
ਅਮਰੀਕੀ ਰਾਸ਼ਟਰਪਤੀ ਦੇ ਢਿੱਲੇ ਤੇਵਰਾਂ ਦੇ ਬਾਵਜੂਦ ਤਣਾਅ ਜਾਰੀ
ਤੇਹਰਾਨ : ਇਰਾਨ ਤੇ ਅਮਰੀਕਾ ਵਿਚਾਲੇ ਤਣਾਅ ਭਾਵੇਂ ਕੁੱਝ ਥੰਮਦਾ ਨਜ਼ਰ ਆ ਰਿਹਾ ਹੈ ਪਰ ਦੋਵੇਂ ਦੇਸ਼ਾਂ ਵਿਚੋਂ ਕੋਈ ਵੀ ਇਕ-ਦੂਜੇ ਤੋਂ ਘੱਟ ਅਖਵਾਉਣ ਦੇ ਮੂੜ ਵਿਚ ਨਹੀਂ ਹੈ। ਪਿਛਲੇ ਦਿਨਾਂ ਦੌਰਾਨ ਅਮਰੀਕਾ ਨੇ ਇਰਾਨ ਨੂੰ ਉਸ ਦੇ 52 ਟਿਕਾਣਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿਤੀ ਜਦਕਿ ਇਰਾਨ ਨੇ ਜਵਾਬ 'ਚ ਅਮਰੀਕਾ ਦੇ 140 ਟਿਕਾਣਿਆਂ 'ਤੇ ਹਮਲੇ ਕਰਨ ਦੀ ਧਮਕੀ ਦਿਤੀ ਹੈ।
Photo
ਇਹ ਧਮਕੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਟਵੀਟ ਜ਼ਰੀਏ ਦਿਤੀ ਸੀ। ਇਸੇ ਦੌਰਾਨ ਇਰਾਨ ਨੇ ਅਮਰੀਕਾ ਦੇ ਸਹਿਯੋਗੀ ਦੇਸ਼ਾਂ ਨੂੰ ਵੀ ਧਮਕੀ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਸਾਰੀਆਂ ਥਾਵਾਂ ਨੂੰ ਨਿਸ਼ਾਨਾਂ ਬਣਾਏਗਾ, ਜਿਨ੍ਹਾਂ ਦੀ ਉਸ ਵਿਰੁਧ ਵਰਤੋਂ ਹੋਵੇਗੀ।
Photo
ਕਾਬਲੇਗੌਰ ਹੈ ਕਿ ਅਮਰੀਕਾ ਨੇ ਇਹ ਚਿਤਾਵਨੀ ਬੀਤੇ ਸਨਿੱਚਰਵਾਰ ਨੂੰ ਦਿਤੀ ਸੀ। ਹੁਣ ਕੁਦਸ ਫੋਰਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੇ 140 ਦੇ ਕਰੀਬ ਟਿਕਾਣਿਆਂ ਦੀ ਨਿਸ਼ਾਨਦੇਹੀ ਕਰ ਲਈ ਹੈ। ਉਸ ਦਾ ਕਹਿਣਾ ਹੈ ਕਿ ਅਮਰੀਕਾ ਵਲੋਂ ਇਰਾਨ 'ਤੇ ਹਮਲਾ ਕਰਨ ਦੀ ਸੂਰਤ ਉਹ ਇਨ੍ਹਾਂ ਟਿਕਣਿਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
Photo
ਇਰਾਨੀ ਟੀਵੀ ਮੁਤਾਬਕ ਸੁਪਰੀਮ ਆਗੂ ਅਯਾਤੁੱਲਾ ਅਲੀ ਖਮਨੇਈ ਦੇ ਦਫ਼ਤਰ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਮਰੀਕਾ ਨੂੰ ਜਵਾਬ ਦੇਣ ਲਈ ਕਈ ਤਰੀਕਿਆਂ ਵਿਚੋਂ ਹਾਲੇ ਮਿਜ਼ਾਈਲ ਹਮਲੇ ਦਾ ਸਭ ਤੋਂ ਕਮਜ਼ੋਰ ਤਰੀਕਾ ਚੁਣਿਆ ਗਿਆ ਸੀ। ਇਰਾਨ ਇਸ ਨਾਲੋਂ ਵੀ ਸਖ਼ਤ ਕਦਮ ਚੁੱਕਣ ਦੇ ਸਮਰੱਥ ਹੈ।
Photo
ਈਰਾਨ ਦੇ ਰੱਖਿਆ ਮੰਤਰੀ ਆਮਿਰ ਹਾਤਮੀ ਨੇ ਕਿਹਾ ਕਿ ਅਸੀਂ ਛੋਟੀ ਦੂਰੀ ਦੀਆਂ ਮਿਜ਼ਾਇਲਾਂ ਦੀ ਵਰਤੋਂ ਕੀਤੀ ਹੈ। ਆਸ ਹੈ, ਇਹ ਅਮਰੀਕਾ ਲਈ ਯਾਦਗਾਰੀ ਸਬਕ ਸਾਬਤ ਹੋਵੇਗਾ।