
ਕਿਊਬਾ ਦੁਨੀਆਂ ਵਿਚ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿਸ ਨੇ ਦੋ ਸਾਲ ਦੇ ਛੋਟੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਹਵਾਨਾ: ਕਿਊਬਾ ਦੁਨੀਆਂ ਵਿਚ ਪਹਿਲਾ ਅਜਿਹਾ ਦੇਸ਼ ਬਣ ਗਿਆ ਹੈ, ਜਿਸ ਨੇ ਦੋ ਸਾਲ ਦੇ ਛੋਟੇ ਬੱਚਿਆਂ ਨੂੰ ਕੋਰੋਨਾ ਵੈਕਸੀਨ (Covid 19 Vaccine For Children) ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕਮਿਊਨਿਸਟ ਸ਼ਾਸਨ ਵਾਲੇ ਦੇਸ਼ ਕਿਊਬਾ ਦੀ ਅਬਾਦੀ 1.12 ਕਰੋੜ ਹੈ ਅਤੇ ਇੱਥੇ ਬੱਚਿਆਂ ਦੇ ਸਕੂਲ ਖੋਲ੍ਹਣ ਤੋਂ ਪਹਿਲਾਂ ਸਭ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਤਿਆਰੀ ਹੋ ਰਹੀ ਹੈ।
Covid vaccine for children
ਹੋਰ ਪੜ੍ਹੋ: ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਕੱਲ੍ਹ ਮੁੱਖ ਮੰਤਰੀ ਨਾਲ ਬੈਠਕ, ਸਿਸਵਾਂ ਫਾਰਮ ਹਾਊਸ ਦਾ ਘਿਰਾਓ ਟਲਿਆ
ਦੱਸ ਦਈਏ ਕਿ ਕਿਊਬਾ ਵਿਚ ਮਾਰਚ 2020 ਤੋਂ ਸਕੂਲ ਬੰਦ ਹਨ। ਕਿਊਬਾ (Covid 19 Vaccine For Children in Cuba) ਵਿਚ ਬੱਚਿਆਂ ਨੂੰ ਸਵਦੇਸ਼ੀ ਕੋਵਿਡ ਟੀਕਾ ਲਗਾਇਆ ਜਾਵੇਗਾ, ਜੋ ਵਿਸ਼ਵ ਸਿਹਤ ਸੰਗਠਨ ਵੱਲੋਂ ਮਾਨਤਾ ਪ੍ਰਾਪਤ ਨਹੀਂ ਹੈ। ਕਿਊਬਾ ਵਿਚ ਨਵੇਂ ਸਾਲ ਦਾ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਇਆ ਹੈ, ਇਸ ਦੌਰਾਨ ਬੱਚਿਆਂ ਨੂੰ ਟੀਵੀ ਪ੍ਰੋਗਰਾਮਾਂ ਜ਼ਰੀਏ ਸਿੱਖਿਆ ਦਿੱਤੀ ਜਾ ਰਹੀ ਹੈ ਕਿਉਂਕਿ ਕਿਊਬਾ ਵਿਚ ਅਜੇ ਵੀ ਜ਼ਿਆਦਾਤਰ ਘਰਾਂ ਵਿਚ ਇੰਟਰਨੈੱਟ ਦੀ ਸਹੂਲਤ ਨਹੀਂ ਹੈ।
Cuba Becomes 1st Country To Start Vaccination For Children Aged 2
ਹੋਰ ਪੜ੍ਹੋ: RSS ਮੁਖੀ ਦੀ ਮੁਸਲਿਮ ਨੇਤਾਵਾਂ ਨੂੰ ਨਸੀਹਤ, ‘ਕੱਟੜਵਾਦ ਖਿਲਾਫ਼ ਲੈਣਾ ਚਾਹੀਦਾ ਹੈ ਸਪੱਸ਼ਟ ਸਟੈਂਡ'
ਕਿਊਬਾ ਨੇ ਸਵਦੇਸ਼ੀ ਅਬਦਾਲਾ ਅਤੇ ਸੋਬਰੋਨਾ ਵੈਕਸੀਨ ਦਾ ਬੱਚਿਆਂ ’ਤੇ ਟਰਾਇਲ ਪੂਰਾ ਕਰ ਲਿਆ ਹੈ। ਕਿਊਬਾ ਨੇ ਇਹ ਟੀਕਾਕਰਨ (Children Covid Vaccination) ਪ੍ਰੋਗਰਾਮ ਸ਼ੁੱਕਰਵਾਰ ਤੋਂ ਹੀ ਸ਼ੁਰੂ ਕੀਤਾ ਹੈ। ਇਸ ਵਿਚ ਸਭ ਤੋਂ ਪਹਿਲਾਂ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਵੈਕਸੀਨ ਦਿੱਤੀ ਗਈ। ਇਸ ਤੋਂ ਬਾਅਦ ਸੋਮਵਾਰ ਤੋਂ 2-11 ਸਾਲ ਦੇ ਬੱਚਿਆਂ ਦਾ ਵੀ ਟੀਕਾਕਰਨ ਸ਼ੁਰੂ ਕੀਤਾ ਗਿਆ।