
ਯੂਨ ਸੁਕ-ਯੋਲ ਨੇ ਕਿਹਾ - 'ਮੈਂ ਲੋਕਾਂ ਦੇ ਸਾਹਮਣੇ ਸਹੁੰ ਖਾਂਦਾ ਹਾਂ ਕਿ ਮੈਂ ਰਾਸ਼ਟਰਪਤੀ ਦੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ'।
ਸਿਓਲ: ਯੂਨ ਸੁਕ-ਯੋਲ ਨੇ ਮੰਗਲਵਾਰ ਨੂੰ ਸਿਓਲ ਦੀ ਨੈਸ਼ਨਲ ਅਸੈਂਬਲੀ ਵਿਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਯੂਨ ਸੁਕ-ਯੋਲ ਨੇ ਕਿਹਾ - 'ਮੈਂ ਲੋਕਾਂ ਦੇ ਸਾਹਮਣੇ ਸਹੁੰ ਖਾਂਦਾ ਹਾਂ ਕਿ ਮੈਂ ਰਾਸ਼ਟਰਪਤੀ ਦੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ'।
Yoon Suk-yeol sworn in as South Korean president
ਯੂਨ ਸੁਕ-ਯੋਲ ਨੇ ਅੱਧੀ ਰਾਤ ਨੂੰ ਹੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਮੁੱਖ ਵਿਰੋਧੀ ਪੀਪਲਜ਼ ਪਾਰਟੀ ਦੇ 60 ਸਾਲਾ ਯੂਨ ਨੇ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਦੇ ਲੀ ਜੇ-ਮਯੁੰਗ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਕਰ ਕੇ 48.6% ਵੋਟਾਂ ਹਾਸਲ ਕੀਤੀਆਂ। ਡੈਮੋਕ੍ਰੇਟਿਕ ਪਾਰਟੀ ਨੂੰ 47.8% ਵੋਟਾਂ ਮਿਲੀਆਂ ਸਨ।