
ਕੋਰੋਨਾ ਤੋਂ ਬਾਅਦ ਦੇ ਦੌਰ ਵਿਚ ਇਕ ਵਖਰੇ ਪ੍ਰਕਾਰ ਦਾ ਅਰਥਚਾਰਾ ਤਿਆਰ ਕਰਨਾ ਹੋਵੇਗਾ
ਵਾਸਿੰਗਟਨ : ਕੋਰੋਨਾ ਵਾਇਰਸ ਮਹਾਂਮਾਰੀ ਕਾਰਨ 2021 ਤਕ 15 ਕਰੋੜ ਲੋਕਾਂ ਦੇ ਹੱਦ ਤੋਂ ਜ਼ਿਆਦਾ ਗ਼ਰੀਬੀ ਦੇ ਦਲਦਲ ਵਿਚ ਧਸਣ ਦੇ ਆਸਾਰ ਹਨ। ਵਿਸ਼ਵ ਬੈਂਕ ਨੇ ਬੁਧਵਾਰ ਨੂੰ ਇਹ ਚਿਤਾਵਨੀ ਦਿਤੀ। ਵਿਸ਼ਵ ਬੈਂਕ ਨੇ ਕਿਹਾ ਕਿ ਦੇਸ਼ਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਾਅਦ ਵਖਰੇ ਪ੍ਰਕਾਰ ਦੇ ਅਰਥਚਾਰੇ ਲਈ ਤਿਆਰ ਰਹਿਣਾ ਹੋਵੇਗਾ, ਜਿਸ ਵਿਚ ਪੂੰਜੀ, ਮਜ਼ਦੂਰੀ, ਕੌਸ਼ਲ ਅਤੇ ਨਵਾਂਚਾਰ ਨੂੰ ਨਵੇਂ ਖੇਤਰਾਂ ਅਤੇ ਵਪਾਰਾਂ ਵਿਚ ਜਾਣ ਦੀ ਪ੍ਰਵਾਨਗੀ ਦੇਣੀ ਹੋਵੇਗੀ।
World Bank
ਸੰਗਠਨ ਨੇ ਕਿਹਾ ਕਿ ਕੋਰੋਨਾ ਕਾਰਨ ਇਸ ਸਾਲ 8.8 ਕਰੋੜ ਤੋਂ 11.5 ਕਰੋੜ ਲੋਕਾਂ ਦੇ ਅੱਤ ਗ਼ਰੀਬੀ ਦੇ ਦਾਇਰੇ ਵਿਚ ਧੱਕ ਦਿਤੇ ਜਾਣ ਦਾ ਖ਼ਦਸ਼ਾ ਹੈ। ਇਸ ਨਾਲ 2021 ਤਕ ਅੱਤ ਗ਼ਰੀਬ ਲੋਕਾਂ ਦੀ ਗਿਣਤੀ ਵੱਧ ਕੇ 15 ਕਰੋੜ 'ਤੇ ਪਹੁੰਚ ਸਕਦੀ ਹੈ। ਸੰਗਠਨ ਨੇ ਕਿਹਾ ਕਿ ਇਹ ਆਰਥਕ ਗਿਰਾਵਟ ਦੀ ਰਫ਼ਤਾਰ 'ਤੇ ਨਿਰਭਰ ਕਰੇਗਾ।
Corona Virus
ਵਿਸ਼ਵ ਬੈਂਕ ਨੇ ਅਪਣੀ ਦੋ ਸਾਲਾ ਗ਼ਰੀਬੀ ਅਤੇ ਸਾਂਝੀ ਤਰੱਕੀ ਰਿਪੋਰਟ ਵਿਚ ਕਿਹਾ ਕਿ ਜੇਕਰ ਇਹ ਮਹਾਂਮਾਰੀ ਨਹੀਂ ਆਉਂਦੀ ਤਾਂ 2020 ਵਿਚ ਅੱਗ ਗ਼ਰੀਬ ਲੋਕਾਂ ਦੀ ਗਿਣਤੀ ਘੱਟ ਕੇ 7.9 ਫ਼ੀ ਸਦੀ 'ਤੇ ਆਉਣ ਦਾ ਅੰਦਾਜ਼ਾ ਸੀ। ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਕਿਹਾ,''ਮਹਾਂਮਾਰੀ ਅਤੇ ਆਲਮੀ ਮੰਦੀ ਦੁਨੀਆਂ ਦੀ ਆਬਾਦੀ ਦੇ 1.4 ਫ਼ੀ ਸਦੀ ਤੋਂ ਜ਼ਿਆਦਾ ਲੋਕਾਂ ਦੇ ਗ਼ਰੀਬੀ ਵਿਚ ਡਿਗਣ ਦਾ ਕਾਰਨ ਹੋ ਸਕਦੀ ਹੈ।''
Poverty in India
ਉਨ੍ਹਾਂ ਕਿਹਾ,''ਵਿਕਾਸ ਦੀ ਤਰੱਕੀ ਅਤੇ ਗ਼ਰੀਬੀ ਵਿਚ ਕਮੀ ਦੀ ਦਿਸ਼ਾ ਵਿਚ ਇਸ ਗੰਭੀਰ ਝਟਕੇ ਨੂੰ ਪਲਟਣ ਲਈ ਪੂੰਜੀ, ਮਜ਼ਦੂਰੀ, ਕੌਸ਼ਲ ਰੱਖਣ ਦੀ ਪ੍ਰਵਾਨਗੀ ਦੇ ਕੇ ਦੇਸ਼ਾਂ ਨੂੰ ਕੋਰੋਨਾ ਤੋਂ ਬਾਅਦ ਦੇ ਦੌਰ ਵਿਚ ਇਕ ਅਲਗ ਪ੍ਰਕਾਰ ਦੇ ਅਰਥਚਾਰੇ ਨੂੰ ਤਿਆਰ ਕਰਨਾ ਹੋਵੇਗਾ।'' ਰਿਪੋਰਟ ਵਿਚ ਕਿਹਾ ਗਿਆ ਕਿ ਪਹਿਲਾਂ ਤੋਂ ਹੀ ਜਿਨ੍ਹਾਂ ਦੇਸ਼ ਵਿਚ ਗ਼ਰੀਬੀ ਦਰ ਜ਼ਿਆਦਾ ਹੈ ਉਨ੍ਹਾਂ ਦੇਸ਼ਾਂ ਵਿਚ ਨਵੇਂ ਗ਼ਰੀਬਾਂ ਦੀ ਗਿਣਤੀ ਵਧਣ ਵਾਲੀ ਹੈ। ਰਿਪੋਰਟ ਵਿਚ ਅੰਦਾਜ਼ਾ ਲਗਾਇਆ ਗਿਆ ਹੈ ਕਿ ਲਗਭਗ 82 ਫ਼ੀ ਸਦੀ ਅਜਿਹੇ ਲੋਕ ਮੱਧਮ ਕਮਾਈ ਵਾਲੇ ਦੇਸ਼ਾਂ ਵਿਚੋਂ ਹੋਣਗੇ।