ਬਾਈਡਨ ਨੇ ਕੈਲੀਫ਼ੋਰਨਆਂ ਦੇ ਅਟਾਰਨੀ ਜਨਰਲ ਨੂੰ ਸਿਹਤ ਮੰਤਰੀ ਚੁਣਿਆ
Published : Dec 7, 2020, 9:34 pm IST
Updated : Dec 7, 2020, 9:35 pm IST
SHARE ARTICLE
 Attorney General Health Ministe
Attorney General Health Ministe

ਇਹ ਵਿਭਾਗ 13 ਕਰੋੜ ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਲਈ ਦਵਾਈ ਅਤੇ ਟੀਕੇ, ਆਧੁਨਿਕ ਡਾਕਟਰੀ ਖੋਜ, ਸਿਹਤ ਬੀਮਾ ਪ੍ਰੋਗਰਾਮਾਂ ਲਈ ਕੰਮ ਕਰਦਾ ਹੈ।

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ. ਬਾਈਡਨ ਨੇ ਕੈਲੀਫ਼ੋਰਨੀਆਂ ਦੇ ਅਟਾਰਨੀ ਜਨਰਲ ਜੇਵੀਅਰ ਬੇਸੇਰਾ ਨੂੰ ਸਿਹਤ ਮੰਤਰੀ ਦੇ ਤੌਰ ’ਤੇ ਚੁਣਿਆ ਹੈ। ਬੇਸੇਰਾ ਸਸਤੀ ਸਿਹਤ ਦੇਖਭਾਲ ਸਬੰਧੀ ਕਾਨੂੰਨ ਦੇ ਸਮਰਥਕ ਰਹੇ ਹਨ ਅਤੇ ਹੁਣ ਉਹ ਬਾਈਡਨ ਪ੍ਰਸ਼ਾਸਨ ਵਿਚ ਕੋਰੋਨਾ ਵਾਇਰਸ ਵਿਰੁਧ ਦੇਸ਼ ਦੀ ਮੁਹਿੰਮ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

photophotoਸੈਨੇਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਬੇਸੇਰਾ (62) ਅਜਿਹੇ ਪਹਿਲੇ ਲਾਤਿਨ ਅਮਰੀਕੀ ਹੋਣਗੇ ਜੋ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਦੀ ਅਗਵਾਈ ਕਰਨਗੇ। ਇਸ ਵਿਭਾਗ ਦਾ ਬਜਟ ਇਕ ਹਜ਼ਾਰ ਅਰਬ ਡਾਲਰ ਤੋਂ ਜ਼ਿਆਦਾ ਹੈ ਅਤੇ ਇਸ ਵਿਚ 80,000 ਕਰਮਚਾਰੀ ਹਨ। ਇਹ ਵਿਭਾਗ 13 ਕਰੋੜ ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਲਈ ਦਵਾਈ ਅਤੇ ਟੀਕੇ, ਆਧੁਨਿਕ ਡਾਕਟਰੀ ਖੋਜ, ਸਿਹਤ ਬੀਮਾ ਪ੍ਰੋਗਰਾਮਾਂ ਲਈ ਕੰਮ ਕਰਦਾ ਹੈ।

Joe BidenJoe Biden ਟਰੰਪ ਪ੍ਰਸ਼ਾਸਨ ਨੇ ਹਾਲ ਹੀ ਵਿਚ ‘ਉਬਾਮਾ ਕੇਅਰ’ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਪਰ ਕੈਲੀਫ਼ੋਰਨੀਆਂ ਦੇ ਅਟਾਰਨੀ ਜਨਰਲ ਦੇ ਤੌਰ ’ਤੇ ਬੇਸੇਰਾ ਨੇ ਇਸ ਦਾ ਬਚਾਅ ਕੀਤਾ। ਹੁਣ ਇਹ ਮਾਮਲਾ ਅਮਰੀਕਾ ਦੀ ਸਿਖਰਲੀ ਅਦਾਲਤ ਵਿਚ ਹੈ ਜਿਸ ’ਤੇ ਅਗਲੇ ਸਾਲ ਫ਼ੈਸਲਾ ਆਉਣ ਦੀ ਸੰਭਾਵਨਾ ਹੈ। ਸਾਬਕਾ ਡੈਮੋਕੇ੍ਰਟਿਕ ਸਾਂਸਦ ਬੇਸੇਰਾ ਨੇ 2009-10 ਦੌਰਾਨ ਤਤਕਾਲੀ ਰਾਸ਼ਟਰਪਤੀ ਬਰਾਕ ਉਬਾਮਾ ਦੇ ਸਿਹਤ ਕਾਨੂੰਨ ਨੂੰ ਵਧਾਵਾ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement