
ਜਾਪਾਨੀ ਵਿਗਿਆਨੀਆਂ ਨੇ ਇਕ ਅਜਿਹੀ ਡਿਵਾਈਸ ਤਿਆਰ ਕੀਤੀ ਹੈ, ਜਿਸ ਨਾਲ ਕਮਜ਼ੋਰ ਕਿਸਮ ਦੇ ਬਜ਼ੁਰਗਾਂ ਨੂੰ ਚੱਲਣ ਫਿਰਨ ਵਿਚ ਮਦਦ ਮਿਲੇਗੀ।
ਜਪਾਨ: ਸਾਇੰਸ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਕਿ ਨਿੱਤ ਦਿਨ ਨਵੀਂਆਂ ਤੋਂ ਨਵੀਆਂ ਖੋਜਾਂ ਬਾਰੇ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਹੁਣ ਜਾਪਾਨੀ ਵਿਗਿਆਨੀਆਂ ਨੇ ਇਕ ਅਜਿਹੀ ਡਿਵਾਈਸ ਤਿਆਰ ਕੀਤੀ ਹੈ, ਜਿਸ ਨਾਲ ਕਮਜ਼ੋਰ ਕਿਸਮ ਦੇ ਬਜ਼ੁਰਗਾਂ ਨੂੰ ਚੱਲਣ ਫਿਰਨ ਵਿਚ ਮਦਦ ਮਿਲੇਗੀ ਅਤੇ ਉਹ ਡਿੱਗਣੋਂ ਬਚ ਸਕਣਗੇ। ਜਪਾਨੀ ਵਿਗਿਆਨੀਆਂ ਵੱਲੋਂ ਇਕ ਨਕਲੀ ਪੂੰਛ ਬਣਾਈ ਗਈ ਹੈ ਜੋ ਇਨਸਾਨ ਨੂੰ ਬੈਲੈਂਸ ਬਣਾਉਣ ਵਿਚ ਮਦਦ ਕਰਦੀ ਹੈ
Artificial Tail
ਸੀ ਹਾਰਸ ਯਾਨੀ ਸਮੁੰਦਰੀ ਘੋੜੇ ਦੀ ਪੂੰਛ ਤੋਂ ਪ੍ਰੇਰਿਤ ਹੋ ਕੇ ਤਿਆਰ ਕੀਤੀ ਗਈ ਇਸ ਨਕਲੀ ਪੂੰਛ ਦਾ ਨਾਮ ਆਰਕਿਊ ਰੱਖਿਆ ਗਿਆ ਹੈ। ਇਸ ਡਿਵਾਈਸ ਨੂੰ ਲੱਕ ਨਾਲ ਬੰਨ੍ਹ ਕੇ ਵਰਤਿਆ ਜਾ ਸਕਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਪੂੰਛ ਭਾਰੀ ਸਮਾਨ ਉਠਾਉਣ ਦੌਰਾਨ ਡਿੱਗਣ ਦੇ ਖ਼ਤਰੇ ਨੂੰ ਘੱਟ ਕਰੇਗੀ। ਜਪਾਨ ਵਿਚ ਬਜ਼ੁਰਗਾਂ ਦੀ ਵਧਦੀ ਗਿਣਤੀ ਦੇ ਕਾਰਨ ਅਜਿਹੇ ਆਵਿਸ਼ਕਾਰ ਉਥੇ ਕਾਫ਼ੀ ਹਰਮਨ ਪਿਆਰੇ ਹਨ।
Artificial Tail
ਬਜ਼ੁਰਗਾਂ ਦੀ ਵਧਦੀ ਗਿਣਤੀ ਨੂੰ ਲੈ ਕੇ ਜਪਾਨ ਸਰਕਾਰ ਵੀ ਚਿੰਤਾ ਜਤਾ ਚੁੱਕੀ ਹੈ ਅਤੇ ਇਸ ਨੂੰ ਰਾਸ਼ਟਰੀ ਐਮਰਜੈਂਸੀ ਐਲਾਨ ਕੀਤਾ ਗਿਆ ਹੈ। ਕੀਯੋ ਯੂਨੀਵਰਸਿਟੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ 71 ਸੈਂਟੀਮੀਟਰ ਲੰਬੀ ਇਸ ਪੂੰਛ ਨੂੰ ਆਰਟੀਫਿਸ਼ਲ ਮਾਸਪੇਸ਼ੀਆਂ ਨਾਲ ਬਣਾਇਆ ਗਿਆ ਹੈ। ਸਹੂਲਤ ਮੁਤਾਬਕ ਇਸ ਦੀ ਲੰਬਾਈ ਨੂੰ ਵੱਡਾ ਜਾਂ ਛੋਟਾ ਕੀਤਾ ਜਾ ਸਕਦਾ ਹੈ।
Artificial Tail
ਇਸ ਨੂੰ ਬਣਾਉਣ ਵਿਚ ਇਕ ਬਾਡੀ ਟ੍ਰੈਕਰ ਦੀ ਵਰਤੋਂ ਕੀਤੀ ਗਈ ਹੈ ਜੋ ਕਿਸੇ ਵਿਅਕਤੀ ਦੇ ਗ੍ਰੈਵਿਟੀ ਸੈਂਟਰ ਦਾ ਪਤਾ ਕਰੇਗੀ। ਜੇਕਰ ਕਿਸੇ ਵਿਅਕਤੀ ਦਾ ਗ੍ਰੈਵਟੀ ਸੈਂਟਰ ਉਸ ਤੋਂ ਦੂਰ ਹੁੰਦਾ ਹੈ ਯਾਨੀ ਉਹ ਡਿੱਗਣ ਦੀ ਸਥਿਤੀ ਵਿਚ ਹੋਵੇਗਾ ਤਾਂ ਇਹ ਪੂੰਛ ਉਸੇ ਹਿਸਾਬ ਨਾਲ ਬੈਲੇਂਸ ਬਣਾ ਕੇ ਉਸ ਨੂੰ ਡਿੱਗਣੋਂ ਬਚਾਏਗੀ। ਖ਼ੈਰ ਜਪਾਨੀ ਤਾਂ ਇਸ ਨਕਲੀ ਪੂੰਛ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹਨ ਪਰ ਕੀ ਇਹ ਹੋਰਨਾਂ ਦੇਸ਼ਾਂ ਵਿਚ ਵੀ ਹਰਮਨ ਪਿਆਰੀ ਹੋ ਸਕੇਗੀ। ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।