
ਮੱਧ ਅਮਰੀਕੀ ਦੇਸ਼ ਅਲ ਸਲਵਾਡੋਰ ਕ੍ਰਿਪਟੋਕਰੰਸੀ ਬਿਟਕੁਆਇਨ ਨੂੰ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।
ਸੈਨ ਸਲਵਾਡੋਰ: ਮੱਧ ਅਮਰੀਕੀ ਦੇਸ਼ ਅਲ ਸਲਵਾਡੋਰ (El Salvador) ਕ੍ਰਿਪਟੋਕਰੰਸੀ ਬਿਟਕੁਆਇਨ (Bitcoin) ਨੂੰ ਮਾਨਤਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਅਲ ਸਲਵਾਡੋਰ (El Salvador) ਨੇ 9 ਜੂਨ ਨੂੰ ਦੇਸ਼ ਵਿਚ ਦੁਨੀਆਂ ਦੀ ਸਭ ਤੋਂ ਵੱਡੀ ਕ੍ਰਿਪਟੋਕਰੰਸੀ (Cryptocurrency) ਬਿਟਕੁਆਇਨ ਨੂੰ ਕਾਨੂੰਨੀ ਦਰਜਾ ਦੇਣ ਵਾਲੇ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਵਰਤੋਂ ਅਲ-ਸਲਵਾਡੋਰ ਦੀ ਅਧਿਕਾਰਤ ਕਰੰਸੀ ਅਮਰੀਕੀ ਡਾਲਰ (US Dollar) ਦੇ ਨਾਲ ਕੀਤੀ ਜਾਵੇਗੀ।
Bitcoin
ਹੋਰ ਪੜ੍ਹੋ: ਸਹੁਰੇ ਨੂੰ ਪਿੱਠ 'ਤੇ ਚੁੱਕ ਹਸਪਤਾਲ ਲੈ ਗਈ ਨੂੰਹ ਪਰ ਨਹੀਂ ਬਚਾ ਸਕੀ ਜਾਨ, ਫੋਟੋਆਂ ਖਿੱਚਦੇ ਰਹੇ ਲੋਕ
ਅਲ ਸਲਵਾਡੋਰ ਦੀ ਸੰਸਦ ਵਿਚ ਰਾਸ਼ਟਰਪਤੀ ਦੇ ਪ੍ਰਸਤਾਵ ’ਤੇ ਬਿਟਕੁਆਇਨ (Bitcoin) ਨੂੰ 62 ਦੀ ਤੁਲਨਾ ਵਿਚ 84 ਵੋਟਾਂ ਨਾਲ ਮਨਜ਼ੂਰੀ ਦੇ ਦਿੱਤੀ ਗਈ। ਬਿਟਕੁਆਇਨ ਨੂੰ ਕਾਨੂੰਨੀ ਕਰੰਸੀ ਬਣਾਉਣ ਦਾ ਕਾਨੂੰਨ 90 ਦਿਨਾਂ ਵਿਚ ਲਾਗੂ ਹੋ ਜਾਵੇਗਾ। ਅਲ ਸਲਵਾਡੋਰ ਦੇ ਰਾਸ਼ਟਰਪਤੀ ਨਾਯਬ ਬੁਕੇਲੇ (Nayib Bukele) ਅਨੁਸਾਰ ਬਿਟਕੁਆਇਨ ਨੂੰ ਅਧਿਕਾਰਤ ਕਰੰਸੀ ਬਣਾਉਣ ਨਾਲ ਵਿਦੇਸ਼ਾਂ ਵਿਚ ਰਹਿਣ ਵਾਲੇ ਅਲ ਸਲਵਾਡੋਰ ਦੇ ਨਾਗਰਿਕਾਂ ਲਈ ਘਰ ਪੈਸੇ ਭੇਜਣੇ ਅਸਾਨ ਹੋ ਜਾਣਗੇ।
Nayib Bukele, President of El Salvador
ਹੋਰ ਪੜ੍ਹੋ: ਚਾਰ ਦਿਨਾਂ ਤੋਂ ਅਨਾਥ ਆਸ਼ਰਮ ’ਚ ਰਹਿ ਰਹੀ ਬੱਚੀ ‘Google Map’ ਦੀ ਮਦਦ ਨਾਲ ਪਹੁੰਚੀ ਅਪਣੇ ਘਰ
ਉਹਨਾਂ ਨੇ ਟਵੀਟ ਜ਼ਰੀਏ ਕਿਹਾ, ‘ ਇਹ ਸਾਡੇ ਦੇਸ਼ ਵਿਚ ਵਿੱਤੀ ਸ਼ਮੂਲੀਅਤ, ਨਿਵੇਸ਼, ਸੈਰ-ਸਪਾਟਾ, ਨਵੀਨਤਾ ਅਤੇ ਆਰਥਿਕ ਵਿਕਾਸ ਲਿਆਵੇਗਾ। ਇਸ ਕਦਮ ਨਾਲ ਅਲ ਸਲਵਾਡੋਰ ਦੇ ਲੋਕਾਂ ਲਈ ਵਿਤੀ ਸੇਵਾਵਾਂ ਖੁੱਲ੍ਹ ਜਾਣਗੀਆਂ। ਵਿਦੇਸ਼ਾਂ ਵਿਚ ਕੰਮ ਕਰ ਰਹੇ ਸਲਵਾਡੋਰ ਦੇ ਲੋਕ ਭਾਰੀ ਮਾਤਰਾ ਵਿਚ ਕਰੰਸੀ ਆਪਣੇ ਘਰ ਭੇਜਦੇ ਹਨ। ਵਿਸ਼ਵ ਬੈਂਕ ਦੇ ਅੰਕੜਿਆਂ ਅਨੁਸਾਰ ਸਾਲ 2019 ਵਿਚ ਲੋਕਾਂ ਨੇ ਦੇਸ਼ ਵਿਚ ਕੁੱਲ ਛੇ ਅਰਬ ਡਾਲਰ ਭੇਜੇ ਸਨ।
Bitcoin
ਹੋਰ ਪੜ੍ਹੋ: ਪੰਜਾਬ ਕਾਂਗਰਸ ਦਾ ਵਿਵਾਦ: ਆਖ਼ਰੀ ਮੀਟਿੰਗ ਕਰ ਕੇ ਖੜਗੇ ਕਮੇਟੀ ਨੇ ਸਿਫ਼ਾਰਸ਼ਾਂ ਕੀਤੀਆਂ ਕਲਮਬੰਦ
ਕੀ ਹੈ ਬਿਟਕੁਆਇਨ?
ਬਿਟਕੁਆਇਨ (Bitcoin ) ਇਕ ਤਰ੍ਹਾਂ ਦੀ ਡਿਜੀਟਲ ਕਰੰਸੀ (Digital currency) ਜਾਂ ਕ੍ਰਿਪਟੋਕਰੰਸੀ ਹੈ। ਬਿਟਕੁਆਇਨ ਨੂੰ ਸਾਲ 2009 ਵਿਚ ਦੁਨੀਆਂ ਸਾਹਮਣੇ ਪੇਸ਼ ਕੀਤਾ ਗਆ ਸੀ। ਇਹ ਇਕ ਓਪਨ-ਸੋਰਸ ਪ੍ਰੋਟੋਕੋਲ ’ਤੇ ਅਧਾਰਤ ਹੈ ਅਤੇ ਇਸ ਨੂੰ ਕਿਸੇ ਵੀ ਕੇਂਦਰੀ ਅਥਾਰਟੀ ਵੱਲੋਂ ਜਾਰੀ ਨਹੀਂ ਕੀਤਾ ਜਾਂਦਾ ਹੈ।