
ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਮਿਆਂਮਾਰ ਦੇ ਸੰਕਟ ਗ੍ਰਸਤ ਰਖਾਇਨ ਸੂਬੇ ਵਿਚ ਬੰਗਲਾਦੇਸ਼ ਤੋਂ ਰੋਹਿੰਗਿਆ ਦੀ ਵਾਪਸੀ ਲਈ ਹਾਲਾਤ ਅਨੁਕੂਲ ਨਹੀਂ ਹਨ। ਹਾਲਾਂਕਿ...
ਯਾਂਗੂਨ : ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਮਿਆਂਮਾਰ ਦੇ ਸੰਕਟ ਗ੍ਰਸਤ ਰਖਾਇਨ ਸੂਬੇ ਵਿਚ ਬੰਗਲਾਦੇਸ਼ ਤੋਂ ਰੋਹਿੰਗਿਆ ਦੀ ਵਾਪਸੀ ਲਈ ਹਾਲਾਤ ਅਨੁਕੂਲ ਨਹੀਂ ਹਨ। ਹਾਲਾਂਕਿ ਮਿਆਂਮਾਰ ਦਾ ਕਹਿਣਾ ਹੈ ਕਿ ਉਹ ਰੋਹਿੰਗਿਆ ਦੀ ਵਾਪਸੀ ਲਈ ਤਿਆਰ ਹੈ। ਫੌਜ ਦੀ ਖੂਨੀ ਕਾਰਵਾਈ ਤੋਂ ਬਚਣ ਲਈ ਬੀਤੇ ਸਾਲ ਅਗਸਤ ਮਹੀਨੇ ਤੋਂ ਤਕਰੀਬਨ 7 ਲੱਖ ਰੋਹਿੰਗਿਆ ਮੁਸਲਮਾਨ ਦੌੜ ਕੇ ਸਰਹੱਦ ਪਾਰ ਜਾ ਚੁਕੇ ਹਨ। ਰੋਹਿੰਗਿਆ ਸ਼ਰਨਾਰਥੀਆਂ ਨੇ ਮਿਆਂਮਾਰ ਅਤੇ ਉਸ ਦੇ ਹਥਿਆਰਬੰਦ ਫੋਰਸਾਂ 'ਤੇ ਕਤਲ ਅਤੇ ਬਲਾਤਕਾਰ ਦਾ ਦੋਸ਼ ਲਾਇਆ ਹੈ। ਫੌਜ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਸ ਦੀ ਮੁਹਿੰਮ ਰੋਹਿੰਗਿਆ ਅਤਿਵਾਦੀਆਂ ਦੇ 25 ਅਗਸਤ 2017 ਦੇ ਹਮਲੇ ਦੇ ਜਵਾਬੀ ਕਾਰਵਾਈ ਸੀ।
myanmar
ਮਿਆਂਮਾਰ ਅਤੇ ਬੰਗਲਾਦੇਸ਼ ਨੇ ਨਵੰਬਰ ਮਹੀਨੇ 'ਚ ਹਵਾਲਗੀ ਕਰਾਰ ਦਿਤਾ ਸੀ ਪਰ ਇਕ ਵੀ ਸ਼ਰਨਾਰਥੀ ਨਹੀਂ ਪਰਤਿਆ ਹੈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਤਾਲਮੇਲ ਦਫ਼ਤਰ ਦੀ ਜਨਰਲ ਸਕੱਤਰ ਉਰਸੂਲਾ ਮਯੂਲਰ ਨੇ ਕਿਹਾ ਕਿ ਫ਼ਿਲਹਾਲ ਹਾਲਾਤ ਟਿਕਾਊ ਵਾਪਸੀ ਲਈ ਅਨੁਕੂਲ ਨਹੀਂ ਹਨ। 6 ਦਿਨ ਦੀ ਮਿਆਂਮਾਰ ਦੀ ਯਾਤਰਾ 'ਤੇ ਆਈ ਮਯੂਲਰ ਨੇ ਕਿਹਾ ਕਿ ਮਿਆਂਮਾਰ ਵਿਚ ਘੁੰਮਣ-ਫਿਰਨ ਦੀ ਆਜ਼ਾਦੀ, ਸਮਾਜਿਕ ਸਦਭਾਵਨਾ, ਰੋਜ਼ੀ-ਰੋਟੀ ਅਤੇ ਸੇਵਾਵਾਂ ਤਕ ਪਹੁੰਚ ਦੇ ਅਹਿਮ ਮੁਦਿਆਂ ਨੂੰ ਹੱਲ ਕਰਨ ਦੀ ਲੋੜ ਹੈ।