ਸਿੱਖਾਂ ਦਾ ਅਮਰੀਕਾ ‘ਚ ਵਧੇਗਾ ਮਾਣ, ਅਮਰੀਕਾ ਦੀ ਸੰਸਦ ‘ਚ ਪੇਸ਼ ਹੋਇਆ ਪ੍ਰਸਤਾਵ
Published : Aug 8, 2019, 1:56 pm IST
Updated : Aug 8, 2019, 1:56 pm IST
SHARE ARTICLE
Sikh
Sikh

ਅਮਰੀਕਾ ਦੇ 6 ਸੰਸਦ ਮੈਂਬਰਾਂ ਦੇ ਦੋ-ਦਲੀ ਸਮੂਹ ਨੇ ਦੇਸ਼ 'ਚ ਸਿੱਖ ਅਮਰੀਕੀਆਂ ਦੇ ਯੋਗਦਾਨ...

ਵਾਸ਼ਿੰਗਟਨ: ਅਮਰੀਕਾ ਦੇ 6 ਸੰਸਦ ਮੈਂਬਰਾਂ ਦੇ ਦੋ-ਦਲੀ ਸਮੂਹ ਨੇ ਦੇਸ਼ 'ਚ ਸਿੱਖ ਅਮਰੀਕੀਆਂ ਦੇ ਯੋਗਦਾਨ ਨੂੰ ਪਛਾਣਦੇ ਹੋਏ ਯੂ. ਐੱਸ. ਸੰਸਦ ਕਾਂਗਰਸ 'ਚ ਬੁੱਧਵਾਰ ਨੂੰ ਇਕ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਸਿੱਖ ਅਮਰੀਕੀਆਂ ਨੇ ਆਪਣੇ ਧਰਮ ਅਤੇ ਸੇਵਾ ਨਾਲ ਸਾਰੇ ਲੋਕਾਂ ਵਿਚਕਾਰ ਸਨਮਾਨ ਹਾਸਲ ਕਰ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਉਹ ਅਮਰੀਕਾ ਅਤੇ ਦੁਨੀਆ ਭਰ 'ਚ ਸਿੱਖਾਂ ਨਾਲ ਹੋਏ ਭੇਦਭਾਵ ਨੂੰ ਮੰਨਦਾ ਹੈ।

USAUSA

ਇਸ 'ਚ ਕਿਹਾ ਗਿਆ ਹੈ ਕਿ ਸਿੱਖ ਪੁਰਸ਼ਾਂ ਅਤੇ ਔਰਤਾਂ ਨੇ ਲੰਬੇ ਸਮੇਂ ਤੋਂ ਅਮਰੀਕੀ ਸਮਾਜ 'ਚ ਕਾਫੀ ਯੋਗਦਾਨ ਪਾਇਆ ਹੈ। ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਵੱਖ-ਵੱਖ ਪੇਸ਼ਿਆਂ ਨੂੰ ਚੁਣਿਆ, ਜਿਸ ਨਾਲ ਅਮਰੀਕਾ ਦਾ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਕਾਸ ਹੋਇਆ। ਉਨ੍ਹਾਂ ਨੇ ਖੇਤੀ, ਸੂਚਨਾ, ਉਦਯੋਗਿਕ, ਛੋਟੇ ਉਦਯੋਗਾਂ, ਹਸਪਤਾਲ ਉਦਯੋਗਾਂ, ਦਵਾਈਆਂ ਅਤੇ ਤਕਨੀਕੀ ਖੇਤਰ 'ਚ ਅਹਿਮ ਯੋਗਦਾਨ ਪਾਇਆ। ਅਮਰੀਕਾ 'ਚ ਤਕਰੀਬਨ 500000 ਸਿੱਖ ਰਹਿ ਰਹੇ ਹਨ ਅਤੇ ਇਨ੍ਹਾਂ 'ਚੋਂ ਅੱਧੀ ਆਬਾਦੀ ਕੈਲੀਫੋਰਨੀਆ 'ਚ ਰਹਿੰਦੀ ਹੈ।

USA President Donald TrumpUSA President Donald Trump

7 ਸਾਲ ਪਹਿਲਾਂ ਓਕ ਕ੍ਰੀਕ ਗੁਰਦੁਆਰਾ 'ਚ ਹੋਈ ਗੋਲੀਬਾਰੀ ਦੀ ਘਟਨਾ 'ਤੇ ਦੁੱਖ ਪ੍ਰਗਟਾਇਆ ਗਿਆ ਅਤੇ 6 ਤੋਂ ਵਧੇਰੇ ਸੰਸਦ ਮੈਂਬਰਾਂ ਨੇ ਸਖਤ ਬੰਦੂਕ ਕੰਟਰੋਲ ਕਾਨੂੰਨਾਂ ਅਤੇ ਵਿਆਪਕ ਜਾਂਚ ਦੀ ਵਕਾਲਤ ਜਾਰੀ ਰੱਖਣ ਦਾ ਸੰਕਲਪ ਲਿਆ। ਅਲ ਪਾਸੋ, ਟੈਕਸਾਸ, ਡੇਟਨ, ਓਹੀਓ, ਗਿਲਰਾਏ, ਕੈਲੀਫੋਰਨੀਆ 'ਚ ਹਾਲ ਹੀ 'ਚ ਗੋਲੀਬਾਰੀ ਦੀਆਂ ਘਟਨਾਵਾਂ ਦੇ ਬਾਅਦ ਅਮਰੀਕਾ 'ਚ ਕਈ ਲੋਕ ਅਤੇ ਸੰਗਠਨ ਸਖਤ ਬੰਦੂਕ ਕੰਟਰੋਲ ਨਿਯਮਾਂ ਦੀ ਮੰਗ ਕਰ ਰਹੇ ਹਨ।

USAUSA

ਜ਼ਿਕਰਯੋਗ ਹੈ ਕਿ ਓਕ ਕ੍ਰੀਕ 'ਚ 5 ਅਗਸਤ, 2012 ਨੂੰ ਇਕ ਗੁਰਦੁਆਰਾ ਸਾਹਿਬ 'ਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ ਸੀ, ਜਿਸ 'ਚ 6 ਲੋਕ ਮਾਰੇ ਗਏ ਸਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement