
ਮੈਲਬੋਰਨ ਦੇ ਪੂਰਬ 'ਚ 220 ਘਰਾਂ ਨੂੰ ਖਾਲ੍ਹੀ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਹਨ
ਸਿਡਨੀ-ਆਸਟ੍ਰੇਲੀਆ 'ਚ ਆਏ ਤੇਜ਼ ਤੂਫਾਨ ਅਤੇ ਹੜ੍ਹ ਕਾਰਨ ਇਸ ਸਮੇਂ ਹਾਲਾਤ ਬੇਹੱਦ ਖਰਾਬ ਹੋ ਗਏ ਹਨ। ਲੱਖਾਂ ਲੋਕ ਘਰਾਂ ਅਤੇ ਕਾਰਾਂ 'ਚ ਫਸ ਗਏ ਹਨ। ਇਸ ਦੇ ਨਾਲ ਹੀ ਦੋ ਲੱਖ ਤੋਂ ਵਧੇਰੇ ਘਰਾਂ ਦੀ ਬਿਜਲੀ ਵੀ ਗੁੱਲ ਹੋ ਗਈ ਹੈ। ਮੌਸਮ ਵਿਗਿਆਨੀ ਕੈਵਿਨ ਪਾਰਕਿਨ ਨੇ ਕਿਹਾ ਕਿ ਵਿਕਟੋਰੀਆ ਸੂਬੇ ਅਤੇ ਉਸ ਦੀ ਰਾਜਧਾਨੀ ਮੈਲਬੋਰਨ 'ਚ ਬੁੱਧਵਾਰ ਰਾਤ ਨੂੰ 119 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹਵਾ ਚੱਲੀ ਅਤੇ 20 ਸੈਂਟੀਮੀਟਰ ਤੱਕ ਬਾਰਿਸ਼ ਹੋਈ।
ਇਹ ਵੀ ਪੜ੍ਹੋ-ਕੋਰੋਨਾ ਟੀਕਿਆਂ ਦੀ ਝਾਰਖੰਡ 'ਚ ਹੋਈ ਸਭ ਤੋਂ ਜ਼ਿਆਦਾ ਬਰਬਾਦੀ
ਮੈਲਬੋਰਨ ਦੇ ਪੂਰਬ 'ਚ 220 ਘਰਾਂ ਨੂੰ ਖਾਲ੍ਹੀ ਕਰਵਾਉਣ ਦੇ ਹੁਕਮ ਦੇ ਦਿੱਤੇ ਗਏ ਹਨ। ਸੂਬਾਈ ਐਮਰਜੈਂਸੀ ਸੇਵਾ ਦੇ ਮੁਖੀ ਟਿਮ ਵੀਬੁਸ਼ ਨੇ ਕਿਹਾ ਕਿ ਵੀਰਵਾਰ ਨੂੰ ਤੇਜ਼ ਹਵਾਵਾਂ ਨਾਲ ਕਾਫੀ ਬਾਰਿਸ਼ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵਧੇਰੇ ਆਬਾਦੀ ਵਾਲੇ ਸੂਬੇ 'ਚ 2008 ਤੋਂ ਬਾਅਦ ਕਦੇ ਵੀ ਇੰਨੀਆਂ ਤੇਜ਼ ਹਵਾਵਾਂ ਨਹੀਂ ਚੱਲੀਆਂ ਅਤੇ ਨਾ ਹੀ ਇੰਨੀ ਬਾਰਿਸ਼ ਹੋਈ। ਹੜ੍ਹ, ਜ਼ਮੀਨ ਖਿਸਕਣ ਅਤੇ ਦਰੱਖਤ ਡਿੱਗਣ ਕਾਰਨ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
Australia
ਇਹ ਵੀ ਪੜ੍ਹੋ-ਕੋਰੋਨਾ ਦੇ ਮੱਦੇਨਜ਼ਰ ਆਸਟ੍ਰੇਲੀਆਈ ਸਰਕਾਰ ਨੇ ਸਤੰਬਰ ਤੱਕ ਵਧਾਇਆ ਇੰਟਰਨੈਸ਼ਨਲ ਟਰੈਵਲ ਬੈਨ
ਵਿਕਟੋਰੀਆ ਦੀ ਉੱਤਰੀ ਸਰਹੱਦ 'ਤੇ ਆਸਟ੍ਰੇਲੀਆ ਦੇ ਸਭ ਤੋਂ ਵਧੇਰੇ ਆਬਾਦੀ ਵਾਲੇ ਸੂਬੇ ਸਾਊਥ ਵੈਲਸ 'ਚ ਵੀ ਭਾਰੀ ਬਰਫਬਾਰੀ ਕਾਰਨ ਸੈਂਕੜੇ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਅਜੇ ਵੀ ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਘਰਾਂ 'ਚ ਹੀ ਰਹਿਣ ਅਤੇ ਬਿਨ੍ਹਾਂ ਕਾਰਨ ਬਾਹਰ ਨਾ ਨਿਕਲਣ।
ਇਹ ਵੀ ਪੜ੍ਹੋ-ਸੈਲਾਨੀਆਂ ਲਈ ਖੁਸ਼ਖਬਰੀ, ਕਰੀਬ ਇਕ ਸਾਲ ਬਾਅਦ ਖੁੱਲ੍ਹ ਰਿਹਾ ਯੂਰਪ
ਹਾਲਾਤ ਕਦੋਂ ਤੱਕ ਕਾਬੂ ਹੋਣਗੇ ਇਸ ਦੇ ਬਾਰੇ 'ਚ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਹੈ। ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੀਆਂ ਤਾਰਾਂ ਡਿੱਗਣ ਕਾਰਨ ਵੀ ਖਤਰਾ ਪੈਦਾ ਹੋ ਗਿਆ ਅਤੇ ਵਿਕਟੋਰੀਆ 'ਚ 2,00,000 ਤੋਂ ਵਧੇਰੇ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਐਮਰਜੈਂਸੀ ਸੇਵਾਵਾਂ ਨੂੰ ਮਦਦ ਲਈ 5,000 ਤੋਂ ਵਧੇਰੇ ਫੋਨ ਆਏ ਜਿਨ੍ਹਾਂ 'ਚੋਂ 3500 ਫੋਨ ਘਰਾਂ 'ਤੇ ਦਰੱਖਤ ਡਿੱਗਣ ਅਤੇ ਲੋਕਾਂ ਦੇ ਫੱਸਣ ਨਾਲ ਸੰਬੰਧਿਤ ਸਨ।
ਇਹ ਵੀ ਪੜ੍ਹੋ-ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ