ਆਈ.ਐਨ.ਸੀ.ਬੀ ਚੋਣਾਂ 'ਚ ਮੁੜ ਚੁਣੀ ਗਈ ਭਾਰਤ ਦੀ ਜਗਜੀਤ ਪਵਾਡੀਆ 
Published : May 8, 2019, 7:18 pm IST
Updated : May 8, 2019, 7:18 pm IST
SHARE ARTICLE
India's Jagjit Pavadia re-elected to International Narcotics Control Board
India's Jagjit Pavadia re-elected to International Narcotics Control Board

ਪਵਾਡੀਆ ਨੇ ਸਭ ਤੋਂ ਵੱਧ 44 ਵੋਟਾਂ ਲੈ ਕੇ ਰੀਕਾਰਡ ਜਿੱਤ ਹਾਸਿਲ ਕੀਤੀ

ਸੰਯੁਕਤ ਰਾਸ਼ਟਰ : ਭਾਰਤ ਦੀ ਜਗਜੀਤ ਪਵਾਡੀਆ ਨੂੰ ਇਕ ਹੋਰ ਕਾਰਜਕਾਲ ਲਈ 'ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲ ਬੋਰਡ' (ਆਈ.ਐੱਨ.ਸੀ.ਬੀ) ਲਈ ਚੁਣਿਆ ਗਿਆ ਹੈ। ਉਨ੍ਹਾਂ ਨੂੰ ਸਭ ਤੋਂ ਜ਼ਿਆਦਾ 44 ਵੋਟਾਂ ਮਿਲੀਆਂ। ਪਵਾਡੀਆ ਨੇ ਅਪਣੀ ਵਿਰੋਧੀ ਚੀਨ ਦੀ ਵੇਈ ਹੋਉ ਨੂੰ ਹਰਾਇਆ। ਉਨ੍ਹਾਂ ਨੇ ਰਿਕਾਰਡ ਵੋਟਾਂ ਨਾਲ ਇਹ ਜਿੱਤ ਹਾਸਲ ਕੀਤੀ। ਪਵਾਡੀਆ ਸਾਲ 2015 ਤੋਂ ਆਈ.ਐੱਨ.ਸੀ.ਬੀ. ਦੀ ਮੈਂਬਰ ਹੈ ਅਤੇ ਉਨ੍ਹਾਂ ਦਾ ਮੌਜੂਦਾ ਕਾਰਜਕਾਲ 2020 ਵਿਚ ਖ਼ਤਮ ਹੋਣਾ ਸੀ। 

INCBINCB

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਰਾਜਦੂਤ ਸੈਯਦ ਅਕਬਰੂਦੀਨ ਨੇ ਚੋਣ ਨਤੀਜੇ ਦੇ ਐਲਾਨ ਦੇ ਬਾਅਦ ਟਵੀਟ ਕੀਤਾ,''ਭਾਰਤੀ ਦੀ ਜਗਜੀਤ ਪਵਾਡੀਆ ਇੰਟਰਨੈਸ਼ਨਲ ਨਾਰਕੋਟਿਕਸ ਕੰਟਰੋਲ ਬੋਰਡ ਦੀਆਂ ਚੋਣਾਂ ਵਿਚ ਸ਼ਿਖਰ 'ਤੇ ਰਹੀ।'' ਉਨ੍ਹਾਂ ਨੇ ਕਿਹਾ,''ਅਸੀਂ ਭਾਰਤ ਦੇ ਉਨ੍ਹਾਂ ਸਾਰੇ ਕਈ ਦੋਸਤਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਨ੍ਹਾਂ ਚੋਣਾਂ ਵਿਚ ਸਾਡੀ ਜਿੱਤ ਯਕੀਨੀ ਕੀਤੀ।'' 54 ਮੈਂਬਰੀ ਆਰਥਿਕ ਅਤੇ ਸਮਾਜਿਕ ਪਰੀਸ਼ਦ ਨੇ ਮੰਗਲਵਾਰ ਨੂੰ ਗੁਪਤ ਵੋਟਿੰਗ ਜ਼ਰੀਏ ਚੋਣਾਂ ਕਰਵਾਈਆਂ ਸਨ ਜਿਨ੍ਹਾਂ ਵਿਚ 5 ਸੀਟਾਂ ਲਈ 15 ਉਮੀਦਵਾਰ ਮੈਦਾਨ ਵਿਚ ਸਨ।


ਹੁਣ ਪਵਾਡੀਆ ਦਾ ਦੂਜਾ ਕਾਰਜਕਾਲ 2 ਮਾਰਚ, 2020 ਨੂੰ ਸ਼ੁਰੂ ਹੋ ਕੇ 1 ਮਾਰਚ, 2025 ਤਕ ਖਤਮ ਹੋਵੇਗਾ। ਚੀਨ ਦੀ ਉਮੀਦਵਾਰ ਵੇਈ ਹੋਉ ਨੂੰ ਪਹਿਲੇ ਗੇੜ ਦੀ ਵੋਟਿੰਗ ਵਿਚ ਸਿਰਫ਼ 23 ਵੋਟਾਂ ਮਿਲਿਆਂ,  ਦੂਜੇ ਗੇੜ ਦੀ ਵੋਟਿੰਗ ਦੇ ਬਾਅਦ ਫ਼ਰਾਂਸ ਦੇ ਬਰਨਾਲਡ ਲੇਲਾਏ ਅਤੇ ਕੋਲੰਬੀਆ ਦੀ ਵਿਵਿਯਾਨਾ ਮੈਨਰਿਕ ਜੁਲੁਆਗਾ ਨੂੰ ਚੁਣਿਆ ਗਿਆ। 1954 ਵਿਚ ਪੈਦਾ ਹੋਈ ਪਾਵਡੀਆ ਨੇ 1988 'ਚ ਦਿੱਲੀ ਯੂਨੀਵਰਸਿਟੀ ਤੋਂ ਐੱਲ.ਐੱਲ.ਬੀ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM

Channi ਤੇ Bibi Jagir Kaur ਦੀ ਮੁਲਾਕਾਤ ਨੂੰ ਕਿਸ ਨੇ ਦਿੱਤੀ ਗਲਤ ਰੰਗਤ? ਤਿੱਤਲੀਆਂ ਵਰਗੇ ਲੀਡਰਾਂ ਦੀ ਫਿਸਲੀ ਜ਼ੁਬਾਨ

12 May 2024 4:25 PM

ਜਲੰਧਰ ਸ਼ਹਿਰ, ਚੰਨੀ ਦੀ ਲਹਿਰ, ਆਪ-ਕਾਂਗਰਸ ਦਾ ਫਿਕਸ ਮੈਚ ? 111 ਕੰਮ ਕਰਕੇ 2 ਸੀਟਾਂ ਤੋਂ ਹਾਰੇ ਚੰਨੀ ਨੂੰ ਜਲੰਧਰ

12 May 2024 4:11 PM

SPEED BULLETIN | ਦਿਨ ਭਰ ਦੀਆਂ ਅਹਿਮ ਖ਼ਬਰਾਂ ਜਾਣੋ ਕੀ ਕੁੱਝ ਹੋਇਆ ਖਾਸ | Rozana Spokesman

12 May 2024 4:06 PM

Big Breaking: Kejriwal ਨੇ ਪੂਰੇ ਦੇਸ਼ ਲਈ ਕਿਹੜੀਆਂ 10 ਗਰੰਟੀਆਂ ਦਾ ਕੀਤਾ ਐਲਾਨ, ਦੇਖੋ ਰੋਜ਼ਾਨਾ ਸਪੋਕਸਮੈਨ ਤੇ LIVE

12 May 2024 3:47 PM
Advertisement