
ਬਰਤਾਨੀਆ ਦੀ ਮਹਾਰਾਣੀ ਏਲਿਜ਼ਾਬੇਥ ਦੇ ਆਧਿਕਾਰਕ ਜਨਮ ਦਿਨ ਦੇ ਮੌਕੇ 'ਤੇ ਕਰਵਾਏ ‘ਟਰੂਪਿੰਗ ਦਿ ਕਲਰ’ ਸਮਾਗਮ ਵਿਚ ਹਿੱਸਾ ਲੈ ਰਹੇ ਸੈਨਿਕ ਚਰਨਪ੍ਰੀਤ ਸਿੰਘ ਲਾਲ ਪਹਿਲੇ...
ਲੰਦਨ : ਬਰਤਾਨੀਆ ਦੀ ਮਹਾਰਾਣੀ ਏਲਿਜ਼ਾਬੇਥ ਦੇ ਆਧਿਕਾਰਕ ਜਨਮ ਦਿਨ ਦੇ ਮੌਕੇ 'ਤੇ ਕਰਵਾਏ ‘ਟਰੂਪਿੰਗ ਦਿ ਕਲਰ’ ਸਮਾਗਮ ਵਿਚ ਹਿੱਸਾ ਲੈ ਰਹੇ ਸੈਨਿਕ ਚਰਨਪ੍ਰੀਤ ਸਿੰਘ ਲਾਲ ਪਹਿਲੇ ਅਜਿਹੇ ਫ਼ੌਜੀ ਬਣਨ ਜਾ ਰਹੇ ਹਨ, ਜਿਨ੍ਹਾਂ ਦੇ ਸਿਰ 'ਤੇ ਇੱਥੇ ਹੋਣ ਵਾਲੇ ਮਾਰਚ ਪਾਸਟ ਦੌਰਾਨ ਹੈਟ ਦੀ ਜਗ੍ਹਾ ਦਸਤਾਰ ਸਜਾਈ ਹੋਵੇਗੀ। ਚਰਨਪ੍ਰੀਤ ਸਿੰਘ (22 ਸਾਲ) ‘ਟਰੂਪਿੰਗ ਦਿ ਕਲਰ’ ਸਮਾਗਮ ਵਿਚ ਮਾਰਚ ਕਰਨ ਵਾਲੇ 1,000 ਸੈਨਿਕਾਂ ਵਿਚੋਂ ਇਕ ਹਨ।
Sikh soldier in britain
ਦਸ ਦਈਏ ਕਿ ਚਰਨਪ੍ਰੀਤ ਸਿੰਘ ਦੀ ਪੱਗ ਹੋਰ ਸੈਨਿਕਾਂ ਦੇ ਹੈਟ ਦੇ ਰੰਗ ਨਾਲ ਮਿਲਾਉਣ ਲਈ ਕਾਲੇ ਰੰਗ ਦੀ ਹੋਵੇਗੀ। ਇਸ ਸਮਾਗਮ ਵਿਚ ਉਨ੍ਹਾਂ ਦੇ ਮਾਤਾ - ਪਿਤਾ ਅਤੇ ਭੈਣ ਦਰਸ਼ਕ ਬਣ ਕੇ ਹਾਜ਼ਰ ਰਹਿਣਗੇ। ਚਰਨਪ੍ਰੀਤ ਸਿੰਘ ਲਾਲ ਭਾਵੇਂ ਕਿ ਪੰਜਾਬ ਦੇ ਰਹਿਣ ਵਾਲੇ ਹਨ, ਪਰ ਬਚਪਨ ਵਿਚ ਹੀ ਭਾਰਤ ਤੋਂ ਬ੍ਰਿਟੇਨ ਆ ਕੇ ਰਹਿਣ ਲੱਗ ਗਏ ਸਨ। ਉਹ ਬ੍ਰਿਟੇਨ ਦੇ ਸ਼ਹਿਰ ਲਾਇਕੇਸਟਰ ਦੇ ਰਹਿਣ ਵਾਲੇ ਹਨ।
Sikh soldier march past
ਚਰਨਪ੍ਰੀਤ ਸਿੰਘ ਲਾਲ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਆਖਿਆ ਕਿ ਇਸ ਮਾਰਚ ਵਿਚ ਦਸਤਾਰ ਸਜਾ ਕੇ ਇਸ ਸ਼ਾਹੀ ਮਾਰਚ ਪਾਸਟ ਵਿਚ ਹਿੱਸਾ ਲੈਣ ਵਾਲੇ ਪਹਿਲੇ ਸਿੱਖ ਵਿਅਕਤੀ ਬਣਨਾ ਉਨ੍ਹਾਂ ਦੇ ਲਈ ਵੱਡੇ ਮਾਣ ਵਾਲੀ ਗੱਲ ਹੈ। ਖ਼ਬਰਾਂ ਮੁਤਾਬਕ ਲਾਲ ਨੂੰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਮੈਂ ਆਸ ਕਰਦਾ ਹਾਂ ਕਿ ਮੇਰੀ ਤਰ੍ਹਾਂ ਹੋਰ ਜ਼ਿਆਦਾ ਲੋਕ ਸਿਰਫ਼ ਸਿੱਖ ਹੀ ਨਹੀਂ, ਸਗੋਂ ਹੋਰ ਧਰਮਾਂ ਵਾਲੇ ਲੋਕ ਵੀ ਫ਼ੌਜ ਵਿਚ ਸ਼ਾਮਲ ਹੋਣ।
Sikh soldier in britain march past
ਦਸ ਦਈਏ ਕਿ ਇਹ ਸਮਾਗਮ ਸ਼ਨਿਚਰਵਾਰ ਨੂੰ ਹੋਇਆ। ਟਰੂਪਿੰਗ ਦਿ ਕਲਰ ਸਮਾਗਮ ਵਿਚ ਸੈਨਿਕਾਂ ਵਲੋਂ ਜੰਗ ਲਈ ਰਵਾਇਤੀ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਸੈਨਿਕਾਂ ਦੇ ਹੱਥਾਂ ਵਿਚ ਰੰਗ ਜਾਂ ਝੰਡੇ ਫੜੇ ਹੁੰਦੇ ਹਨ ਤਾਕਿ ਉਨ੍ਹਾਂ ਨੂੰ ਆਸਾਨੀ ਨਾਲ ਪਛਾਣਿਆ ਜਾ ਸਕੇ। ਰਾਣੀ ਏਲਿਜ਼ਾਬੇਥ ਹਰ ਸਾਲ ਦੋ ਜਨਮ ਦਿਨ ਮਨਾਉਂਦੀ ਹੈ। ਇਕ ਉਹ ਜਿਸ ਦਿਨ ਉਹ ਪੈਦਾ ਹੋਈ ਸੀ ਯਾਨੀ ਕਿ 21 ਅਪ੍ਰੈਲ ਅਤੇ ਦੂਜਾ ਅਧਿਕਾਰਕ ਜਨਮ ਜੋ ਜੂਨ ਵਿਚ ਹਮੇਸ਼ਾ ਸ਼ਨੀਵਾਰ ਨੂੰ ਸਾਲ ਬਾਅਦ ਆਉਂਦਾ ਹੈ।
ਜਨਵਰੀ 2016 ਵਿਚ ਬਰਤਾਨੀਆਈ ਫ਼ੌਜ ਵਿਚ ਸ਼ਾਮਿਲ ਹੋਣ ਵਾਲੇ ਚਰਨਜੀਤ ਸਿੰਘ ਲਾਲ ਦਾ ਜਨਮ ਪੰਜਾਬ (ਭਾਰਤ) ਵਿਚ ਹੋਇਆ ਜੋ ਬਾਅਦ ਵਿਚ ਬ੍ਰਿਟੇਨ ਵਿਚ ਆ ਕੇ ਰਹਿਣ ਲਗ ਪਿਆ ਸੀ ਅਤੇ ਉਸ ਨੇ ਬਰਤਾਨੀਆਈ ਫ਼ੌਜ ਜੁਆਇਨ ਕਰ ਲਈ। ਸਮਾਗਮ ਤੋਂ ਪਹਿਲਾਂ ਚਰਨਜੀਤ ਸਿੰਘ ਲਾਲ ਇਸ ਪ੍ਰੋਗਰਾਮ ਵਲੋਂ ਪਹਿਲਾਂ ਕਾਫ਼ੀ ਉਤਸ਼ਾਹਿਤ ਸਨ।