USA ‘ਚ ਪੰਜਾਬੀ ਸਿੱਖ ਦੇ ਨਾਮ ‘ਤੇ ਰੱਖਿਆ ਗਿਆ ਸਟ੍ਰੀਟ ਦਾ ਨਾਮ
Published : Aug 8, 2019, 4:13 pm IST
Updated : Aug 8, 2019, 8:49 pm IST
SHARE ARTICLE
Punjabi
Punjabi

ਬੀਤੇ ਦਿਨ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਪਹਿਲੀ ਵਾਰੀ ਕਿਸੇ ਸਿੱਖ ਪੰਜਾਬੀ ਦੇ ਨਾਮ ਤੇ ਸਟ੍ਰੀਟ...

ਨਿਊਯਾਰਕ: ਬੀਤੇ ਦਿਨ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਪਹਿਲੀ ਵਾਰੀ ਕਿਸੇ ਸਿੱਖ ਪੰਜਾਬੀ ਦੇ ਨਾਮ ਤੇ ਸਟ੍ਰੀਟ ਦਾ ਨਾਮ ਰੱਖਿਆ ਗਿਆ। ਇਹ ਮਾਣ ਉੱਘੇ ਸਿੱਖ ਆਗੂ ਸ: ਹਰਬੰਸ ਸਿੰਘ ਢਿੱਲੋਂ ਨੂੰ ਮਿਲਿਆ। ਤਸਵੀਰ ਵਿਚ ਸ: ਹਰਬੰਸ ਸਿੰਘ ਢਿੱਲੋਂ, ਸ: ਭੁਪਿੰਦਰ ਸਿੰਘ ਬੋਪਾਰਾਏ ਸਾਬਕਾ ਪ੍ਰਧਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਅਤੇ ਹੋਰ ਨਿਊਯਾਰਕ ਦੇ ਸਿੱਖ ਆਗੂਆਂ ਤੋਂ ਇਲਾਵਾ 102 ਥਾਣੇ ਦੀ ਮੁੱਖੀ ਨੀਲਾਨ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਉਹਨਾਂ ਦੇ ਨਾਮ ਦੀ ਅੰਗਰੇਜ਼ੀ ਵਿਚ ਐਚ.ਐਸ. ਢਿੱਲੋ ਦੀ ਤਖਤੀ ਨੂੰ ਰਿਲੀਜ਼ ਕੀਤਾ ਗਿਆ।

ਇਸ ਦੇ ਨਾਲ ਇਹ ਵੀ ਪੜ੍ਹੋ: ਵਾਸ਼ਿੰਗਟਨ: ਅਮਰੀਕਾ ਦੇ 6 ਸੰਸਦ ਮੈਂਬਰਾਂ ਦੇ ਦੋ-ਦਲੀ ਸਮੂਹ ਨੇ ਦੇਸ਼ 'ਚ ਸਿੱਖ ਅਮਰੀਕੀਆਂ ਦੇ ਯੋਗਦਾਨ ਨੂੰ ਪਛਾਣਦੇ ਹੋਏ ਯੂ. ਐੱਸ. ਸੰਸਦ ਕਾਂਗਰਸ 'ਚ ਬੁੱਧਵਾਰ ਨੂੰ ਇਕ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਸਿੱਖ ਅਮਰੀਕੀਆਂ ਨੇ ਆਪਣੇ ਧਰਮ ਅਤੇ ਸੇਵਾ ਨਾਲ ਸਾਰੇ ਲੋਕਾਂ ਵਿਚਕਾਰ ਸਨਮਾਨ ਹਾਸਲ ਕਰ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਉਹ ਅਮਰੀਕਾ ਅਤੇ ਦੁਨੀਆ ਭਰ 'ਚ ਸਿੱਖਾਂ ਨਾਲ ਹੋਏ ਭੇਦਭਾਵ ਨੂੰ ਮੰਨਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਸਿੱਖ ਪੁਰਸ਼ਾਂ ਅਤੇ ਔਰਤਾਂ ਨੇ ਲੰਬੇ ਸਮੇਂ ਤੋਂ ਅਮਰੀਕੀ ਸਮਾਜ 'ਚ ਕਾਫੀ ਯੋਗਦਾਨ ਪਾਇਆ ਹੈ।

USAUSA

ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਵੱਖ-ਵੱਖ ਪੇਸ਼ਿਆਂ ਨੂੰ ਚੁਣਿਆ, ਜਿਸ ਨਾਲ ਅਮਰੀਕਾ ਦਾ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਕਾਸ ਹੋਇਆ। ਉਨ੍ਹਾਂ ਨੇ ਖੇਤੀ, ਸੂਚਨਾ, ਉਦਯੋਗਿਕ, ਛੋਟੇ ਉਦਯੋਗਾਂ, ਹਸਪਤਾਲ ਉਦਯੋਗਾਂ, ਦਵਾਈਆਂ ਅਤੇ ਤਕਨੀਕੀ ਖੇਤਰ 'ਚ ਅਹਿਮ ਯੋਗਦਾਨ ਪਾਇਆ। ਅਮਰੀਕਾ 'ਚ ਤਕਰੀਬਨ 500000 ਸਿੱਖ ਰਹਿ ਰਹੇ ਹਨ ਅਤੇ ਇਨ੍ਹਾਂ 'ਚੋਂ ਅੱਧੀ ਆਬਾਦੀ ਕੈਲੀਫੋਰਨੀਆ 'ਚ ਰਹਿੰਦੀ ਹੈ। 7 ਸਾਲ ਪਹਿਲਾਂ ਓਕ ਕ੍ਰੀਕ ਗੁਰਦੁਆਰਾ 'ਚ ਹੋਈ ਗੋਲੀਬਾਰੀ ਦੀ ਘਟਨਾ 'ਤੇ ਦੁੱਖ ਪ੍ਰਗਟਾਇਆ ਗਿਆ ਅਤੇ 6 ਤੋਂ ਵਧੇਰੇ ਸੰਸਦ ਮੈਂਬਰਾਂ ਨੇ ਸਖਤ ਬੰਦੂਕ ਕੰਟਰੋਲ ਕਾਨੂੰਨਾਂ ਅਤੇ ਵਿਆਪਕ ਜਾਂਚ ਦੀ ਵਕਾਲਤ ਜਾਰੀ ਰੱਖਣ ਦਾ ਸੰਕਲਪ ਲਿਆ।

USA Presidet Donald Trump net worth increasedUSA Presidet Donald Trump 

ਅਲ ਪਾਸੋ, ਟੈਕਸਾਸ, ਡੇਟਨ, ਓਹੀਓ, ਗਿਲਰਾਏ, ਕੈਲੀਫੋਰਨੀਆ 'ਚ ਹਾਲ ਹੀ 'ਚ ਗੋਲੀਬਾਰੀ ਦੀਆਂ ਘਟਨਾਵਾਂ ਦੇ ਬਾਅਦ ਅਮਰੀਕਾ 'ਚ ਕਈ ਲੋਕ ਅਤੇ ਸੰਗਠਨ ਸਖਤ ਬੰਦੂਕ ਕੰਟਰੋਲ ਨਿਯਮਾਂ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਓਕ ਕ੍ਰੀਕ 'ਚ 5 ਅਗਸਤ, 2012 ਨੂੰ ਇਕ ਗੁਰਦੁਆਰਾ ਸਾਹਿਬ 'ਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ ਸੀ, ਜਿਸ 'ਚ 6 ਲੋਕ ਮਾਰੇ ਗਏ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement