸਾ ਸੀ। ਦਸਿਆ ਜਾ ਰਿਹਾ ਹੈ ਸ਼ਿਆ ਮੌਲਵੀ ਮੁਕਤਦਾ ਅਲ - ਸਦਰ ਦਾ ਧਮਾਕੇ ਵਾਲੇ ਇਲਾਕੇ ਵਿਚ ਹਕੂਮਤ ਹੈ। 12 ਮਈ ਨੂੰ ਹੋਏ ਸੰਸਦ ਚੋਣ ਵਿਚ ਉਨ੍ਹਾਂ ਦੀ ਪਾਰਟੀ ਜਿਤੀ ਸੀ। ਇਸ ਤੋਂ ਪਹਿਲਾਂ 25 ਮਈ ਨੂੰ ਅਤਿਵਾਦੀਆਂ ਨੇ ਇਰਾਕ ਕੰਮਿਉਨਿਸਟ ਪਾਰਟੀ ਦੇ ਹੈਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਸੀ।