
(ਭਾਸ਼ਾ) ਯੂਕਰੇਨ ਵਿਚ ਮੰਗਲਵਾਰ ਨੂੰ ਫੌਜ ਦੇ ਹਥਿਆਰਾਂ ਦੇ ਗੁਦਾਮ ਵਿਚ ਅੱਗ ਲੱਗਣ ਤੋਂ ਬਾਅਦ ਜ਼ਬਰਦਸਤ ਵਿਸਫੋਟ ਹੋਇਆ। ਅੱਗ ਲੱਗਣ ਤੋਂ ਬਾਅਦ ਲਗਭੱਗ 10 ਹਜ਼ਾਰ ਲੋਕਾਂ ...
ਨਵੀਂ ਦਿੱਲੀ : (ਭਾਸ਼ਾ) ਯੂਕਰੇਨ ਵਿਚ ਮੰਗਲਵਾਰ ਨੂੰ ਫੌਜ ਦੇ ਹਥਿਆਰਾਂ ਦੇ ਗੁਦਾਮ ਵਿਚ ਅੱਗ ਲੱਗਣ ਤੋਂ ਬਾਅਦ ਜ਼ਬਰਦਸਤ ਵਿਸਫੋਟ ਹੋਇਆ। ਅੱਗ ਲੱਗਣ ਤੋਂ ਬਾਅਦ ਲਗਭੱਗ 10 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਫੌਜ ਦਾ ਇਹ ਹਥਿਆਰਾਂ ਦਾ ਗੁਦਾਮ ਯੂਕਰੇਨ ਦੀ ਰਾਜਧਾਨੀ ਕੀਵ ਤੋਂ 176 ਕਿਲੋਮੀਟਰ ਦੂਰ ਹੈ। ਇਹ ਗੋਲੇ ਅਤੇ ਬਾਰੂਦ ਨਾਲ ਭਰਿਆ ਸੀ। ਹਥਿਆਰਾਂ ਦੇ ਗੁਦਾਮ ਵਿਚ ਹੋਏ ਵਿਸਫੋਟ ਨੂੰ ਅਤਿਵਾਦੀ ਸਾਜਿਸ਼ ਵੀ ਦੱਸਿਆ ਜਾ ਰਿਹਾ ਹੈ। ਜਾਂਚ ਏਜੰਸੀਆਂ ਧਮਾਕਿਆਂ ਦੀ ਜਾਂਚ ਕਰਨ ਵਿਚ ਲੱਗਿਆਂ ਹੋਈਆਂ ਹਨ।
Ukraine Blast
ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਿਚ ਕਿਸੇ ਅੰਦਰੂਨੀ ਜਾਣਕਾਰ ਦਾ ਵੀ ਹੱਥ ਹੋ ਸਕਦਾ ਹੈ। ਇਹ ਵਿਸਫੋਟ ਇੰਨਾ ਵੱਡਾ ਸੀ ਕਿ ਇਸ ਦੀ ਗੂੰਜ ਕਈ ਕਿਲੋਮੀਟਰ ਤੱਕ ਲੋਕਾਂ ਸੁਣਾਈ ਦਿਤੀ। ਹਵਾ ਵਿਚ ਕਈ ਘੰਟਿਆਂ ਤੱਕ ਮਿੱਟੀ ਦਾ ਗੁੱਬਾਰ ਵਿਖਾਈ ਦਿਤਾ। ਰੇਲ ਅਤੇ ਸੜਕ ਆਵਾਜਾਈ ਨੂੰ ਅਸਥਾਈ ਤੋਰ 'ਤੇ ਬੰਦ ਕਰ ਦਿਤਾ ਗਿਆ ਹੈ। 220 ਐਮਰਜੈਂਸੀ ਕਰਮਚਾਰੀ ਅਤੇ 60 ਤਕਨੀਕੀ ਇਕਾਈਆਂ ਨੂੰ ਘਟਨਾ ਥਾਂ 'ਤੇ ਭੇਜ ਦਿਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਹੈ ਅਤੇ ਭੌਤਿਕ ਨੁਕਸਾਨ ਦਾ ਲੇਖਾ ਜੋਖਾ ਕੀਤਾ ਜਾ ਰਿਹਾ ਹੈ।
Ukraine Blast
ਸੋਸ਼ਲ ਮੀਡੀਆ 'ਤੇ ਸਥਾਨਕ ਲੋਕਾਂ ਦੇ ਮੁਤਾਬਕ, ਇਸ ਸ਼ਕਤੀਸ਼ਾਲੀ ਵਿਸਫੋਟ ਨੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਦਰਵਾਜੇ ਅਤੇ ਬਾਰੀਆਂ ਨੂੰ ਤੋਡ਼ ਦਿਤਾ। ਲੋਕ ਸੋਸ਼ਲ ਮੀਡੀਆ 'ਤੇ ਇਸ ਵਿਸਫੋਟ ਦੀ ਫੋਟੋ ਪੋਸਟ ਕਰ ਰਹੇ ਹਨ। ਦੱਸ ਦਈਏ ਕਿ ਪਿਛਲੇ ਸਾਲ ਵਿਨੀਟਸਿਆ ਵਿਚ ਇਕ ਫੌਜੀ ਡਿਪੋ ਵਿਚ ਵੱਡਾ ਵਿਸਫੋਟ ਹੋਇਆ ਸੀ, ਜਿਸ ਵਿਚ 24,000 ਲੋਕਾਂ ਨੂੰ ਹੋਰ ਸੁਰੱਖਿਅਤ ਸਥਾਨਾਂ 'ਤੇ ਭੇਜਿਆ ਗਿਆ ਸੀ।