
ਯੂਕਰੇਨ ਇੰਟਰਨੈਸ਼ਨਲ ਏਅਰਲਾਇਲਜ਼ ਨੇ ਹਾਦਸਾ ਮੰਨਣ ਤੋਂ ਕੀਤੀ ਨਾਂਹ
ਯੂਕਰੇਨ : ਇਰਾਨ 'ਚ ਵਾਪਰਿਆ ਜਹਾਜ ਹਾਦਸਾ ਮੁੱਢ ਤੋਂ ਹੀ ਸਵਾਲਾਂ ਦੇ ਘੇਰੇ ਵਿਚ ਆ ਗਿਆ ਸੀ। ਹਾਦਸਾ ਵਾਪਰਨ ਦੇ ਸਮੇਂ, ਸੀਮਾ ਤੇ ਸਥਾਨ 'ਤੇ ਸਭ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਸਨ। ਇਸੇ ਦੌਰਾਨ ਯੂਕਰੇਨ ਇੰਟਰਨੈਸ਼ਨਲ ਏਅਰਲਾਇਨਜ਼ (ਯੂਆਈਏ) ਨੇ ਬੀਤੇ ਦਿਨ ਇਸ ਨੂੰ ਹਾਦਸਾ ਮੰਨਣ ਤੋਂ ਨਾਂਹ ਕਰ ਦਿਤੀ ਹੈ।
Photo
ਏਅਰਲਾਇਨਜ਼ ਦੇ ਉਪ ਪ੍ਰਧਾਨ ਇਹੋਰ ਸਨਸਨੋਵਸਕੀ ਦਾ ਕਹਿਣਾ ਹੈ ਕਿ ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਕਿ ਇਹ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਵਾਪਰਿਆ ਹੋਵੇ। ਯੂਕਰੇਨ ਦੀ ਸੁਰੱਖਿਆ ਪ੍ਰੀਸਦ ਨੇ ਸ਼ੰਕਾ ਜ਼ਾਹਰ ਕਰਦਿਆਂ ਕਿਹਾ ਕਿ ਰੂਸ ਦੀ ਮਿਜ਼ਾਇਲ, ਡਰੋਨ ਦੀ ਟੱਕਰ ਜਾਂ ਅਤਿਵਾਦੀ ਹਮਲਾ ਜਹਾਜ਼ ਦੇ ਹਾਦਸੇ ਦਾ ਕਾਰਨ ਹੋ ਸਕਦਾ ਹੈ।
Photo
ਕਾਬਲੇਗੌਰ ਹੈ ਕਿ ਇਸ ਜਹਾਜ਼ ਨੇ ਇਮਾਮ ਖਮੇਨੀ ਹਵਾਈ ਅੱਡੇ ਤੋਂ ਉਡਾਨ ਭਰੀ ਸੀ। ਉਡਾਨ ਭਰਨ ਤੋਂ 3 ਮਿੰਟ ਬਾਅਦ ਹੀ ਇਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ 'ਚ ਯਾਤਰੀਆਂ ਤੋਂ ਇਲਾਵਾ ਚਾਲਕ ਦਲ ਦੇ ਮੈਂਬਰਾਂ ਸਣੇ 176 ਲੋਕਾਂ ਦੀ ਮੌਤ ਹੋ ਗਈ ਸੀ।
Photo
ਸਨਸਨੋਵਸਕੀ ਦਾ ਕਹਿਣਾ ਹੈ ਕਿ ਤਹਿਰਾਨ ਹਵਾਈ ਅੱਡੇ ਤੋਂ ਅਸੀਂ ਕਈ ਸਾਲਾਂ ਤੋਂ ਉਡਾਣਾਂ ਦਾ ਸੰਚਾਲਨ ਕਰਦੇ ਆ ਰਹੇ ਹਾਂ। ਸਾਡੇ ਪਾਇਲਟ ਕਿਸੇ ਵੀ ਐਮਰਜੈਂਸੀ ਚੁਨੌਤੀ ਨਾਲ ਨਜਿੱਠਣ 'ਚ ਪੂਰੀ ਤਰ੍ਹਾਂ ਸਮਰੱਥ ਸਨ। ਰਿਕਾਰਡ ਅਨੁਸਾਰ ਜਹਾਜ਼ 2400 ਫੁੱਟ ਦੀ ਉਚਾਈ 'ਤੇ ਉਡਾਣ ਭਰ ਰਿਹਾ ਸੀ। ਕਰੂ ਦੇ ਤਜਰਬੇ ਦੇ ਲਿਹਾਜ ਨਾਲ ਗੜਬੜੀ ਸੰਭਾਵਨਾ ਕਾਫ਼ੀ ਘੱਟ ਸੀ। ਅਸੀਂ ਇਸ ਨੂੰ ਸਿਰਫ਼ ਸੰਜੋਗ ਮੰਨਣ ਨੂੰ ਤਿਆਰ ਨਹੀਂ ਹਾਂ।
Photo
ਇਹ ਵੀ ਕਾਬਲੇਗੌਰ ਹੈ ਕਿ ਇਕ ਦਿਨ ਪਹਿਲਾਂ ਇਰਾਨ ਦੀ ਨਿਊਜ਼ ਏਜੰਸੀ ਨੇ ਜਹਾਜ਼ ਦੇ ਹਾਦਸੇ ਦੀ ਫੁਟੇਜ਼ ਜਾਰੀ ਕੀਤੀ ਸੀ। ਇਸ ਵਿਚ ਜਹਾਜ਼ ਨੂੰ ਹੇਠਾਂ ਡਿੱਗਣ ਤੋਂ ਪਹਿਲਾਂ ਫਾਇਰਬਾਲ ਵਿਚ ਬਦਲਦੇ ਦੇਖਿਆ ਜਾ ਸਕਦਾ ਹੈ। ਯੂਕਰੇਨ ਸੁਰੱਖਿਆ ਪਰੀਸ਼ਦ ਦੇ ਮੰਤਰੀ ਓਲੇਸਕੀ ਦਾਨੀਲੋਵ ਦਾ ਕਹਿਣਾ ਹੈ ਕਿ ਉਸ ਨੇ ਇਰਾਨ ਵਿਚ ਹੋਏ ਹਾਦਸੇ ਦੀ ਜਾਂਚ ਲਈ 10 ਤੋਂ ਵੱਧ ਜਾਂਚਕਰਤਾਵਾਂ ਦੀ ਟੀਮ ਭੇਜੀ ਹੈ।
Photo
ਇਰਾਨ ਦੀ ਐਵੀਏਸ਼ਨ ਅਥਾਰਟੀ ਨੇ ਸਪੱਸ਼ਟ ਕਰ ਦਿਤਾ ਹੈ ਕਿ ਕਰੈਸ਼ ਹੋਏ ਜਹਾਜ਼ ਦਾ ਬਲੈਕ ਬਾਕਸ ਯੂਆਈਏ ਨੂੰ ਨਹੀਂ ਦਿਤਾ ਜਾਵੇਗਾ। ਇਸੇ ਦੌਰਾਨ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਾਡੀ ਸਰਕਾਰ ਹਾਦਸੇ ਸਬੰਧੀ ਕੌਮਾਂਤਰੀ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ।