ਬਰੈਂਪਟਨ ਸਾਊਥ 'ਚ ਪੀਸੀ ਪਾਰਟੀ ਦੇ ਪ੍ਰਭਮੀਤ ਸਰਕਾਰੀਆ ਨੇ ਗੱਡੇ ਜਿੱਤ ਦੇ ਝੰਡੇ
Published : Jun 8, 2018, 11:56 am IST
Updated : Jun 9, 2018, 6:15 pm IST
SHARE ARTICLE
Prabhmeet singh
Prabhmeet singh

 ਕੈਨੇਡਾ ਦੀਆਂ ਚੋਣਾਂ ਵਿਚ ਫਿਰ ਤੋਂ ਪੰਜਾਬੀਆਂ ਦੀ ਬੱਲੇ ਬੱਲੇ ਹੋ ਗਈ ਹੈ। ਕੈਨੇਡੀਅਨ ਸੂਬੇ ਓਂਟਾਰੀਓ ਵਿਚ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ...

 ਕੈਨੇਡਾ ਦੀਆਂ ਚੋਣਾਂ ਵਿਚ ਫਿਰ ਤੋਂ ਪੰਜਾਬੀਆਂ ਦੀ ਬੱਲੇ ਬੱਲੇ ਹੋ ਗਈ ਹੈ। ਕੈਨੇਡੀਅਨ ਸੂਬੇ ਓਂਟਾਰੀਓ ਵਿਚ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਚੋਣਾਂ 'ਚ ਪੰਜਾਬੀ ਮੂਲ ਦੇ ਕਈ ਕੈਨੇਡੀਅਨ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ 'ਚੋਂ 3 ਪੰਜਾਬੀਆਂ ਨੇ ਬਾਜ਼ੀ ਮਾਰ ਲਈ ਹੈ। ਬਰੈਂਪਟਨ ਸਾਊਥ ਤੋਂ ਪੰਜਾਬੀ ਉਮੀਦਵਾਰ ਪ੍ਰਭਮੀਤ ਸਿੰਘ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ।ਉੱਥੇ ਹੀ, ਬਰੈਂਪਟਨ ਈਸਟ ਤੋਂ ਐੱਨਡੀਪੀ ਦੇ ਗੁਰਰਤਨ ਸਿੰਘ ਨੇ ਇਨ੍ਹਾਂ ਚੋਣਾਂ 'ਚ ਬਾਜ਼ੀ ਮਾਰ ਲਈ ਹੈCanadian Province of OntarioCanadian Province of Ontarioਉਨ੍ਹਾਂ ਨੇ ਅਪਣੇ ਵਿਰੋਧੀ ਨੂੰ ਕਰਾਰੀ ਮਾਤ ਦਿੰਦਿਆਂ 12,918 ਵੋਟਾਂ ਪ੍ਰਾਪਤ ਕੀਤੀਆਂ ਹਨ। ਗੁਰਰਤਨ ਸਿੰਘ ਅਪਣੇ ਵਿਰੋਧੀ ਤੋਂ 3,239 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ। ਉੱਥੇ ਹੀ ਬਰੈਂਪਟਨ ਵੈਸਟ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਅਮਰਜੋਤ ਸਿੰਘ ਨੇ 11,334 ਵੋਟਾਂ ਹਾਸਲ ਕਰਦਿਆਂ ਜਿੱਤ ਹਾਸਲ ਕੀਤੀ। ਫੋਰਮ ਰਿਸਰਚ ਮੁਤਾਬਕ 47 ਫੀਸਦ ਲੋਕ ਐਨਡੀਪੀ , 33 ਫੀਸਦੀ ਕੰਜ਼ਰਵੇਟਿਵ ਅਤੇ 14 ਫੀਸਦੀ ਲਿਬਰਲਾਂ ਦੇ ਹੱਕ ਵਿਚ ਹਨ। ਇਕ ਸਰਵੇਖਣ ਵਿਚ ਐੱਨਡੀਪੀ ਨੂੰ 79 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ।

Prabhmeet Singh, Punjabi candidate from Brampton SouthPrabhmeet Singh, Punjabi candidate from Brampton Southਸੂਬੇ ਦੇ ਇਤਿਹਾਸ ਵਿਚ ਹੁਣ ਤਕ ਐਨਡੀਪੀ ਦੀ ਇਕੋ ਵਾਰ ਸਰਕਾਰ ਬਣੀ ਹੈ। ਬੌਬ ਰੇਅ 1990 ਦੀਆਂ ਚੋਣਾਂ 'ਚ ਸੂਬੇ ਦੇ 21ਵੇਂ ਮੁੱਖ ਮੰਤਰੀ ਬਣੇ ਸਨ। ਸਾਲ 1867 ਤੋਂ ਹੁਣ ਤਕ 22 ਵਾਰ ਕੰਜ਼ਰਵੇਟਿਵ ਪਾਰਟੀ ਅਤੇ 17 ਵਾਰ ਲਿਬਰਲ ਪਾਰਟੀ ਦੀ ਹਕੂਮਤ ਰਹੀ। ਕੈਥਲਿਨ ਵਿੰਨ ਸੂਬੇ ਦੇ ਇਤਹਾਸ ਵਿਚ ਪਹਿਲੀ ਮਹਿਲਾ (ਲਿਬਰਲ) ਮੁੱਖ ਮੰਤਰੀ ਹੈ, ਜਿਸ ਨੂੰ ਹੁਣ ਕੰਜ਼ਰਵੇਟਿਵ (ਟੋਰੀ) ਲੀਡਰ ਡੱਗ ਫੋਰਡ ਅਤੇ ਐੱਨਡੀਪੀ ਦੀ ਐਂਡਰੀਆ ਹੌਵਰਥ ਦਾ ਸਮਰਥਨ ਹੈ।

canadacanadaਸੂਬੇ ਓਨਟਾਰੀਓ 'ਚ 7 ਜੂਨ ਨੂੰ ਹੋਈਆਂ ਚੋਣਾਂ ਵਿਚ ਡੇਢ ਦਰਜਨ ਪੰਜਾਬੀ ਅਤੇ ਭਾਰਤੀ ਮੂਲ ਦੇ ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ ਅਤੇ ਕਈ ਹਲਕਿਆਂ ਵਿਚ ਇਕ-ਦੂਜੇ ਦੇ ਵਿਰੁਧ ਖੜ੍ਹੇ ਹਨ। ਇਸ ਲਈ ਇਸ ਵਾਰ ਚੋਣਾਂ ਵਧੇਰੇ ਰੌਚਕ ਬਣ ਗਈਆਂ ਸਨ। ਬਰੈਂਪਟਨ ਵਿੱਚ ਲਿਬਰਲ ਪਾਰਟੀ ਦੇ ਹਰਿੰਦਰ ਮੱਲ੍ਹੀ ਖਿਲਾਫ ਰਿਪੁਦਮਨ ਢਿੱਲੋਂ (ਟੋਰੀ), ਐਨਡੀਪੀ ਦੇ ਗੁਰਰਤਨ ਸਿੰਘ ਦੇ ਮੁਕਾਬਲੇ ਡਾ. ਪਰਮਿੰਦਰ (ਲਿਬਰਲ) ਅਤੇ ਸੁਦੀਪ ਵਰਮਾ (ਟੋਰੀ), ਵਿੱਕੀ ਢਿੱਲੋਂ (ਲਿਬਰਲ) ਖ਼ਿਲਾਫ਼ ਅਮਰਜੋਤ ਸੰਧੂ (ਟੋਰੀ), ਸੁਖਵੰਤ ਠੇਠੀ (ਲਿਬਰਲ) ਦੇ ਮੁਕਾਬਲੇ ਪ੍ਰਭਮੀਤ ਸਰਕਾਰੀਆ (ਟੋਰੀ), ਹਰਜੀਤ ਜਸਵਾਲ (ਟੋਰੀ) ਖ਼ਿਲਾਫ਼ ਸਫਦਰ ਹੁਸੈਨ ਤੇ ਸਾਰਾ ਸਿੰਘ, ਮਿਸੀਸਾਗਾ ਵਿੱਚ ਅੰਮ੍ਰਿਤ ਮਾਂਗਟ (ਲਿਬਰਲ) ਖ਼ਿਲਾਫ਼ ਦੀਪਕ ਆਨੰਦ (ਟੋਰੀ) ਤੇ ਸਿੰਮੀ ਸੈਣੀ (ਗਰੀਨ ਪਾਰਟੀ), ਨੀਨਾ ਤਾਂਗੜੀ (ਟੋਰੀ) ਦੇ

Harinder MallihHarinder Mallihਮੁਕਾਬਲੇ ਅਭਿਮੀਤ ਮਾਨ ਤੇ ਮਿਲਟਨ ਤੋਂ ਪਰਮ ਗਿੱਲ (ਟੋਰੀ) ਤੇ ਇੰਦਰਾ ਨਾਇਡੂ ਮੈਦਾਨ ਵਿਚ ਹਨ, ਜਿਨ੍ਹਾਂ ਵਿਚ ਕਈਆਂ ਦੇ ਨਤੀਜੇ ਆ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਬਣਾਉਣ ਲਈ ਪਾਰਟੀ ਨੂੰ 63 ਸੀਟਾਂ 'ਤੇ ਜਿੱਤ ਦਰਜ ਕਰਨੀ ਪਵੇਗੀ। ਜੇਕਰ ਕਿਸੇ ਵੀ ਪਾਰਟੀ ਨੂੰ ਜਿੱਤ ਨਹੀਂ ਮਿਲਦੀ ਤਾਂ ਗਵਰਨਰ ਜਨਰਲ ਚੋਣ ਦੁਬਾਰਾ ਕਰਾਉਣ ਦਾ ਹੁਕਮ ਵੀ ਦੇ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਪਾਰਟੀ ਨੂੰ ਅਪਣੀ ਹੋਂਦ ਬਰਕਰਾਰ ਰੱਖਣ ਲਈ ਘੱਟੋ-ਘੱਟ 8 ਸੀਟਾਂ ਜਿੱਤਣੀਆਂ ਜ਼ਰੂਰੀ ਹਨ। ਫ਼ੈਸਲਾ ਭਵਿੱਖ ਦੇ ਗਰਭ 'ਚ ਹੈ ਤੇ ਦੇਖਦੇ ਹਾਂ ਕਿ ਹੁਣ ਕਿੰਨੇ ਪੰਜਾਬੀ ਕੈਨੇਡਾ ਵਿਚ ਅਪਣੀ ਸਰਦਾਰੀ ਕਾਇਮ ਕਰਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement