
ਆਸਟ੍ਰੇਲੀਆ 'ਚ ਦਸੰਬਰ 2021 ਤੱਕ ਸਾਰੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਵੈਕਸੀਨੇਟ ਕਰਨ ਦੇ ਟੀਚੇ ਨਾਲ ਅਜੇ ਦੇਸ਼ ਕਾਫੀ ਪਿੱਛੇ ਚੱਲ ਰਿਹਾ
ਸਿਡਨੀ-ਕੋਰੋਨਾ ਵਾਇਰਸ ਕਾਰਨ ਆਸਟ੍ਰੇਲੀਆ 'ਚ ਲਾਗੂ ਕੀਤੀ ਗਈ ਅੰਤਰਰਾਸ਼ਟਰੀ ਯਾਤਰਾ ਪਾਬੰਦੀ ਸਤੰਬਰ 2021 ਤੱਕ ਵਧਾ ਦਿੱਤੀ ਗਈ ਹੈ। ਇਸ ਤਰ੍ਹਾਂ ਬਾਇਓਸਕਿਓਰਟੀ ਐਮਰਜੈਂਸੀ ਪੀਰੀਅਡ' ਦਾ ਵਿਸਤਾਰ ਹੋਇਆ ਹੈ। ਸਿਹਤ ਮੰਤਰੀ ਗ੍ਰੇਗ ਹੰਟ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਬਾਇਓਸਕਿਓਰਟੀ ਐਕਟ 2015 ਤਹਿਤ 17 ਮਾਰਚ 2021 ਤੋਂ ਐਲਾਨੇ 'ਹਿਊਮਨ ਬਾਇਓਸਕਿਓਰਟੀ ਐਰਮਜੈਂਸੀ ਪੀਰੀਅਡ' ਨੂੰ ਤਿੰਨ ਮਹੀਨਿਆਂ ਲਈ ਵਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ-ਸੈਲਾਨੀਆਂ ਲਈ ਖੁਸ਼ਖਬਰੀ, ਕਰੀਬ ਇਕ ਸਾਲ ਬਾਅਦ ਖੁੱਲ੍ਹ ਰਿਹਾ ਯੂਰਪ
ਇਹ 17 ਜੂਨ 2021 ਤੱਕ ਖਤਮ ਹੋਣ ਵਾਲਾ ਸੀ ਪਰ ਹੁਣ ਇਹ 17 ਸਤੰਬਰ 2021 ਤੱਕ ਲਾਗੂ ਰਹੇਗਾ।ਆਸਟ੍ਰੇਲੀਆ 'ਚ ਦਸੰਬਰ 2021 ਤੱਕ ਸਾਰੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਵੈਕਸੀਨੇਟ ਕਰਨ ਦੇ ਟੀਚੇ ਨਾਲ ਅਜੇ ਦੇਸ਼ ਕਾਫੀ ਪਿੱਛੇ ਚੱਲ ਰਿਹਾ ਹੈ। ਹੰਟ ਦੇ ਦਫਤਰ ਵੱਲੋਂ ਇਕ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਟਰੈਵਲ ਬੈਨ ਦੀ ਮਿਆਦ ਆਸਟ੍ਰੇਲੀਆਈ ਸੁਰੱਖਿਆ ਪ੍ਰਧਾਨ ਕਮੇਟੀ ਅਤੇ ਰਾਸ਼ਟਰ ਮੰਡਲ ਮੁੱਖ ਮੈਡੀਕਲ ਅਧਿਕਾਰੀ ਵੱਲੋਂ ਪ੍ਰਦਾਨ ਕੀਤੀ ਗਈ ਮਾਹਿਰ ਮੈਡੀਕਲ ਅਤੇ ਮਹਾਮਾਰੀ ਵਿਗਿਆਨ ਸਲਾਹ ਵੱਲੋਂ ਸੂਚਿਤ ਕੀਤੀ ਗਈ ਸੀ।
Travelਇਹ ਵੀ ਪੜ੍ਹੋ-ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ
ਦੱਸ ਦਈਏ ਕਿ ਸਤੰਬਰ ਤੱਕ ਆਸਟ੍ਰੇਲੀਆ ਦੀਆਂ ਸਰਹੱਦਾਂ ਨੂੰ ਬੰਦ ਕੀਤੇ ਗਏ ਡੇਢ ਸਾਲ ਪੂਰਾ ਹੋ ਜਾਵੇਗਾ। ਆਸਟ੍ਰੇਲੀਆ 'ਚ ਇਸ ਗੱਲ ਦੀ ਚਰਚਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹੋਏ ਆਸਟ੍ਰੇਲੀਆਈ ਨਾਗਰਿਕਾਂ ਲਈ ਇਕ ਪਾਇਲਟ ਪ੍ਰੋਗਰਾਮ ਚਲਾਉਣ ਵਾਲੀ ਹੈ। ਇਸ ਦਾ ਮਕੱਸਦ ਅਗਸਤ ਤੋਂ ਵੈਕਸੀਨੇਟੇਡ ਲੋਕਾਂ ਨੂੰ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣਾ ਹੈ।
ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ
Travelਹਾਲਾਂਕਿ ਯਾਤਰੀਆਂ ਨੂੰ ਸਿਰਫ ਕੁਝ ਚੁਨਿੰਦਾ ਦੇਸ਼ਾਂ ਦੀ ਹੀ ਯਾਤਰਾ ਦੀ ਇਜਾਜ਼ਤ ਹੋਵੇਗੀ। ਹਾਲਾਂਕਿ ਟਰੈਵਲ ਬੈਨ ਦੇ ਬਾਵਜੂਦ ਵੀ ਕੁਝ ਉਡਾਣਾਂ ਨੂੰ ਹੀ ਇਜਾਜ਼ਤ ਮਿਲੇਗੀ। ਇਸ 'ਚ ਨਿਊਜ਼ੀਲੈਂਡ ਵਰਗੇ ਮੁਲਕਾਂ ਨਾਲ ਕੀਤੇ ਗਏ 'ਟਰੈਵਲ ਬਬਲ' ਸ਼ਾਮਲ ਹਨ। ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਸਟ੍ਰੇਲੀਆ 'ਚ ਹੁਣ 52 ਲੱਖ ਲੋਕਾਂ ਨੂੰ ਵੈਕਸੀਨ ਡੋਜ਼ ਦਿੱਤੀ ਗਈ ਹੈ।