ਜੱਜ ਨੇ ਜਬਰ-ਜ਼ਨਾਹ ਦੇ ਕੇਸ 'ਚ ਦੇਰੀ ਕਰਨ ਦੀ ਟਰੰਪ ਦੀ ਕੋਸ਼ਿਸ਼ ਕੀਤੀ ਨਾਕਾਮ
Published : Aug 8, 2020, 8:25 am IST
Updated : Aug 8, 2020, 8:25 am IST
SHARE ARTICLE
Donald Trump
Donald Trump

ਕਿਹਾ, ਰਾਸ਼ਟਰਪਤੀ ਦਾ ਅਹੁਦਾ ਵੀ ਟਰੰਪ ਨੂੰ ਇਸ ਮਾਮਲੇ 'ਚ ਬਚਾ ਨਹੀਂ ਸਕਦਾ

ਨਿਊਯਾਰਕ: ਨਿਊਯਾਰਕ ਦੇ ਇਕ ਜੱਜ ਨੇ ਰਾਸ਼ਟਰਪਤੀ ਟਰੰਪ ਉੱਤੇ ਜਬਰ-ਜ਼ਨਾਹ ਦੇ ਦੋਸ਼ ਲਗਾਉਣ ਵਾਲੀ ਔਰਤ ਦੇ ਮੁਕੱਦਮੇ ਨੂੰ ਕਥਿਤ ਤੌਰ 'ਤੇ ਮੁਲਤਵੀ ਕਰਨ ਦੀ ਉਸ ਦੀ ਕੋਸ਼ਿਸ਼ ਨੂੰ ਨਾਕਾਮ ਕਰਦੇ ਹੋਏ ਵੀਰਵਾਰ ਨੂੰ ਜੱਜ ਨੇ ਇਕ ਫ਼ੈਸਲੇ 'ਚ ਕਿਹਾ ਕਿ ਟਰੰਪ ਦਾ ਰਾਸ਼ਟਰਪਤੀ ਦੇ ਅਹੁੱਦੇ 'ਤੇ ਹੋਣਾ ਉਨ੍ਹਾਂ ਨੂੰ ਇਸ ਕੇਸ ਤੋਂ ਬਚਾ ਨਹੀਂ ਸਕਦਾ। ਜੱਜ ਨੇ ਅਮਰੀਕੀ ਸੁਪਰੀਮ ਕੋਰਟ ਦੇ ਤਾਜ਼ਾ ਪ੍ਰਬੰਧ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਰਾਸ਼ਟਰਪਤੀ ਟਰੰਪ ਨਿਊਯਾਰਕ ਦੇ ਸਰਕਾਰੀ ਵਕੀਲ ਦੀ ਅਪਰਾਧਿਕ ਜਾਂਚ ਤੋਂ ਨਹੀਂ ਬਚ ਸਕਦੇ।

Donald TrumpDonald Trump

ਮੈਨਹਟਨ ਦੇ ਜੱਜ ਵਰਨਾ ਸੌਂਡਰਸ ਨੇ ਕਿਹਾ ਕਿ ਇਹੀ ਸਿਧਾਂਤ ਈ ਜੀਨ ਕੈਰਲ ਦੇ ਮਾਣਹਾਨੀ ਦੇ ਮੁਕੱਦਮੇ 'ਤੇ ਲਾਗੂ ਹੁੰਦਾ ਹੈ। ਇਸ ਵਿਚ ਟਰੰਪ ਦੇ ਵਕੀਲ ਨੇ ਦਲੀਲ ਦਿਤੀ ਸੀ ਕਿ ਸੰਵਿਧਾਨ ਰਾਸ਼ਟਰਪਤੀ ਨੂੰ ਰਾਜ ਦੀਆਂ ਅਦਾਲਤਾਂ ਵਿਚ ਦਾਇਰ ਮੁਕੱਦਮੇ ਵਿਚ ਘਸੀਟਣ ਤੋਂ ਰੋਕਦਾ ਹੈ। ਸੌਂਡਰਸ ਨੇ ਕਿਹਾ ਕਿ ''ਨਹੀਂ, ਅਜਿਹਾ ਨਹੀਂ ਹੈ। ਜੱਜ ਦੇ ਇਸ ਤਾਜ਼ਾ ਫ਼ੈਸਲੇ ਤੋਂ ਬਾਅਦ, ਕੈਰਲ ਨੂੰ ਕੇਸ ਜਾਰੀ ਰਖਣ ਦੀ ਆਗਿਆ ਹੈ।

Donald TrumpDonald Trump

ਈ ਜੀਨ ਕੈਰਲ ਸੰਭਾਵਤ ਸਬੂਤ ਵਜੋਂ ਟਰੰਪ ਦੇ ਡੀਐਨਏ ਟੈਸਟ ਲਈ ਅਪੀਲ ਕਰ ਰਹੀ ਹੈ। ਕੈਰਲ ਦਾ ਦੋਸ਼ ਹੈ ਕਿ ਟਰੰਪ ਨੇ 1990 ਦੇ ਦਹਾਕੇ ਵਿਚ ਉਸ ਨਾਲ ਜਬਰ-ਜ਼ਨਾਹ ਕੀਤਾ ਸੀ। ਸਿਰਫ਼ ਇਹ ਹੀ ਨਹੀਂ, ਇਸ ਕੇਸ ਨੂੰ ਵਾਪਸ ਲੈਣ ਲਈ ਮਜਬੂਰ ਕਰਨ ਲਈ ਉਸਦਾ ਅਪਮਾਨ ਵੀ ਕੀਤਾ ਗਿਆ। ਕੈਰਲ ਦੀ ਵਕੀਲ ਰੌਬਰਟਾ ਕਪਲਾਨ ਨੇ ਕਿਹਾ ਕਿ ਅਸੀਂ ਇਸ ਤੱਥ 'ਤੇ ਅੱਗੇ ਵਧਣ ਲਈ ਉਤਸੁਕ ਹਾਂ।

 Donald TrumpDonald Trump

ਕਪਲਾਨ ਨੇ ਕਿਹਾ ਕਿ ਇਹ ਇਸ ਲਈ ਜ਼ਰੂਰੀ ਸੀ ਕਿਉਂਕਿ ਸੱਚਾਈ ਸਾਹਮਣੇ ਆਵੇ ਕਿ ਟਰੰਪ ਨੇ ਈ ਜੀਨ ਕੈਰਲ ਨੂੰ ਬਦਨਾਮ ਕੀਤਾ ਸੀ ਜਦੋਂ ਉਸਨੇ ਕੈਰਲ ਦੇ ਫ਼ੈਸਲੇ ਦੇ ਸਬੰਧ 'ਚ ਝੂਠ ਬੋਲਿਆ ਸੀ। ਫੈਸਲੇ ਬਾਰੇ ਰਾਸ਼ਟਰਪਤੀ ਡੌਨਲਡ ਟਰੰਪ ਦੇ ਵਕੀਲਾਂ ਨੂੰ ਈਮੇਲ ਅਤੇ ਫੋਨ ਕਾਲ ਰਾਹੀਂ ਜਾਣਕਾਰੀ ਦੇ ਦਿਤੀ ਗਈ ਹੈ।  

Donald Trump Donald Trump

ਈਸ਼ਵਰ ਵਿਰੁਧ ਹੈ ਜੋਅ ਬਾਈਡੇਨ: ਟਰੰਪ- ਕਲੀਵਲੈਂਡ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਡੇਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਤੇ ਅਪਣੇ ਵਿਰੋਧੀ ਜੋ ਬਾਈਡੇਨ 'ਤੇ ਉਹਾਇਉ 'ਚ ਅਪਣੀ ਚੋਣ ਪ੍ਰਚਾਰ ਮੁਹਿੰਮ ਦੌਰਾਨ ਨਿਜੀ ਹਮਲਾ ਕੀਤਾ ਅਤੇ ਈਸ਼ਵਰ 'ਤੇ ਬਾਈਡੇਨ ਦੇ ਵਿਸ਼ਵਾਸ ਨੂੰ ਲੈ ਕੇ ਸਵਾਲ ਚੁਕੇ। ਟਰੰਪ ਨੇ ਬਾਈਡੇਨ ਬਾਰੇ ਕਿਹਾ, ''ਉਹ ਕੱਟਰਪੰਥੀ ਖੱਬੇ ਏਜੰਡੇ ਦੀ ਪਾਲਣਾ ਕਰ ਰਹੇ ਹਨ, ਅਪਣੀਆਂ ਬੰਦੂਕਾਂ ਨੂੰ ਸੁੱਟ ਦਿਉ, ਅਪਣੇ ਦੂਜੇ ਸੋਧ ਨੂੰ ਖ਼ਤਮ ਕਰ ਦਿਉ, ਕੋਈ ਧਰਮ ਨਹੀਂ, ਬਾਈਬਲ ਨੂੰ ਨੁਕਸਾਨ ਪਹੁੰਚਾਉ, ਈਸ਼ਵਰ ਨੂੰ ਨੁਕਸਾਨ ਪਹੁੰਚਾਉ। ਉਹ ਈਸ਼ਵਰ ਦੇ ਵਿਰੁਧ ਹਨ। ਉਹ ਸਾਡੀ ਊਰਜਾ ਦੇ ਵਿਰੁਧ ਹਨ। ਮੈਨੂੰ ਨਹੀਂ ਲਗਦਾ ਕਿ ਓਹਾਇਯੋ 'ਚ ਚੰਗਾ ਪ੍ਰਦਰਸ਼ਨ ਕਰ ਸਕਣਗੇ।''

Donald Trump Donald Trump

ਬਾਈਡੇਨ ਨੇ ਟਰੰਪ ਦੀ ਟਿੱਪਣੀ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ,'' ਮੇਰੇ ਵਿਸ਼ਵਾਸ 'ਤੇ ਹਮਲਾ ਕਰਨਾ ਰਾਸ਼ਟਰਪਤੀ ਟਰੰਪ ਲਈ ਸ਼ਰਮ ਦੀ ਗੱਲ ਹੈ।'' ਸਾਬਕਾ ਉਪਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਉਨ੍ਹਾਂ ਦੇ ਜੀਵਨ ਦਾ ਆਧਾਰ ਰਿਹਾ ਹੈ ਅਤੇ ਉਸਨੇ ਦੁਖ ਦੇ ਸਮੇਂ ਉਸ ਨੂੰ ਦਿਲਾਸਾ ਦਿਤਾ ਹੈ। ਬਾਈਡੇਨ ਨੇ ਕਿਹਾ, ''ਦੁਜਿਆਂ ਨੂੰ ਪਰੇਸ਼ਾਨ ਕਰਨ ਵਾਲੇ ਹੋਰ ਅਸੁਰੱਖਿਅਤ ਲੋਕਾਂ ਦੀ ਤਰ੍ਹਾਂ ਰਾਸ਼ਟਰਪਤੀ ਟਰੰਪ ਦਾ ਇਹ ਬਿਆਨ ਕਿਸੇ ਹੋਰ  ਬਾਰੇ ਦੱਸਣ ਦੀ ਥਾਂ ਇਹ ਦਰਸ਼ਾਉਂਦਾ ਹੈ ਕਿ ਉਹ ਖ਼ੁਦ ਕਿਸ ਤਰ੍ਹਾਂ ਦੇ ਵਿਅਕਤੀ ਹਨ।'' ਉਨ੍ਹਾਂ ਕਿਹਾ, ਇਨ੍ਹਾਂ ਸ਼ਬਦਾਂ ਨਾਲ ਇਹ ਪਤਾ ਚਲਦਾ ਹੈ ਕਿ ਇਹ ਵਿਅਕਤੀ ਰਾਜਨਿਤਕ ਫਾਇਦੇ ਲਈ ਜਿਨਾਂ ਮਰਜ਼ੀ ਹੇਠਾਂ ਡਿੱਗ ਸਕਦਾ ਹੈ।''

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:18 PM

'ਇਹ ਕੋਈ ਸਜ਼ਾ ਨਹੀਂ...ਕੋੜੇ ਮਾਰੋ ਇਨਾਂ ਦੇ', Sukhbir Badal ਦੇ ਸਾਹਮਣੇ ਸੰਗਤ 'ਚੋਂ ਬਜ਼ੁਰਗ ਦਾ ਗੁੱਸਾ

03 Dec 2024 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

01 Dec 2024 12:31 PM

ਕਿਸਾਨ ਜਥੇਬੰਦੀਆਂ ਦੀ Chandigarh ਤੋਂ Press conference LIVE, ਸੁਣੋ Sarwan Singh Pandher ਤੋਂ ਨਵੇਂ ਐਲਾਨ

01 Dec 2024 12:23 PM
Advertisement