
ਐਂਟੋਨੀਓ ਗੁਤਾਰੇਸ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਤੁਰਕੀ ਵਲੋਂ ਅਪਣਾ ਨਾਂਅ ਬਦਲ ਕੇ ਤੁਰਕੀਏ ਕੀਤੇ ਜਾਣ ਦਾ ਹਵਾਲਾ ਦਿਤਾ।
ਸੰਯੁਕਤ ਰਾਸ਼ਟਰ: ਜੀ-20 ਦੇ ਰਾਤ ਦੇ ਖਾਣੇ ਦੇ ਸੱਦੇ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ‘ਪ੍ਰੈਜ਼ੀਡੈਂਟ ਆਫ ਇੰਡੀਆ’ ਦੀ ਬਜਾਏ ‘ਪ੍ਰੈਜ਼ੀਡੈਂਟ ਆਫ ਭਾਰਤ’ ਕਹੇ ਜਾਣ 'ਤੇ ਪੈਦਾ ਹੋਏ ਵਿਵਾਦ ਦੇ ਵਿਚਕਾਰ ਸੰਯੁਕਤ ਰਾਸ਼ਟਰ ਦੇ ਇਕ ਉਚ ਅਧਿਕਾਰੀ ਨੇ ਕਿਹਾ ਕਿ ਗਲੋਬਲ ਬਾਡੀ ਨਾਂਅ ਬਦਲਣ ਲਈ ਬੇਨਤੀਆਂ ਪ੍ਰਾਪਤ ਹੋਣ ਤੋਂ ਬਾਅਦ ਹੀ ਦੇਸ਼ਾਂ ਦੀਆਂ ਅਜਿਹੀਆਂ ਮੰਗਾਂ 'ਤੇ ਵਿਚਾਰ ਕਰਦੀ ਹੈ।
ਇਹ ਵੀ ਪੜ੍ਹੋ: ਫਰੀਦਕੋਟ ਦੀ ਲੜਕੀ ਨਾਲ ਕਈ ਨੌਜਵਾਨਾਂ ਨੇ ਬਣਾਏ ਸਬੰਧ, ਨਸ਼ੀਲੇ ਪਦਾਰਥ ਖਵਾ ਕੇ ਦਿਤਾ ਵਾਰਦਾਤ ਨੂੰ ਅੰਜਾਮ
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਬੁਧਵਾਰ ਨੂੰ ਤੁਰਕੀ ਵਲੋਂ ਅਪਣਾ ਨਾਂਅ ਬਦਲ ਕੇ ਤੁਰਕੀਏ ਕੀਤੇ ਜਾਣ ਦਾ ਹਵਾਲਾ ਦਿਤਾ। ‘ਇੰਡੀਆ’ ਦਾ ਨਾਂਅ ਬਦਲ ਕੇ 'ਭਾਰਤ' ਕਰਨ ਦੀਆਂ ਅਟਕਲਾਂ ਦੇ ਸਬੰਧ 'ਚ ਪੁੱਛੇ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ, 'ਤੁਰਕੀ ਦੇ ਮਾਮਲੇ 'ਚ ਅਸੀਂ ਸਰਕਾਰ ਤੋਂ ਅਧਿਕਾਰਤ ਬੇਨਤੀ ਮਿਲਣ ਤੋਂ ਬਾਅਦ ਇਹ ਕਦਮ ਚੁੱਕਿਆ ਸੀ। ਸਪੱਸ਼ਟ ਹੈ ਕਿ ਜੇਕਰ ਸਾਨੂੰ ਅਜਿਹੀ ਕੋਈ ਬੇਨਤੀ ਮਿਲਦੀ ਹੈ, ਤਾਂ ਅਸੀਂ ਇਸ ਨੂੰ ਪ੍ਰਾਪਤ ਹੋਣ 'ਤੇ ਵਿਚਾਰ ਕਰਾਂਗੇ’।
ਇਹ ਵੀ ਪੜ੍ਹੋ: ਜਲੰਧਰ: ਸ਼ਰਾਬ ਦੇ ਨਸ਼ੇ ਵਿਚ ASI ਨੇ 4 ਗੱਡੀਆਂ ਨੂੰ ਮਾਰੀ ਟੱਕਰ, ਵੱਡਾ ਹਾਦਸਾ ਵਾਪਰਨ ਤੋਂ ਰਿਹਾ ਬਚਾਅ
ਜੀ-20 ਡਿਨਰ ਦੇ ਸੱਦੇ 'ਚ ਰਾਸ਼ਟਰਪਤੀ ਮੁਰਮੂ ਨੂੰ ‘ਪ੍ਰੈਜ਼ੀਡੈਂਟ ਆਫ ਇੰਡੀਆ’ ਦੀ ਬਜਾਏ ‘ਪ੍ਰੈਜ਼ੀਡੈਂਟ ਆਫ ਭਾਰਤ’ ਕਹੇ ਜਾਣ ਤੋਂ ਬਾਅਦ ਦੇਸ਼ 'ਚ ਵਿਵਾਦ ਖੜ੍ਹਾ ਹੋ ਗਿਆ ਹੈ। ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਹੈ ਕਿ ਨਰਿੰਦਰ ਮੋਦੀ ਸਰਕਾਰ ਦੇਸ਼ ਦਾ ਨਾਂਅ ‘ਇੰਡੀਆ’ ਤੋਂ ਬਦਲ ਕੇ 'ਭਾਰਤ' ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਬੁਧਵਾਰ ਨੂੰ ਅਪਣੇ ਮੰਤਰੀ ਮੰਡਲ ਨੂੰ ਇਸ ਮੁੱਦੇ 'ਤੇ ਸਿਆਸੀ ਵਿਵਾਦ ਤੋਂ ਬਚਣ ਲਈ ਕਿਹਾ ਅਤੇ ਜ਼ਿਕਰ ਕੀਤਾ ਕਿ 'ਭਾਰਤ' ਦੇਸ਼ ਦਾ ਪ੍ਰਾਚੀਨ ਨਾਂਅ ਹੈ।