
ਵਿਦੇਸ਼ੀ ਮੁਲਾਜ਼ਮਾਂ ਨੂੰ ਸਿਹਤ ਖੇਤਰ ਜਾਂ ਹੋਰ ਜ਼ਰੂਰੀ ਕੰਮਾਂ ’ਚ ਕੈਨੇਡਾ ’ਚ ਘੱਟ ਤੋਂ ਘੱਟ ਇਕ ਸਾਲ ਦਾ ਕੰਮ ਕਰਨਾ ਦਾ ਤਜਰਬਾ ਹੋਣਾ ਚਾਹੀਦਾ
ਵੈਨਕੂਵਰ : ਕੈਨੇਡਾ ’ਚ ਕੌਮਾਂਤਰੀ ਵਿਦਿਆਰਥੀ ਜਿਨ੍ਹਾਂ ’ਚ ਭਾਰਤੀਆਂ ਦੀ ਬਹੁਤਾਤ ਹੈ ਨੂੰ ਸਥਾਈ ਨਿਵਾਸੀ ਦੀ ਮਾਨਤਾ ਮਿਲੇਗੀ ਜੋ ਪਿਛਲੇ ਚਾਰ ਸਾਲਾਂ ‘ਚ ਇਸੇ ਦੇਸ਼ ‘ਚ ਪੋਸਟ ਸੈਕੰਡਰੀ ਪ੍ਰੋਗਰਾਮ ਪੂਰਾ ਕਰ ਚੁੱਕੇ ਹਨ।
Canada
ਵਿਦੇਸ਼ੀ ਮੁਲਾਜ਼ਮਾਂ ਨੂੰ ਸਿਹਤ ਖੇਤਰ ਜਾਂ ਹੋਰ ਜ਼ਰੂਰੀ ਕੰਮਾਂ ’ਚ ਕੈਨੇਡਾ ’ਚ ਘੱਟ ਤੋਂ ਘੱਟ ਇਕ ਸਾਲ ਦਾ ਕੰਮ ਕਰਨਾ ਦਾ ਤਜਰਬਾ ਹੋਣਾ ਚਾਹੀਦਾ। ਹੋਰ ਵਿਦੇਸ਼ੀ ਵਿਦਿਆਰਥੀਆਂ ਦੇ ਮੁਕਾਬਲੇ ਭਾਰਤੀ ਵਿਦਿਆਰਥੀਆਂ ਨੂੰ ਇਸ ਪ੍ਰਰੋਗਰਾਮ ਤੋਂ ਜ਼ਿਆਦਾ ਲਾਭ ਮਿਲੇਗਾ ਕਿਉਂਕਿ ਕੈਨੇਡਾ ’ਚ ਅਜਿਹੇ ਭਾਰਤੀ ਪਰਵਾਸੀਆਂ ਦੀ ਤਦਾਦ 2020 ’ਚ 2,20,000 ਸੀ। ਇਹ ਤਦਾਦ ਕੈਨੇਡਾ ‘ਚ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੀ ਕੁਲ ਗਿਣਤੀ ਦਾ ਇਕ-ਤਿਹਾਈ ਤੋਂ ਜ਼ਿਆਦਾ ਹੈ।
ਇਸ ਕੌਮਾਂਤਰੀ ਮਹਾਮਾਰੀ ਕਾਰਨ ਕੌਮਾਂਤਰੀ ਉਡਾਣਾਂ ਠੱਪ ਹੋਣ ਤੋਂ ਪਹਿਲਾਂ ਕੈਨੇਡਾ ਨੇ 2020 ‘ਚ 3,41,000 ਪਰਵਾਸੀਆਂ ਦੀ ਚੋਣ ਕਰਨ ਦਾ ਮਨ ਬਣਾਇਆ ਸੀ। ਪਿਛਲੇ ਸਾਲ ਦੇ ਪਰਵਾਸੀ ਪ੍ਰਰੋਗਰਾਮ ਪੂਰਾ ਨਾ ਹੋਣ ਦੀ ਪੂਰਤੀ ਲਈ ਇਸ ਸਾਲ ਕੈਨੇਡਾ ਨੇ ਚਾਰ ਲੱਖ ਇਕ ਹਜ਼ਾਰ ਪਰਵਾਸੀਆਂ ਨੂੰ ਸਥਾਈ ਨਿਵਾਸੀ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ।