
ਕੁਝ ਕੁ ਸਮਾਂ ਪਹਿਲਾਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚ ਆਪਣੇ ਪੈਰ ਜਮਾ ਲਏ ਹਨ।
ਕੁਝ ਕੁ ਸਮਾਂ ਪਹਿਲਾਂ ਸ਼ੁਰੂ ਹੋਏ ਕਰੋਨਾ ਵਾਇਰਸ ਨੇ ਹੁਣ ਪੂਰੀ ਦੁਨੀਆਂ ਵਿਚ ਆਪਣੇ ਪੈਰ ਜਮਾ ਲਏ ਹਨ। ਪਿਛਲੇ 24 ਘੰਟੇ ਵਿਚ ਇਹ ਵਾਇਰਸ ਨਾਲ ਦੁਨੀਆਂ ਦੇ 212 ਦੇਸ਼ਾਂ ਵਿਚ 96,927 ਨਵੇਂ ਕਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 5,533 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਅਨੁਸਾਰ ਹੁਣ ਤੱਕ ਪੂਰੇ ਵਿਸ਼ਵ ਵਿਚ 40 ਲੱਖ 10 ਹਜ਼ਾਰ 571 ਲੋਕ ਇਸ ਵਾਇਰਸ ਦੇ ਪ੍ਰਭਾਵ ਹੇਠ ਆ ਚੁੱਕੇ ਹਨ।
Coronavirus
ਜਿਨ੍ਹਾਂ ਵਿਚੋਂ 2,75,959 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 13,82,333 ਲੋਕ ਕਰੋਨਾ ਨੂੰ ਮਾਤ ਵੀ ਦੇ ਚੁੱਕੇ ਹਨ। ਦੱਸ ਦਈਏ ਕਿ ਦੁਨੀਆਂ ਵਿਚ 73 ਫੀਸਦੀ ਦੇ ਕਰੀਬ ਮਾਮਲੇ ਸਿਰਫ ਦਸ ਦੇਸ਼ਾਂ ਵਿਚੋਂ ਸਾਹਮਣੇ ਆਏ ਹਨ। ਜਿਨ੍ਹਾਂ ਵਿਚ ਕਰੋਨਾ ਪੀੜਿਤ ਮਰੀਜ਼ਾਂ ਦੀ ਸੰਖਿਆ 29 ਲੱਖ ਦੇ ਕਰੀਬ ਹੈ। ਇਸੇ ਨਾਲ ਹੀ ਪੂਰੀ ਦੁਨੀਆਂ ਵਿਚੋਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ
Coronavirus
ਜਿੱਥੇ ਪੂਰੀ ਦੁਨੀਆਂ ਵਿਚੋਂ ਇਸ ਵਾਇਰਸ ਦੇ ਇਕ ਤਿਹਾਈ ਮਾਮਲੇ ਸਾਹਮਣੇ ਆਏ ਹਨ ਅਤੇ ਕਰੀਬ ਇਕ ਚੋਥਾਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਾਅਦ ਸਪੇਨ ਕਰੋਨਾ ਵਾਇਰਸ ਦਾ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਜਿੱਥੇ 260,117 ਲੋਕਾਂ ਦੇ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਅਤੇ 26,299 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਮੌਤਾਂ ਦੇ ਮਾਮਲੇ ਵਿਚ ਯੂਕੇ ਦੂਜੇ ਅਤੇ ਇਟਲੀ ਤੀਜੇ ਨੰਬਰ ਤੇ ਚੱਲ ਰਿਹਾ ਹੈ।
Coronavirus
ਉਧਰ ਰੂਸ, ਫਰਾਂਸ, ਜਰਮਨੀ, ਈਰਾਨ, ਚੀਨ, ਬ੍ਰਾਜ਼ੀਲ ਕਨੇਡਾ ਵਰਗੇ ਦੇਸ਼ ਵੀ ਕ੍ਰਮਵਾਰ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿਚੋਂ ਆਉਂਦੇ ਹਨ। ਦੱਸ ਦੱਈਏ ਕਿ ਜਰਮਨੀ, ਰੂਸ, ਬ੍ਰਾਜ਼ੀਲ, ਸਮੇਤ ਦਸ ਦੇਸ਼ ਅਜਿਹੇ ਹਨ ਜਿੱਥੇ ਕਰੋਨਾ ਵਾਇਰਸ ਦੇ ਮਰੀਜਾਂ ਦੀ ਗਿਣਤੀ ਦਾ ਅੰਕੜਾ ਇਕ ਲੱਖ ਨੂੰ ਪਾਰ ਕਰ ਚੁੱਕਾ ਹੈ।
coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।