
ਇਮੀਗ੍ਰੇਸ਼ਨ ਆਪਣੀ ਕੰਪਿਊਟਰ ਪ੍ਰਣਾਲੀ ਨੂੰ ਵੱਡੇ ਪੱਧਰ ਉਤੇ ਸੁਧਾਰ ਰਹੀ ਹੈ ਤਾਂ ਕਿ ਸਮੇਂ ਦੀ ਲੋੜ ਮੁਤਾਬਿਕ ਪੜਾਅਵਾਰ ਸਾਰੇ ਵੀਜ਼ੇ ਕਾਗਜ਼ ਰਹਿਤ ਕੀਤੇ ਜਾ ਸਕਣ।
ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਇਮੀਗ੍ਰੇਸ਼ਨ ਜਿਥੇ ਇਸ ਸਾਲ ਪਹਿਲੀ ਦਸੰਬਰ ਤੋਂ ਇਕ ਲੱਖ 65 ਹਜ਼ਾਰ ਅਸਥਾਈ ਵਰਕ ਵੀਜ਼ੇ ਵਾਲੇ ਲੋਕਾਂ ਨੂੰ ਪੱਕਿਆਂ ਕਰਨ ਦੇ ਲਈ ਪਹਿਲੇ ਗੇੜ ਦੀਆਂ ਅਰਜ਼ੀਆਂ ਖੋਲ ਰਹੀ ਹੈ ਉਥੇ ਇਨ੍ਹਾਂ ਅਰਜ਼ੀਆਂ ਨੂੰ ਤਰਤੀਬਵਾਰ ਅਪਲਾਈ ਕਰਾਉਣ ਤੋਂ ਲੈ ਕੇ ਫੈਸਲਾ ਲੈਣ ਤੱਕ ਵਰਤੇ ਜਾ ਰਹੇ ਮੌਜੂਦਾ ਕੰਪਿਊਟਰ ਸਿਸਟਮ ਨੂੰ ਵੀ ਵੱਡੇ ਪੱਧਰ ਉਤੇ ਸੁਧਾਰ ਰਹੀ ਹੈ ਤਾਂ ਕਿ ਅਰਜ਼ੀਆਂ ਲਗਾਉਣ ਦਾ ਕੰਮ ਸੌਖਾ ਹੋ ਸਕੇ।
New zealand
ਹਜ਼ਾਰਾਂ ਦੀ ਗਿਣਤੀ ਵਿਚ ਦਾਖਲ ਹੋਣ ਵਾਲੀਆਂ ਅਰਜ਼ੀਆਂ ਖੰਗਾਲਣ ਦੇ ਲਈ ਇਮੀਗ੍ਰੇਸ਼ਨ ਨੇ ਇਕ ਤਰ੍ਹਾਂ ਆਪਣੇ ਸਿਸਟਮ ਦਾ ਨਵਾਂ ਇੰਜਣ ਬੰਨਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਇਸੇ ਸਾਲ ਦੇ ਅੰਤ ਤੱਕ ਗੇੜਾ ਦੇ ਦਿੱਤਾ ਜਾਣਾ ਹੈ, ਜੋ ਪੜਾਅਵਾਰ ਚੱਲੇਗਾ। ਆਟੋ ਪਾਇਲਟ ਵਾਂਗ ਇਸ ਨਵੇਂ ਸਿਸਟਮ ਨੇ ਕੰਮ ਕਰਨਾ ਹੈ ਅਤੇ ਸੁਪਰ ਮਾਰਕੀਟ ਦੇ ਸੈਲਫ ਚੈਕਆਊਟ ਕਾਊਂਟਰ ਵਾਂਗ ਕਾਫੀ ਕੰਮ ਅਰਜ਼ੀਦਾਤਾ ਜਾਂ ਇਮੀਗ੍ਰੇਸ਼ਨ ਸਲਾਹਕਾਰਾਂ ਕੋਲੋਂ ਹੀ ਕਰਵਾ ਲੈਣਾ ਹੈ।
ਇਮੀਗ੍ਰੇਸ਼ਨ ਆਪਣੀ ਕੰਪਿਊਟਰ ਪ੍ਰਣਾਲੀ ਨੂੰ ਵੱਡੇ ਪੱਧਰ ਉਤੇ ਸੁਧਾਰ ਰਹੀ ਹੈ ਤਾਂ ਕਿ ਸਮੇਂ ਦੀ ਲੋੜ ਮੁਤਾਬਿਕ ਪੜਾਅਵਾਰ ਸਾਰੇ ਵੀਜ਼ੇ ਕਾਗਜ਼ ਰਹਿਤ ਕੀਤੇ ਜਾ ਸਕਣ। ਅਗਲੇ ਸਾਲ ਦੇ ਅੰਤ ਤੱਕ ਲਗਪਗ ਹਰ ਵੀਜ਼ਾ ਆਨ ਲਾਈਨ ਹੋ ਕੇ ਰਹਿ ਜਾਣਾ ਹੈ। ਆਨ ਲਾਈਨ ਅਰਜ਼ੀ ਭਰਨ ਵੇਲੇ ਹੀ ਸਾਰੇ ਕਾਗਜ਼ਾਤ ਭਰਵਾ ਲਿਆ ਕਰਨਗੇ, ਜਿਸ ਬਾਰੇ ਪਹਿਲਾਂ ਦੱਸਿਆ ਜਾਵੇਗਾ। ਮੈਡੀਕਲ ਸਰਟੀਫਿਕਟੇ ਲੋੜ ਪੈਣ ਉਤੇ ਮੰਗ ਲਿਆ ਜਾਵੇਗਾ। ਸਪਾਂਸਰ ਅਤੇ ਸੁਪੋਰਟਿੰਗ ਪਾਰਟਨਰ ਵੀ ਹੁਣ ਆਨ ਲਾਈਨ ਬਿਆਨ ਦੇ ਸਕਣਗੇ।
Newzealand Immigration
ਕੰਪਿਊਟਰ ਯਕੀਨੀ ਬਣਾਏਗਾ ਕਿ ਤੁਸੀਂ ਠੀਕ ਜਾਣਕਾਰੀ ਭਰ ਰਹੇ ਹੋ, ਗਲੋਬਲ ਐਡਰੈਸ ਫਾਈਂਡਰ ਹੋਏਗਾ, ਫੋਟੋ ਦੀ ਉਚਤਿਮਾ (ਕੁਆਲਿਟੀ) ਵੀ ਆਨ ਲਾਈਨ ਜਾਂਚੀ ਜਾਏਗੀ ਅਤੇ ਭਵਿੱਖ ਦੇ ਵਿਚ ਪਾਸਪੋਰਟ ਈ-ਚਿੱਪ ਜਾਂਚ ਵੀ ਮੋਬਾਇਲ ਐਪ ਦੇ ਰਾਹੀਂ ਹੋਇਆ ਕਰੇਗੀ। ਵੀਜ਼ੇ ਦਾ ਫੈਸਲਾ ਆਉਣ ਤੱਕ ਮੁੜ-ਮੁੜ ਹੋਰ ਗੱਲਾਂ-ਬਾਤਾਂ ਘੱਟ ਪੁੱਛੀਆਂ ਜਾਣਗੀਆਂ ਜਿਸ ਕਰਕੇ ਫੈਸਲਾ ਛੇਤੀ ਆਵੇਗਾ। ਅਰਜ਼ੀ ਦਾ ਮੌਜੂਦਾ ਸਟੇਟਸ ਕੀ ਹੈ? ਸ਼ੁਰੂ ਦੇ ਵਿਚ ਹੀ ਡੈਸ਼ਬੋਰਡ ਉਤੋਂ ਪਤਾ ਲੱਗ ਜਾਇਆ ਕਰੇਗਾ ਅਤੇ ਉਹ ਵੀ ਰੀਅਲ ਟਾਈਮ।
ਜੇਕਰ ਅੱਗੇ ਕੋਈ ਕਾਰਵਾਈ ਦੀ ਲੋੜ ਹੋਵੇਗੀ ਤਾਂ ਅਰਜ਼ੀਦਾਤਾ ਨੂੰ ਈਮੇਲ ਆਵੇਗੀ। ਮੁੜ ਵਿਚਾਰ ਵਾਸਤੇ ਜਾਂ ਵੀਜ਼ਾ ਸ਼੍ਰੇਣੀ ਬਦਲਾਅ (ਵੇਰੀਅੰਸ) ਦੇ ਲਈ ਆਨ ਲਾਈਨ ਬੇਨਤੀ ਕੀਤੀ ਜਾ ਸਕੇਗੀ। ਇਮੀਗ੍ਰੇਸ਼ਨ ਦਾ ਸਟਾਫ ਕਿਸੇ ਵੀ ਥਾਂ ਤੋਂ ਇਨ੍ਹਾਂ ਅਰਜ਼ੀਆਂ ਉਤੇ ਕੰਮ ਕਰ ਸਕੇਗਾ। ਇਕ ਅਰਜ਼ੀ ਉਤੇ ਇਕੋ ਸਮੇਂ ਇਕ ਤੋਂ ਵੱਧ ਅਫਸਰ ਕੰਮ ਕਰ ਸਕਣਗੇ ਜਿਸ ਦਾ ਫਾਇਦਾ ਹੋਏਗਾ ਕਿ ਉਸੇ ਵੇਲੇ ਦੂਜੇ ਦੀ ਸ਼ਿਫਾਰਸ਼ ਲੈ ਕੇ ਅਰਜ਼ੀ ਦਾ ਨਿਬੇੜਾ ਹੋ ਸਕੇਗਾ। ਬਦਲੇ ਹੋਏ ਸਿਸਟਮ ਦੇ ਵਿਚ ਇਸ ਸਾਲ ਦੇ ਅੰਤ ਤੱਕ ਵਿਜ਼ਟਰ ਵੀਜ਼ਾ (ਕਿ੍ਰਟੀਕਲ ਪਰਪਜ਼ ਨੂੰ ਛੱਡ ਕੇ) ਸ਼ੁਰੂ ਹੋ ਜਾਵੇਗਾ।
USA Immigration
ਅਗਲੇ ਸਾਲ ਅੱਧ ਤੱਕ ਵਿਦਿਆਰਥੀ ਵੀਜ਼ਾ, ਫਿਰ ਇੰਪਲਾਇਰ ਐਕਰੀਡੇਸ਼ਨ ਅਤੇ ਫਿਰ ਬਾਕੀ ਦੇ ਕਰ ਦਿੱਤੇ ਜਾਣਗੇ। ਜਿੰਨਾ ਚਿਰ ਸਾਰਾ ਸਿਸਟਮ ਨਹੀਂ ਬਦਲ ਜਾਂਦਾ ਓਨੀ ਦੇਰ ਤਿੰਨ ਸਿਸਟਮ ਚਲਦੇ ਰਹਿਣਗੇ 1. ਮੌਜੂਦਾ ਇਮੀਗ੍ਰੇਸ਼ਨ ਆਨ ਲਾਈਨ ਸਿਸਟਮ 2. ਏਨਹਾਨਸਮੈਂਟ ਇਮੀਗ੍ਰੇਸ਼ਨ ਆਨ ਲਾਈਨ (ਜੋ ਹੋ ਰਿਹਾ ਹੈ) ਅਤੇ 3. ਪੇਪਰ ਐਪਲੀਕੇਸ਼ਨ ਚੈਨਲ।
ਇਮੀਗ੍ਰੇਸ਼ਨ ਸਲਾਹਕਾਰ ਅਤੇ ਏਜੰਟ:
ਇਮੀਗ੍ਰੇਸ਼ਨ ਸਲਾਹਕਾਰਾਂ ਦੀ ਸੌਖ ਅਤੇ ਗਤੀ ਵਧਾਉਣ ਦੇ ਲਈ ਵੀ ਇਹ ਬਦਲਾਅ ਬਹੁਤ ਕਾਰਗਰ ਸਿੱਧ ਹੋਣਗੇ। ਉਹ ਨਵੀਂ ਪ੍ਰਣਾਲੀ ਦੇ ਵਿਚ ਵੀ ਆਪਣੇ ਗਾਹਕਾਂ ਲਈ ਤੇਜ਼ੀ ਨਾਲ ਕੰਮ ਕਰ ਸਕਣਗੇ ਅਤੇ ਉਹ ਆਪਣੇ ਸਟਾਫ ਦੇ ਵਿਚ ‘ਨੈਟਵਰਕ’ ਬਣਾ ਸਕਣਗੇ ਅਤੇ ਜਿਸ ਨਾਲ ਬਾਕੀ ਸਟਾਫ ਵੀ ਅਰਜ਼ੀਆਂ ਉਤੇ ਸਹਿਯੋਗ ਕਰ ਸਕਦੇ ਹਨ। ਅਰਜ਼ੀਦਾਤਾ ਆਪਣੇ ਭਰੋਸੇਮੰਦ ਤੀਜੇ ਬੰਦੇ ਦੇ ਨਾਲ ਵੀ ਆਪਣੀ ਅਰਜ਼ੀ ਬਾਰੇ ਸਾਂਝ ਰੱਖ ਸਕਦਾ ਹੈ।