
ਹੜਤਾਲ ’ਤੇ ਚੱਲ ਰਹੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਗੱਲਬਾਤ ਲਈ ਸੱਦਾ ਦਿੱਤਾ ਹੈ।
ਚੰਡੀਗੜ੍ਹ: ਹੜਤਾਲ ’ਤੇ ਚੱਲ ਰਹੇ ਪੰਜਾਬ ਰੋਡਵੇਜ਼ ਦੇ ਕੱਚੇ ਕਾਮਿਆਂ (Punjab Roadways Contractual Staff Strike) ਨੂੰ ਪੰਜਾਬ ਸਰਕਾਰ (Punjab Government) ਨੇ ਗੱਲਬਾਤ ਲਈ ਸੱਦਾ ਦਿੱਤਾ ਹੈ। ਬੁੱਧਵਾਰ ਨੂੰ ਚੰਡੀਗੜ੍ਹ ਵਿਖੇ ਸੀਐਮ ਦਫ਼ਤਰ ਵਿਚ ਰੋਡਵੇਜ਼ ਮੁਲਾਜ਼ਮਾਂ ਦੀ ਕੈਪਟਨ ਅਮਰਿੰਦਰ ਸਿੰਘ (Captain Amarinder Singh ) ਨਾਲ ਬੈਠਕ ਹੋਵੇਗੀ। ਗੱਲਬਾਤ ਲਈ ਬੁਲਾਏ ਜਾਣ ਤੋਂ ਬਾਅਦ ਹੜਤਾਲ ਕਰ ਰਹੇ ਕਰਮਚਾਰੀਆਂ ਨੇ ਸਿਸਵਾਂ ਫਾਰਮ ਹਾਊਸ ਜਾ ਕੇ ਕੈਪਟਨ ਅਮਰਿੰਦਰ ਸਿੰਘ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਟਾਲ ਦਿੱਤਾ ਹੈ।
Punjab Roadways Contractual Staff Strike
ਹੋਰ ਪੜ੍ਹੋ: ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ
ਦੱਸ ਦਈਏ ਕਿ ਇਸ ਸਮੇਂ ਪੰਜਾਬ ਵਿਚ ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਕਰੀਬ 8 ਹਜ਼ਾਰ ਕਰਮਚਾਰੀ ਹੜਤਾਲ ’ਤੇ ਚੱਲ ਰਹੇ ਹਨ, ਜਿਸ ਕਾਰਨ ਸਰਕਾਰੀ ਬੱਸਾਂ ਦੀ ਆਵਾਜਾਈ ਠੱਪ ਹੋ ਚੁੱਕੀ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੇਕਰ ਕੱਲ ਮੁੱਖ ਮੰਤਰੀ ਨਾਲ ਬੈਠਕ ਤੋਂ ਬਾਅਦ ਕੋਈ ਹੱਲ ਨਿਕਲੇਗਾ ਤਾਂ ਹੀ ਪ੍ਰਦਰਸ਼ਨ ਖਤਮ ਹੋਵੇਗਾ, ਨਹੀਂ ਤਾਂ ਅਗਲੇ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
Letter
ਹੋਰ ਪੜ੍ਹੋ: ਕਰਨਾਲ ਵਿਚ ਕਿਸਾਨਾਂ ਦੇ ਇਕੱਠ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, ਸੁਰੱਖਿਆ ਬਲਾਂ ਦੀਆਂ 40 ਕੰਪਨੀਆਂ ਤੈਨਾਤ
ਦਰਅਸਲ ਕੱਚੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਕਈ ਸਾਲਾਂ ਤੋਂ ਠੇਕੇ ’ਤੇ ਕੰਮ ਕਰ ਰਹੇ ਹਨ। ਹਰ ਵਾਰ ਉਹਨਾਂ ਨੂੰ ਪੱਕਾ ਕਰਨ ਦਾ ਵਾਅਦਾ ਕਰਕੇ ਨਵੀਂ ਸਰਕਾਰ ਆਉਂਦੀ ਹੈ ਪਰ 5 ਸਾਲ ਇਸੇ ਤਰ੍ਹਾਂ ਗੁਜ਼ਰ ਜਾਂਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਨੇਤਾਵਾਂ ਅਤੇ ਮੁੱਖ ਮੰਤਰੀ ਨੇ ਅਪਣੀਆਂ ਵੋਟਾਂ ਖਾਤਰ ਪੰਜਾਬ ਰੋਡਵੇਜ਼ ਦਾ ਭਵਿੱਖ ਬੀਬੀਆਂ ਦਾ ਸਫ਼ਰ ਮੁਫ਼ਤ ਕਰ ਕੇ ਤਕਰੀਬਨ ਦਾਅ 'ਤੇ ਲਗਾ ਦਿੱਤਾ ਹੈ।
Captain Amarinder Singh
ਹੋਰ ਪੜ੍ਹੋ: RSS ਮੁਖੀ ਦੀ ਮੁਸਲਿਮ ਨੇਤਾਵਾਂ ਨੂੰ ਨਸੀਹਤ, ‘ਕੱਟੜਵਾਦ ਖਿਲਾਫ਼ ਲੈਣਾ ਚਾਹੀਦਾ ਹੈ ਸਪੱਸ਼ਟ ਸਟੈਂਡ'
ਉਹਨਾਂ ਕਿਹਾ ਕਿ ਜਿਥੇ ਪਹਿਲਾਂ ਰੋਡਵੇਜ (Punjab Roadways Strike) ਦੇ ਵਾਧੇ ਵਿਚ ਜਾਣ ਕਰ ਕੇ ਉਨ੍ਹਾਂ ਨੂੰ ਥੋੜੀ ਜਿਹੀ ਆਸ ਜਗੀ ਸੀ ਕਿ ਚਲੋ ਉਨ੍ਹਾਂ ਦੀ ਸੁਣਵਾਈ ਹੋਵੇਗੀ ਪਰ ਇਸ ਮੁਫਤ ਸਫ਼ਰ ਦੇ ਫੈਸਲੇ ਨੇ ਪੰਜਾਬ ਰੋਡਵੇਜ ਨੂੰ ਖੁੱਡੇ ਲਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਇਸ ਤੋਂ ਇਹ ਅੰਦਾਜਾ ਲਗਾਉਣਾ ਔਖਾ ਨਹੀਂ ਕਿ ਸਰਕਾਰ ਹੁਣ ਪੰਜਾਬ ਰੋਡਵੇਜ਼ ਨੂੰ ਵੀ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣ ਲਈ ਉਤਾਵਲੀ ਹੈ, ਕਿਉਂਕਿ ਇਸ ਮੁਫ਼ਤ ਸਫ਼ਰ ਨਾਲ ਰੋਡਵੇਜ਼ ਨੂੰ ਜੋ ਘਾਟਾ ਪਵੇਗਾ ਉਹ ਕਿਸੇ ਵੀ ਕੀਮਤ 'ਤੇ ਪੂਰਾ ਨਹੀਂ ਕੀਤਾ ਜਾ ਸਕਦਾ।