ਹਿੰਸਕ ਧਰਨਾ ਮਾਮਲੇ ਵਿਚ 75 ਨੂੰ ਮੌਤ ਦੀ ਸਜ਼ਾ ਸੁਣਾਈ
Published : Sep 9, 2018, 10:42 am IST
Updated : Sep 9, 2018, 10:42 am IST
SHARE ARTICLE
75 sentenced to death in violent protests
75 sentenced to death in violent protests

ਮਿਸਰ 'ਚ 2013 'ਚ ਮੁਸਲਿਮ ਬ੍ਰਦਰਹੁੱਡ ਦੇ ਸਮਰਥਨ 'ਚ ਹੋਏ ਹਿੰਸਕ ਧਰਨੇ ਦੇ ਮਾਮਲੇ 'ਚ ਪ੍ਰਮੁੱਖ ਇਸਲਾਮੀ ਨੇਤਾਵਾਂ ਸਣੇ 75 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ.....

ਕਾਹਿਰਾ : ਮਿਸਰ 'ਚ 2013 'ਚ ਮੁਸਲਿਮ ਬ੍ਰਦਰਹੁੱਡ ਦੇ ਸਮਰਥਨ 'ਚ ਹੋਏ ਹਿੰਸਕ ਧਰਨੇ ਦੇ ਮਾਮਲੇ 'ਚ ਪ੍ਰਮੁੱਖ ਇਸਲਾਮੀ ਨੇਤਾਵਾਂ ਸਣੇ 75 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਸ ਧਰਨੇ ਦੌਰਾਨ ਸੁਰੱਖਿਆ ਬਲਾਂ ਨਾਲ ਝੜਪ ਦੌਰਾਨ ਸੈਂਕੜੇ ਪ੍ਰਦਰਸ਼ਨਕਾਰੀ ਮਾਰੇ ਗਏ ਸਨ। ਨਿਆਇਕ ਸੂਤਰਾਂ ਨੇ ਦਸਿਆ ਕਿ ਮੁਸਲਿਮ ਬ੍ਰਦਰਹੁੱਡ ਦੇ ਅਧਿਆਤਮਕ ਨੇਤਾ ਮੁਹੰਮਦ ਬਦੀ ਸਣੇ 75 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਸਾਰਿਆਂ ਨੂੰ ਹਿੰਸਾ ਭੜਕਾਉਣ, ਕਤਲ ਤੇ ਗੈਰ-ਕਾਨੂੰਨੀ ਪ੍ਰਦਰਸ਼ਨ ਆਯੋਜਿਤ ਕਰਨ ਸਣੇ ਸੁਰੱਖਿਆ ਸਬੰਧੀ ਅਪਰਾਧਾਂ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ।

ਇਹ ਧਰਨਾ-ਪ੍ਰਦਰਸ਼ਨ ਕਾਹਿਰਾ ਦੇ ਰਬਾ ਅਦਾਵਿਯਾ ਚੌਰਾਹੇ 'ਤੇ ਆਯੋਜਿਤ ਕੀਤਾ ਸੀ, ਜਿਸ ਕਾਰਨ ਇਸ ਨੂੰ ਰਬਾ ਮਾਮਲੇ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ। ਇਸ ਮਾਮਲੇ 'ਚ 700 ਤੋਂ ਜ਼ਿਆਦਾ ਲੋਕਾਂ ਦੇ ਖ਼ਿਲਾਫ਼ ਸੁਣਵਾਈ ਚੱਲ ਰਹੀ ਹੈ, ਜਿਸ ਦੀ ਮਨੁੱਖੀ ਅਧਿਕਾਰ ਸੰਗਠਨ ਨਿੰਦਾ ਕਰਦੇ ਰਹੇ ਹਨ। ਬ੍ਰਦਰਹੁੱਡ ਦੇ ਸੀਨੀਅਰ ਨੇਤਾ ਐਸਾਮ ਅਲ ਏਰੀਆਨ, ਮੁਹੰਮਦ ਬੇਲਤਾਗੀ ਤੇ ਵਿਆਤ ਇਸਲਾਮੀ ਧਰਮ ਉਪਦੇਸ਼ਕ ਸਫਵਾਤ ਹਿਗਾਜੀ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।  

ਜ਼ਿਕਰਯੋਗ ਹੈ ਕਿ 2013 'ਚ ਮਿਸਰ ਦੇ ਫੌਜ ਮੁਖੀ ਅਬਦੇਹ ਫਤਿਹ ਅਲ ਸੀਸੀ ਵਲੋਂ ਉਸ ਵੇਲੇ ਦੇ ਰਾਸ਼ਟਰਪਤੀ ਮੁਹੰਮਦ ਮੁਰਸੀ ਦਾ ਤਖਤਾਪਲਟ ਕੀਤੇ ਜਾਣ ਤੋਂ ਬਾਅਦ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ। ਅਗਸਤ 'ਚ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ 'ਚ 800 ਤੋਂ ਵਧੇਰੇ ਪ੍ਰਦਰਸ਼ਨਕਾਰੀ ਮਾਰੇ ਗਏ। ਸਰਕਾਰ ਦਾ ਕਹਿਣਾ ਸੀ ਕਿ ਕਈ ਪ੍ਰਦਰਸ਼ਨਕਾਰੀ ਹਥਿਆਰਬੰਦ ਸਨ ਤੇ ਉਨ੍ਹਾਂ ਨੇ 43 ਪੁਲਸ ਕਰਮਚਾਰੀਆਂ ਦਾ ਕਤਲ ਕਰ ਦਿਤਾ ਸੀ।  (ਏਜੰਸੀਆਂ) 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement