
ਪਾਕਿ ਅਧਿਕਾਰੀਆਂ ਨੂੰ ਦਲੀਪ, ਰਾਜ ਕਪੂਰ ਦੇ ਜੱਦੀ ਘਰਾਂ ਦੇ ਮਾਲਕਾਂ ਨਾਲ ਜਾਇਦਾਦ ਵਿਵਾਦ ਨੂੰ ਸੁਲਝਾਉਣ ਦੀ ਅਪੀਲ
ਪੇਸ਼ਾਵਰ : ਬਾਲੀਵੁਡ ਅਦਾਕਾਰ ਦਲੀਪ ਕੁਮਾਰ ਅਤੇ ਰਾਜ ਕਪੂਰ ਦੇ ਪੇਸ਼ਾਵਰ ਵਿਚ ਜੱਦੀ ਮਕਾਨਾਂ ਨੂੰ ਅਜਾਇਬ ਘਰ ਵਿਚ ਤਬਦੀਲ ਕਰਨ ਲਈ ਉਨ੍ਹਾਂ ਦੀ ਖ਼ਰੀਦ ਸਬੰਧੀ ਪਾਕਿਸਤਾਨ ਦੀ ਖੈਬਰ ਪਖਤੂਨਖ਼ਵਾ ਸਰਕਾਰ ਅਤੇ ਇਨ੍ਹਾਂ ਘਰਾਂ ਦੇ ਮਾਲਕਾਂ ਨਾਲ ਨਿਰਧਾਰਤ ਕੀਤੀਆਂ ਕੀਮਤਾਂ ਨੂੰ ਲੈ ਕੇ ਕਿਸੇ ਨਤੀਜੇ ਉੱਤੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
Raj Kapoor, Dilip Kumar
ਇਥੇ ਦਿਲੀਪ ਕੁਮਾਰ ਦੇ ਸਥਾਨਕ ਬੁਲਾਰੇ ਫ਼ੈਸਲ ਫ਼ਾਰੂਕੀ ਨੇ ਐਤਵਾਰ ਨੂੰ ਪੱਤਰਕਾਰਾਂ ਨੂੰ ਦਸਿਆ ਕਿ ਪੇਸ਼ਾਵਰ ਮਹਾਨ ਭਾਰਤੀ ਅਦਾਕਾਰ ਦੇ ਦਿਲ ਵਿਚ ਵੱਸਦਾ ਹੈ ਅਤੇ ਉਹ ਅਪਣੇ ਜਨਮ ਸਥਾਨ ਅਤੇ ਮੁਹੱਲਾ ਖੁਦਾਦਾਦ ਵਿਚ ਜੱਦੀ ਘਰ ਨਾਲ ਅਪਣੀਆਂ ਜੁੜੀਆਂ ਮਿੱਠੀ ਯਾਦਾਂ ਬਾਰੇ ਵਿਚਾਰ ਵਟਾਂਦਰੇ ਕਰਦੇ ਰਹਿੰਦੇ ਹਨ।
Raj Kapoor, Dilip Kumar
ਬੁਲਾਰੇ ਨੇ ਕਿਹਾ ਕਿ ਮਹਾਨ ਅਦਾਕਾਰਾਂ ਦੇ ਜੱਦੀ ਘਰਾਂ ਨੂੰ ਬਚਾਉਣ ਨਾਲ ਨਾ ਸਿਰਫ਼ ਪੇਸ਼ਾਵਰ ਦੀ ਮਹੱਤਤਾ ਵਧੇਗੀ ਸਗੋਂ ਪਾਕਿਸਤਾਨ ਦੇ ਸੈਰ-ਸਪਾਟਾ ਉਦਯੋਗ ਨੂੰ ਵੀ ਮਜ਼ਬੂਤੀ ਮਿਲੇਗੀ। ਸੂਬਾ ਸਰਕਾਰ ਨੇ ਪਹਿਲਾਂ ਇਨ੍ਹਾਂ ਦੋਵਾਂ ਘਰਾਂ ਲਈ 2.35 ਕਰੋੜ ਰੁਪਏ ਜਾਰੀ ਕਰਨ ਨੂੰ ਮਨਜ਼ੂਰੀ ਦਿਤੀ ਸੀ।
Raj Kapoor, Dilip Kumar
ਸੂਬਾ ਸਰਕਾਰ ਨੇ 101 ਵਰਗ ਮੀਟਰ ਵਿਚ ਫੈਲੇ ਦਿਲੀਪ ਕੁਮਾਰ ਦੇ ਜੱਦੀ ਘਰ ਦੀ ਕੀਮਤ 80.56 ਲੱਖ ਰੁਪਏ ਲਗਾਈ ਹੈ। ਉਸ ਨੇ ਰਾਜ ਕਪੂਰ ਦੇ ਜੱਦੀ ਘਰ ਦੀ ਕੀਮਤ 1.50 ਕਰੋੜ ਰੁਪਏ ਨਿਰਧਾਰਤ ਕੀਤੀ ਹੈ। ਦੋਵੇਂ ਘਰਾਂ ਨੂੰ ਖ਼ਰੀਦ ਤੋਂ ਬਾਅਦ ਅਜਾਇਬ ਘਰ ਬਣਾਇਆ ਜਾਵੇਗਾ। ਹਾਲਾਂਕਿ, ਦੋਵੇਂ ਘਰਾਂ ਦੇ ਮਾਲਕਾਂ ਨੇ ਮਕਾਨ ਨੂੰ ਸਰਕਾਰ ਵਲੋਂ ਨਿਰਧਾਰਤ ਕੀਮਤ ’ਤੇ ਵੇਚਣ ਤੋਂ ਇਨਕਾਰ ਕਰ ਦਿਤਾ ਹੈ ਅਤੇ ਕਿਹਾ ਹੈ ਕਿ ਪ੍ਰਸ਼ਾਸਨ ਨੇ ਇਸ ’ਤੇ ਬਹੁਤ ਘੱਟ ਕੀਮਤ ਲਗਾਈ ਹੈ। ਦਲੀਪ ਕੁਮਾਰ ਦੇ ਜੱਦੀ ਘਰ ਦੇ ਮਾਲਕ ਹਾਜੀ ਲਾਲ ਮੁਹੰਮਦ ਨੇ ਕਿਹਾ ਹੈ ਕਿ ਉਹ ਇਸ ਜਾਇਦਾਦ ਲਈ 25 ਕਰੋੜ ਰੁਪਏ ਦੀ ਮੰਗ ਕਰਨਗੇ।
Raj Kapoor, Dilip Kumar
ਮੁਹੰਮਦ ਨੇ ਦਸਿਆ ਕਿ ਉਸਨੇ 2005 ਵਿਚ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਸਨ ਅਤੇ ਇਸ ਜਾਇਦਾਦ ਨੂੰ 51 ਲੱਖ ਰੁਪਏ ਵਿਚ ਖ਼ਰੀਦਿਆ ਸੀ ਅਤੇ ਉਸ ਕੋਲ ਘਰ ਦੇ ਸਾਰੇ ਕਾਗ਼ਜ਼ਾਤ ਹਨ। ਉਨ੍ਹਾਂ ਕਿਹਾ ਕਿ 16 ਸਾਲਾਂ ਬਾਅਦ ਸਰਕਾਰ ਲਈ ਇਸ ਜਾਇਦਾਦ ਦੀ ਕੀਮਤ ਸਿਰਫ਼ 80.56 ਲੱਖ ਰੁਪਏ ਤੈਅ ਕਰਨਾ ਠੀਕ ਨਹੀਂ ਹੈ। ਰਾਜ ਕਪੂਰ ਦੇ ਜੱਦੀ ਘਰ ਦੇ ਮਾਲਕ ਨੇ 151.75 ਵਰਗ ਮੀਟਰ ਵਿਚ ਫੈਲੀ ਜਾਇਦਾਦ ‘ਕਪੂਰ ਹਵੇਲੀ’ ਲਈ 200 ਕਰੋੜ ਰੁਪਏ ਦੀ ਮੰਗ ਕੀਤੀ ਸੀ, ਜਦੋਂ ਕਿ ਸਰਕਾਰ ਨੇ ਇਸ ਨੂੰ 1.50 ਕਰੋੜ ਰੁਪਏ ਨਿਰਧਾਰਤ ਕੀਤਾ ਸੀ।