
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀ ਅਟਾਰਨੀ ਜਨਰਲ ਜੇਫ ਸੇਸ਼ੰਸ ਨੂੰ ਬਰਖ਼ਾਸਤ ਕਰ ਦਿਤਾ ਹੈ। ਅਟਾਰਨੀ ਜਨਰਲ ਅਤੇ ਰਿਪਬਲਿਕਨ ...
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨੀ ਅਟਾਰਨੀ ਜਨਰਲ ਜੇਫ ਸੇਸ਼ੰਸ ਨੂੰ ਬਰਖ਼ਾਸਤ ਕਰ ਦਿਤਾ ਹੈ। ਅਟਾਰਨੀ ਜਨਰਲ ਅਤੇ ਰਿਪਬਲਿਕਨ ਪਾਰਟੀ ਦੇ ਵਫਾਦਾਰ ਮੰਨੇ ਜਾਣ ਵਾਲੇ ਮੈਥਿਊ ਜੀ ਵਹਿਟਕਰ ਨੂੰ ਸੇਸ਼ੰਸ ਦੀ ਜਗ੍ਹਾ ਲੈਣ ਲਈ ਦੇਖਭਾਲਕਰਤਾ ਅਟਾਰਨੀ ਜਨਰਲ ਨਿਯੁਕਤ ਕੀਤਾ ਗਿਆ ਹੈ ।
Donald Trump And Jeff Sessions
ਦੱਸ ਦਈਏ ਕਿ ਸਾਲ ਸਾਲ 2016 ਦੇ ਰਾਸ਼ਟਰਪਤੀ ਚੁਣਾਂ ਵਿੱਚ ਰੂਸ ਦੀ ਦਖੱਲ ਅੰਦਾਜੀ ਦੀ ਜਾਂਚ ਦੀ ਨਿਗਰਾਨੀ 'ਚ ਸੇਸ਼ੰਸ ਵਲੋਂ ਖੁੱਦ ਨੂੰ ਵੱਖ ਕਰਨ ਤੋਂ ਬਾਅਦ ਟਰੰਪ ਪਿਛਲੇ ਕਈ ਮਹੀਨਿਆਂ ਤੋਂ ਸਥਾਨਕ ਤੌਰ 'ਤੇ ਉਨ੍ਹਾਂ ਦੀ ਆਲੋਚਨਾ ਕਰ ਰਹੇ ਸਨ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਨੇ ਸੇਸ਼ੰਸ ਦੀ ਥਾਂ ਲੈਣ ਲਈ ਅਸਥਾਈ ਤੌਰ 'ਤੇ ਇਕ ਕਾਰਜਵਾਹਕ ਅਟਾਰਨੀ ਜਨਰਲ ਦੀ ਨਿਯੁਕਤੀ ਕੀਤੀ ਹੈ।
Jeff Sessions And Trump
ਪਿਛਲੇ ਕਈ ਮਹੀਨਿਆਂ ਤੋਂ ਟਰੰਪ ਸੇਸ਼ੰਸ ਦੇ ਕੰਮ-ਕਾਜ ਨੂੰ ਲੈ ਕੇ ਜਨਤਕ ਤੌਰ 'ਤੇ ਨਾਖੁਸ਼ੀ ਪ੍ਰਗਟ ਕਰਦੇ ਰਹੇ ਹਨ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇਕ ਟਵੀਟ 'ਚ ਉਨ੍ਹਾਂ ਕਿਹਾ,''ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਨਿਆਂ ਵਿਭਾਗ 'ਚ ਅਟਾਰਨੀ ਜਨਰਲ ਜੇਫ ਸੇਸ਼ੰਸ ਦੇ ਚੀਫ ਆਫ ਸਟਾਫ ਮੈਥਿਊ ਜੀ ਵ੍ਹਿਟਕਰ ਅਮਰੀਕਾ ਦੇ ਨਵੇਂ ਕਾਰਜ ਵਾਹਕ ਅਟਾਰਨੀ ਜਨਰਲ ਹੋਣਗੇ।
ਉਹ ਸਾਡੇ ਦੇਸ਼ ਦੀ ਸੇਵਾ ਚੰਗੀ ਤਰ੍ਹਾਂ ਕਰਨਗੇ। ਅਸੀਂ ਅਟਾਰਨੀ ਜਨਰਲ ਜੇਫ ਸੇਸ਼ੰਸ ਦੀ ਸੇਵਾ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਅਤੇ ਸ਼ੁੱਭਕਾਮਨਾਵਾਂ ਦਿੰਦੇ ਹਾਂ।ਬਾਅਦ 'ਚ ਸਥਾਈ ਨਿਯੁਕਤੀ ਦੀ ਐਲਾਨ ਕੀਤੀ ਜਾਵੇਗੀ।''