
ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਪੀਲ 'ਤੇ ਨੇ ਸਵਿਟਜ਼ਰਲੈਂਡ ਨੇ ਭਗੌੜੇ ਹੀਰਾ ਕਾਰੋਬਾਰੀ ਅਤੇ ਪੀਐਨਬੀ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ...
ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ ਦੀ ਅਪੀਲ 'ਤੇ ਨੇ ਸਵਿਟਜ਼ਰਲੈਂਡ ਨੇ ਭਗੌੜੇ ਹੀਰਾ ਕਾਰੋਬਾਰੀ ਅਤੇ ਪੀਐਨਬੀ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਤੇ ਉਸ ਦੀ ਭੈਣ ਦੇ ਚਾਰ ਬੈਂਕ ਖਾਤਿਆਂ ਨੂੰ ਸੀਲ ਕਰ ਦਿੱਤਾ ਹੈ। ਇਨ੍ਹਾਂ ਖਾਤਿਆਂ ਵਿਚ ਕਰੀਬ 283.16 ਕਰੋੜ ਰੁਪਏ ਜਮ੍ਹਾਂ ਹਨ।
Swiss accounts of Nirav Modi, sister frozen
ਅਧਿਕਾਰਿਤ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਵਿਟਜ਼ਰਲੈਂਡ ਦੇ ਅਧਿਕਾਰੀਆਂ ਨੇ ਦੋ ਅਰਬ ਡਾਲਰ ਤੋਂ ਜ਼ਿਆਦਾ ਪੀਐਨਬੀ ਧੋਖਾਧੜੀ ਮਾਮਲੇ ਵਿਚ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਉਸ ਦੀ ਭੈਣ ਦੇ ਚਾਰ ਸਵਿਸ ਖਾਤਿਆਂ ਨਾਲ ਲੈਣ ਦੇਣ 'ਤੇ ਰੋਕ ਲਗਾ ਦਿੱਤੀ ਹੈ।
Swiss accounts of Nirav Modi, sister frozen
ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਤਹਿਤ ਸਵਿਟਜ਼ਰਲੈਂਡ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਨੀਰਵ ਮੋਦੀ ਦੇ ਖਾਤਿਆਂ ਵਿਚ ਪੀਐਨਬੀ ਘੁਟਾਲੇ ਤੋਂ ਪ੍ਰਾਪਤ ਰਾਸ਼ੀ ਜਮ੍ਹਾਂ ਹੈ। ਇਸ ਲਈ ਖਾਤਿਆਂ 'ਤੇ ਰੋਕ ਲਾਈ ਜਾਵੇ। ਸਵਿਟਜ਼ਰਲੈਂਡ ਨੇ ਈਡੀ ਦੀ ਦਲੀਲ ਨੂੰ ਮੰਨਦੇ ਹੋਏ ਇਹ ਕਦਮ ਚੁੱਕਿਆ ਹੈ।