ਨਿਊਜ਼ੀਲੈਂਡ 'ਚ ਹੁਣ ਆਪਣੀ ਮਰਜ਼ੀ ਨਾਲ ਮਰ ਸਕਣਗੇ ਲੋਕ, ਲਾਗੂ ਹੋਇਆ' ਇੱਛਾ-ਮੌਤ ਕਾਨੂੰਨ
Published : Nov 8, 2021, 9:31 am IST
Updated : Nov 8, 2021, 9:31 am IST
SHARE ARTICLE
Death
Death

ਕਈ ਲੋਕਾਂ ਨੇ ਕੀਤਾ ਸਮਰਥਨ, ਕਈਆਂ ਨੇ ਪ੍ਰਗਟਾਇਆ ਵਿਰੋਧ

 

ਵਲਿੰਗਟਨ: ਨਿਊਜ਼ੀਲੈਂਡ ’ਚ ਐਤਵਾਰ ਨੂੰ ਸਵੇਰ ਤੋਂ ਇੱਛਾ ਮੌਤ ਕਾਨੂੰਨ ਲਾਗੂ ਹੋ ਗਿਆ ਹੈ, ਯਾਨੀ ਹੁਣ ਲੋਕ ਅਪਣੀ ਮਰਜ਼ੀ ਨਾਲ ਮਰ ਸਕਦੇ ਹਨ। ਇਸ ਤੋਂ ਪਹਿਲਾਂ ਕੋਲੰਬਿਆ, ਕੈਨੇਡਾ, ਆਸਟਰੇਲੀਆ, ਲਗਜਮਰਬਗ, ਸਪੇਨ, ਨੀਦਰਲੈਂਡ ਤੇ ਸਵਿਟਰਜਲੈਂਡ ਵਰਗੇ ਦੇਸ਼ਾਂ ’ਚ ਇੱਛਾ ਮੌਤ ਨੂੰ ਕਾਨੂੰਨੀ ਤੌਰ ’ਤੇ ਦਰਜ ਕੀਤਾ ਗਿਆ ਸੀ। ਇਨ੍ਹਾਂ ਸਾਰੇ ਦੇਸ਼ਾਂ ’ਚ ਮੌਤ ’ਚ ਸਹਿਯੋਗ ਨਾਲ ਜੁੜੇ ਵੱਖ-ਵੱਖ ਨਿਯਮ ਤੇ ਸ਼ਰਤਾਂ ਹਨ, ਇਸ ਤਰ੍ਹਾਂ ਦੀਆਂ ਸ਼ਰਤਾਂ ਨਿਊਜੀਲੈਂਡ ’ਚ ਰੱਖੀ ਗਈ ਹੈ। ਇਥੇ ਸਿਰਫ਼ ਉਨ੍ਹਾਂ ਲੋਕਾਂ ਨੂੰ ਅਪਣੀ ਮਰਜ਼ੀ ਨਾਲ ਮਰਨ ਦੀ ਇਜਾਜ਼ਤ ਦਿਤੀ ਜਾਵੇਗੀ ਜੋ ਗੰਭੀਰ ਬੀਮਾਰੀ ਤੋਂ ਪੀੜਤ ਹਨ ਭਾਵ, ਇਕ ਅਜਿਹੀ ਬਿਮਾਰੀ ਜੋ ਅਗਲੇ ਛੇ ਮਹੀਨਿਆਂ ਵਿਚ ਜੀਵਨ ਨੂੰ ਖ਼ਤਮ ਕਰ ਦਿੰਦੀ ਹੈ।

 

deathdeath

 

ਇਸ ਦੇ ਨਾਲ ਹੀ ਇਸ ਪ੍ਰਕਿਰਿਆ ਲਈ ਘੱਟੋ-ਘੱਟ ਦੋ ਡਾਕਟਰਾਂ ਦੀ ਸਹਿਮਤੀ ਲਾਜ਼ਮੀ ਹੈ। ਇਸ ਕਾਨੂੰਨ ਨੂੰ ਲਾਗੂ ਕਰਨ ਦੇ ਪੱਖ ਵਿਚ ਵੋਟਾਂ ਪਾਈਆਂ। ਜਿਸ ’ਚ 65 ਫ਼ੀ ਸਦੀ ਤੋਂ ਜ਼ਿਆਦਾ ਲੋਕਾਂ ਨੇ ਇਸ ਦੇ ਪੱਖ ’ਚ ਵੋਟਾਂ ਦਿਤੀਆਂ। ਨਿਊਜੀਲੈਂਡ ’ਚ ਇਸ ਮੁੱਦੇ ’ਤੇ ਲੰਮੇ ਸਮੇਂ ਤੋਂ ਬਹਿਸ ਚੱਲ ਰਹੀ ਹੈ ਤੇ ਆਖ਼ਰਕਾਰ ਕਾਨੂੰਨ ਅੱਜ ਤੋਂ ਲਾਗੂ ਵੀ ਹੋ ਰਿਹਾ ਹੈ। 61 ਸਾਲ ਦੇ ਸਟੂਅਰਟ ਆਮਰਸਟ੍ਰਾਂਗ ਪ੍ਰੋਸਟੇਟ ਕੈਂਸਰ ਤੋਂ ਪੀੜਤ ਹੈ, ਜੋ ਲਾਈਲਾਜ ਹੈ। ਆਮਰਸਟ੍ਰਾਂਗ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਨੂੰ ਚਿੰਤਾ ਨਹੀਂ ਹੈ ਕਿ ਉਨ੍ਹਾਂ ਦੀ ਮੌਤ ਕਿਵੇਂ ਹੋਵੇਗੀ, ਕਿਉਂਕਿ ਇੱਛਾ ਮੌਤ ’ਚ ਦਰਦ ਨਹੀਂ ਹੁੰਦਾ।

 

DeathDeath

 

ਨਿਊਜ਼ੀਲੈਂਡ ’ਚ ਕਈ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ। ਏਨਾ ਦਾ ਕਹਿਣਾ ਹੈ ਕਿ ਇੱਛਾ ਮੌਤ ਨਾਲ ਸਮਾਜ ਦਾ ਇਨਸਾਨੀ ਜੀਵਨ ਪ੍ਰਤੀ ਸਨਮਾਨ ਕਮਜ਼ੋਰ ਹੋਵੇਗਾ। ਇਸ ਨਾਲ ਕਮਜ਼ੋਰ ਲੋਕ, ਖਾਸ ਕਰ ਕੇ ਵਿਕਲਾਂਗ ਜਾਂ ਜੀਵਨ ਦੇ ਆਖ਼ਰੀ ਦਿਨਾਂ ’ਚ ਰਹਿ ਰਹੇ ਲੋਕਾਂ ਦੀ ਦੇਖਭਾਲ ’ਚ ਕਮੀ ਆਵੇਗੀ। ਜਦਕਿ ਇਸ ਕਾਨੂੰਨ ਦਾ ਸਮਰਥਨ ਕਰਨ ਵਾਲੇ ਕਹਿੰਦੇ ਹਨ ਕਿ ਇਨਸਾਨ ਨੂੰ ਅਧਿਕਾਰ ਹੈ ਕਿ ਉਹ ਕਦੋ ਤੇ ਕਿਵੇਂ ਮਰਨਾ ਚਾਹੁੰਦਾ ਹੈ। ਇੱਛਾ ਮੌਤ ਉਨ੍ਹਾਂ ਨੂੰ ਮਰਨ ਦਾ ਅਧਿਕਾਰ ਦਿੰਦੀ ਹੈ।

deathdeath

 

ਵਿਦੇਸ਼ਾਂ ’ਚ ਇਸ ਤਰ੍ਹਾਂ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਹਰ ਸਾਲ 950 ਲੋਕ ਆਪਲਾਈ ਕਰ ਸਕਣਗੇ, ਜਿਨ੍ਹਾਂ ’ਚੋ 350 ਨੂੰ ਮਰਨ ’ਚ ਮਦਦ ਕੀਤੀ ਜਾਵੇਗੀ ਪਰ ਅਸਲ ’ਚ ਕਿੰਨੇ ਲੋਕ ਅਪਲਾਈ ਕਰਦੇ ਹਨ, ਇਸ ਦੇ ਬਾਰੇ ਵਿਚ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਕੰਮ ਲਈ ਡਾਕਟਰਾਂ ਨੂੰ ਬਕਾਇਦਾ ਟ੍ਰੇਨਿੰਗ ਦਿਤੀ ਗਈ ਹੈ, ਹਾਲਾਂਕਿ ਬਹੁਤ ਸਾਰੇ ਡਾਕਟਰ ਇਸ ਦੇ ਵਿਰੋਧ ’ਚ ਵੀ ਉਤਰੇ ਹਨ। ਇਸ ਦਾ ਮਤਲਬ ਹੈ ਕਿ ਜੇ ਉਚਿਤ ਦੇਖ ਭਾਲ ਕੀਤੀ ਜਾਵੇ ਤਾਂ ਜ਼ਰੂਰੀ ਨਹੀਂ ਕਿ ਮਰੀਜ਼ ਨੂੰ ਇੱਛਾ ਮੌਤ ਦੀ ਜ਼ਰੂਰਤ ਪਵੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement