
ਭਾਰਤੀ ਮੂਲ ਦੇ ਕਾਰੋਬਾਰੀ ਗੁਪਤਾ ਭਰਾਵਾਂ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ।
ਜੋਹਾਨਸਬਰਗ: ਭਾਰਤੀ ਮੂਲ ਦੇ ਕਾਰੋਬਾਰੀ ਗੁਪਤਾ ਭਰਾਵਾਂ (Gupta Brothers) ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਹਨ। ਦਰਅਸਲ ਦੱਖਣੀ ਅਫਰੀਕਾ (South Africa) ਅਤੇ ਸੰਯੁਕਤ ਅਰਬ ਅਮੀਰਾਤ (UAE) ਵਿਚਾਲੇ ਹਵਾਲਗੀ ਸੰਧੀ ਤੈਅ ਹੋ ਗਈ ਹੈ। ਇਸ ਤੋਂ ਬਾਅਦ ਗੁਪਤਾ ਭਰਾਵਾਂ ਨੂੰ ਅਫਰੀਕੀ ਦੇਸ਼ ਲਿਆਉਣ ਦਾ ਰਸਤਾ ਸਾਫ ਹੋ ਗਿਆ ਹੈ। ਇੱਥੇ ਆ ਕੇ ਗੁਪਤਾ ਭਰਾਵਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਵੇਗਾ।
Extradition treaty between South Africa and UAE ratified
ਇਹ ਵੀ ਪੜ੍ਹੋ: ਇਸ ਦੇਸ਼ ’ਚ Bitcoin ਨੂੰ ਮਿਲਿਆ ਕਾਨੂੰਨੀ ਦਰਜਾ, 90 ਦਿਨਾਂ ’ਚ ਲਾਗੂ ਹੋਵੇਗਾ ਕਾਨੂੰਨ
ਦਰਅਸਲ ਗੁਪਤਾ ਭਰਾਵਾਂ ’ਤੇ ਸਰਕਾਰੀ ਸੰਸਥਾਵਾਂ ਵਿਚ ਅਰਬਾਂ ਰੈਂਡ (ਅਫਰੀਕੀ ਕਰੰਸੀ) ਦਾ ਗਬਨ ਕਰਨ ਦਾ ਦੋਸ਼ ਹੈ। ਦੱਸ ਦਈਏ ਕਿ ਦੱਖਣੀ ਅਫਰੀਕਾ ਦੇ ਸਾਬਕਾ ਨਿਆਂ ਮੰਤਰੀ ਮਾਇਕਲ ਮਾਸੁਥਾ ਨੇ 2018 ਵਿਚ ਇਸ ਸੰਧੀ 'ਤੇ ਦਸਤਖ਼ਤ ਕੀਤੇ ਸਨ। ਜਦਕਿ ਸੰਯੁਕਤ ਅਰਬ ਅਮੀਰਾਤ ਨੇ ਬੀਤੇ ਦਿਨੀਂ ਨੂੰ ਇਸ 'ਤੇ ਦਸਤਖ਼ਤ ਕੀਤੇ।
Gupta Brothers
ਹੋਰ ਪੜ੍ਹੋ: ਸਹੁਰੇ ਨੂੰ ਪਿੱਠ 'ਤੇ ਚੁੱਕ ਹਸਪਤਾਲ ਲੈ ਗਈ ਨੂੰਹ ਪਰ ਨਹੀਂ ਬਚਾ ਸਕੀ ਜਾਨ, ਫੋਟੋਆਂ ਖਿੱਚਦੇ ਰਹੇ ਲੋਕ
ਬਿਆਨ ਵਿਚ ਗੁਪਤਾ ਭਰਾਵਾਂ ਦਾ ਜ਼ਿਕਰ ਕੀਤੇ ਬਿਨਾਂ ਕਿਹਾ ਗਿਆ ਹੈ, 'ਇਹਨਾਂ ਸੰਧੀਆਂ ਨਾਲ ਦੋਵੇਂ ਦੇਸ਼ ਆਪਸੀ ਕਾਨੂੰਨੀ ਸਹਾਇਤਾ ਅਤੇ ਭਗੌੜਿਆਂ ਦੀ ਹਵਾਲਗੀ ਜ਼ਰੀਏ ਜਾਂਚ ਅਤੇ ਅਪਰਾਧ ਲਈ ਮੁਕੱਦਮੇ ਚਲਾਉਣ ਵਿਚ ਇਕ-ਦੂਜੇ ਦੀ ਮਦਦ ਕਰ ਸਕਣਗੇ।'
ਦੱਸਣਯੋਗ ਹੈ ਕਿ ਇਸ ਸੰਧੀ ਸਬੰਧੀ ਗੱਲਬਾਤ 2010 ਵਿਚ ਹੀ ਸ਼ੁਰੂ ਹੋ ਗਈ ਸੀ ਪਰ ਪਿਛਲੇ ਤਿੰਨ ਸਾਲਾਂ ਵਿਚ ਯੂਏਈ ਵੱਲੋਂ ਚੁੱਕੇ ਗਏ ਮੁੱਦਿਆਂ ਨਾਲ ਇਹ ਸੰਧੀ ਨਹੀਂ ਹੋ ਸਕੀ। ਇਸ ਕਾਰਨ ਦੱਖਣੀ ਅਫਰੀਕਾ ਨੂੰ ਗੁਪਤਾ ਭਰਾਵਾਂ 'ਤੇ ਮੁਕੱਦਮਾ ਦਰਜ ਕਰਵਾਉਣ ਵਿਚ ਮਦਦ ਲਈ ਸੰਯੁਕਤ ਰਾਸ਼ਟਰ ਅਤੇ ਇੰਟਰਪੋਲ ਦਾ ਰੁਖ਼ ਕਰਨਾ ਪਿਆ।
Extradition treaty between South Africa and UAE ratified
ਹੋਰ ਪੜ੍ਹੋ: ਚਾਰ ਦਿਨਾਂ ਤੋਂ ਅਨਾਥ ਆਸ਼ਰਮ ’ਚ ਰਹਿ ਰਹੀ ਬੱਚੀ ‘Google Map’ ਦੀ ਮਦਦ ਨਾਲ ਪਹੁੰਚੀ ਅਪਣੇ ਘਰ
ਜ਼ਿਕਰਯੋਗ ਹੈ ਕਿ ਭਾਰਤੀ ਮੂਲ ਕੇ ਕਾਰੋਬਾਰੀ ਗੁਪਤਾ ਭਰਾਵਾਂ ਅਤੁਲ, ਰਾਜੇਸ਼ ਅਤੇ ਉਸ ਦੇ ਵੱਡੇ ਭਰਾ ਅਜੈ ਗੁਪਤਾ ਸਾਊਥ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੁਮਾ ਦੇ ਕਰੀਬੀ ਰਹੇ ਹਨ। ਇਹਨਾਂ ਉੱਤੇ ਸਾਬਕਾ ਰਾਸ਼ਟਰਪਤੀ ਨਾਲ ਕਰੀਬੀ ਸੰਬੰਧਾਂ ਜ਼ਰੀਏ ਸਰਕਾਰੀ ਏਜੰਸੀਆਂ ਤੋਂ ਅਰਬਾਂ ਰੈਂਡ ਦਾ ਗਬਨ ਕਰਨ ਦਾ ਦੋਸ਼ ਹੈ। ਸਾਬਕਾ ਰਾਸ਼ਟਰਪਤੀ ਜੁਮਾ ਵੀ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।