
ਭਾਰਤੀਆਂ ਨੇ ਸਮੁੰਦਰੋਂ ਪਾਰ ਸਦਾ ਹੀ ਅਪਣੀ ਪਹਿਚਾਣ ਬਣਾਈ ਹੈ ਅਤੇ ਅਪਣੀਆਂ ਸਫਲਤਾਵਾਂ ਦੇ ਝੰਡੇ ਗੱਡੇ ਹਨ।
ਹਿਊਸਟਨ, ਭਾਰਤੀਆਂ ਨੇ ਸਮੁੰਦਰੋਂ ਪਾਰ ਸਦਾ ਹੀ ਅਪਣੀ ਪਹਿਚਾਣ ਬਣਾਈ ਹੈ ਅਤੇ ਅਪਣੀਆਂ ਸਫਲਤਾਵਾਂ ਦੇ ਝੰਡੇ ਗੱਡੇ ਹਨ। ਅਜਿਹਾ ਹੀ ਕੁਝ ਅਮਰੀਕਾ 'ਚ ਭਾਰਤੀ ਮੂਲ ਦੇ ਇਕ ਅਮਰੀਕੀ ਬੱਚੇ ਨੇ 'ਸਕਰਿਪਸ ਸਪੈਲਿੰਗ ਬੀ ਮੁਕਾਬਲੇ' ਦਾ ਖਿਤਾਬ ਜਿੱਤ ਕਿ ਕਰ ਦਿਖਾਇਆ ਹੈ।
Kartikਕੋਈਨੋਨੀਆ ਸ਼ਬਦ ਦੇ ਸਹੀ ਸਪੈਲਿੰਗ ਅਤੇ ਅਰਥ ਦੱਸ ਕੇ 14 ਸਾਲਾ ਕਾਰਤਿਕ ਨਾਂ ਦੇ ਬੱਚੇ ਨੇ ਇਸ ਖਿਤਾਬ ਨੂੰ ਜਿੱਤਿਆ ਹੈ, ਜੋ ਭਾਰਤੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉਸ ਨੇ ਤਕਰੀਬਨ 42,000 ਡਾਲਰ ਦੀ ਨਕਦ ਰਾਸ਼ੀ ਅਤੇ ਹੋਰ ਕਈ ਇਨਾਮ ਜਿੱਤੇ। ਕੋਈਨੋਨੀਆ ਦਾ ਅਰਥ ਈਸਾਈ ਮੇਲਜੋਲ ਜਾਂ ਸਮਾਗਮ ਹੁੰਦਾ ਹੈ ਇਸ ਦੇ ਸਹੀ ਅਰਥ ਦੱਸ ਕਿ ਤੇ ਇਸਦੇ ਸਪੈਲਿੰਗ ਸਹੀ ਦੱਸ ਕਿ ਕਾਰਤਿਕ ਇਸ ਇਨਾਮ ਦਾ ਹੱਕਦਾਰ ਬਣਿਆ ਹੈ।
Indian-origin child wins $ 42,000 in USਕਾਰਤਿਕ ਇਸ ਖਿਤਾਬ ਨੂੰ ਜਿੱਤਣ ਵਾਲਾ ਪਿਛਲੇ ਲਗਾਤਾਰ 11 ਸਾਲਾਂ 'ਚ ਭਾਰਤੀ ਭਾਈਚਾਰੇ ਦਾ 14ਵਾਂ ਜੇਤੂ ਰਿਹਾ ਹੈ। ਮੁਕਾਬਲੇ ਦੌਰਾਨ ਕਈ ਦੌਰ ਚੱਲੇ। ਟੈਕਸਾਸ ਦੇ ਮੈਕਕਿਨੀ 'ਚ ਰਹਿਣ ਵਾਲੇ 8ਵੀਂ ਜਮਾਤ ਦੇ ਕਾਰਤਿਕ ਦਾ ਮੁਕਾਬਲਾ ਇਕ ਹੋਰ ਭਾਰਤੀ ਬੱਚੀ ਨਿਆਸਾ ਮੋਦੀ ਨਾਲ ਸੀ। ਸ਼ੁਰੂਆਤੀ 516 ਪ੍ਰਤੀਯੋਗੀਆਂ 'ਚੋਂ ਆਖਰੀ ਦੋ ਤਕ ਪੁੱਜਣ ਵਾਲੇ ਕਾਰਤਿਕ ਅਤੇ ਨਿਆਸਾ ਹੀ ਸਨ।
Kartikਕਾਰਤਿਕ ਦਾ ਕਹਿਣਾ ਹੈ ਕਿ ਮੈਨੂੰ ਯਕੀਨ ਤਾਂ ਸੀ ਕਿ ਮੈਂ ਜਿੱਤਾਂਗਾ ਪਰ ਮੈਂ ਸੋਚਿਆ ਨਹੀਂ ਸੀ ਕਿ ਇਹ ਸੱਚ-ਮੁੱਚ ਹੋ ਜਾਵੇਗਾ। ਆਪਣੀ ਸਮਝਦਾਰੀ ਅਤੇ ਤੇਜ਼ ਦਿਮਾਗ ਦੀ ਮਿਸਾਲ ਕਾਰਤਿਕ ਨੇ ਇਸ ਮੁਕਾਬਲੇ ਨੂੰ ਜਿੱਤ ਕਿ ਤਾਂ ਜਗ ਜ਼ਾਹਿਰ ਕਰ ਹੀ ਦਿੱਤੀ ਹੈ ਨਾਲ ਹੀ ਅਪਣੀ ਮਾਤ-ਭੂਮੀ ਲਈ ਵੀ ਮਾਣ ਵਧਾਉਣ ਵਾਲਾ ਕਾਰਨਾਮਾ ਕੀਤਾ ਹੈ।