US News: ਅਮਰੀਕੀ ਡਾਕਟਰਾਂ ਨੇ ਰਚਿਆ ਇਤਿਹਾਸ; ਜਨਮ ਤੋਂ ਦਿਲ ਦੀ ਸਮੱਸਿਆ ਨਾਲ ਜੂਝ ਰਹੇ ਬੱਚੇ ਨੂੰ ਦਿਤੀ ਨਵੀਂ ਜ਼ਿੰਦਗੀ
Published : Jan 8, 2024, 2:25 pm IST
Updated : Jan 8, 2024, 2:25 pm IST
SHARE ARTICLE
US heart surgery saves child's life and will save many others
US heart surgery saves child's life and will save many others

ਪਹਿਲੀ ਵਾਰ 17 ਦਿਨਾਂ ਦੇ ਬੱਚੇ ਦਾ ਅੰਸ਼ਕ ਹਾਰਟ ਟ੍ਰਾਂਸਪਲਾਂਟ ਸਫਲ

US News: ਅਮਰੀਕੀ ਡਾਕਟਰ ਨੇ ਪਹਿਲੀ ਵਾਰ 17 ਦਿਨ ਦੇ ਬੱਚੇ ਦਾ ਅੰਸ਼ਕ ਹਾਰਟ ਟ੍ਰਾਂਸਪਲਾਂਟ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਫ਼ਲਤਾ ਮਗਰੋਂ ਜਨਮ ਤੋਂ ਦਿਲ ਦੀ ਸਮੱਸਿਆ ਨਾਲ ਜੂਝ ਰਹੇ ਬੱਚੇ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਹੁਣ ਬੱਚੇ ਦੇ ਦਿਲ ਦੇ ਨਵੇਂ ਅੰਗ ਬਿਲਕੁਲ ਸਹੀ ਢੰਗ ਨਾਲ ਵਿਕਸਿਤ ਹੋ ਰਹੇ ਹਨ।  

20-ਮਹੀਨੇ ਦਾ ਓਵੇਨ ਦੁਨੀਆ ਦਾ ਪਹਿਲਾ ਇਨਸਾਨ ਹੈ, ਜਿਸ ਦਾ ਅੰਸ਼ਕ ਦਿਲ ਦਾ ਟ੍ਰਾਂਸਪਲਾਂਟ ਹੋਇਆ ਹੈ। ਡਿਊਕ ਚਿਲਡਰਨ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਨਵਾਂ ਜੀਵਨ ਦਿਤਾ ਹੈ। ਓਵੇਨ ਦੇ ਦਿਲ ਵਿਚ ਗੰਭੀਰ ਨੁਕਸ ਸੀ। ਜਨਮ ਤੋਂ ਸਿਰਫ਼ 17 ਦਿਨਾਂ ਬਾਅਦ ਡਾ. ਜੋਸਫ਼ ਡਬਲਯੂ ਟਿਊਰੇਕ ਨੇ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ। ਉਸ ਨੇ ਇਕ ਜੀਵਤ ਦਾਨੀ (ਬੱਚੇ) ਤੋਂ ਵਾਲਵ ਅਤੇ ਧਮਨੀਆਂ ਪ੍ਰਾਪਤ ਕੀਤੀਆਂ। ਸਰਜਰੀ ਨੂੰ ਡੇਢ ਸਾਲ ਹੋ ਗਿਆ ਹੈ ਅਤੇ ਓਵੇਨ ਪੂਰੀ ਤਰ੍ਹਾਂ ਤੰਦਰੁਸਤ ਹੈ। ਅਮਰੀਕਨ ਮੈਡੀਕਲ ਜਰਨਲ ਨੇ ਇਸ ਦੁਰਲੱਭ ਮਾਮਲੇ ਦਾ ਅਧਿਐਨ ਪ੍ਰਕਾਸ਼ਿਤ ਕੀਤਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਰਜਰੀ ਦੀ ਅਗਵਾਈ ਕਰਨ ਵਾਲੇ ਡਾਕਟਰ ਨੇ ਦਸਿਆ ਕਿ ਅਪ੍ਰੈਲ 2022 ਵਿਚ ਜਨਮ ਤੋਂ ਕੁੱਝ ਘੰਟਿਆਂ ਬਾਅਦ, ਓਵੇਨ ਮੋਨਰੋ ਧੜਕਣ ਰੁਕਣ ਦੀ ਸਮੱਸਿਆ ਦੇ ਚੌਥੇ ਪੜਾਅ 'ਤੇ ਪਹੁੰਚ ਗਿਆ ਸੀ। ਜਾਂਚ ਤੋਂ ਪਤਾ ਲੱਗਿਆ ਕਿ ਉਸ ਨੂੰ ਟਰੇਚਲ ਆਰਟੀਰੀਓਸਸ ਸੀ। ਭਾਵ ਉਸ ਦੇ ਦਿਲ ਦੀਆਂ ਦੋ ਮੁੱਖ ਧਮਨੀਆਂ ਜੁੜੀਆਂ ਹੋਈਆਂ ਸਨ। ਇਕ ਵਾਲਵ ਵਿਚ ਲੀਕੇਜ ਸੀ। ਪ੍ਰਵਾਰ ਦੀ ਸਹਿਮਤੀ ਮਗਰੋਂ 8 ਘੰਟੇ ਦੀ ਸਫਲ ਸਰਜਰੀ ਦੌਰਾਨ, ਵਾਲਵ ਨਾਲ ਧਮਨੀਆਂ ਨੂੰ ਜੋੜਿਆ ਗਿਆ। ਹੁਣ ਸਰਜਰੀ ਨੂੰ ਡੇਢ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਓਵੇਨ ਪੂਰੀ ਤਰ੍ਹਾਂ ਤੰਦਰੁਸਤ ਹੈ। ਉਸ ਦੇ ਵਾਲਵ ਅਤੇ ਧਮਨੀਆਂ ਇਸ ਤਰ੍ਹਾਂ ਵਧ ਰਹੀਆਂ ਹਨ ਜਿਵੇਂ ਉਹ ਉਸ ਦੀਆਂ ਅਪਣੀਆਂ ਸਨ। ਓਵੇਨ ਦੇ ਸਫਲ ਕੇਸ ਨੇ ਹੋਰ ਬੱਚਿਆਂ ਲਈ ਜ਼ਿੰਦਗੀ ਜਿਊਣ ਦਾ ਰਾਹ ਖੋਲ੍ਹ ਦਿਤਾ ਹੈ।

(For more Punjabi news apart from US heart surgery saves child's life and will save many others, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement