ਜਨਮ ਦਰ ਘਟਣ ਨਾਲ ਦੁਨੀਆਂ ਦੇ ਅੱਧੇ ਦੇਸ਼ਾਂ 'ਚ 'ਬੇਬੀ ਸੰਕਟ'
Published : Nov 10, 2018, 1:45 pm IST
Updated : Nov 10, 2018, 1:45 pm IST
SHARE ARTICLE
'Baby Crisis'
'Baby Crisis'

ਵਿਕਾਸਸ਼ੀਲ ਦੇਸ਼ਾਂ ਵਿਚ ਜਿੱਥੇ ਇਕ ਪਾਸੇ ਜਨਮ ਦਰ ਵੱਧ ਰਹੀ ਹੈ, ਉਥੇ ਹੀ ਦਰਜਨਾਂ ਅਮੀਰ ਦੇਸ਼ਾਂ ਵਿਚ ਔਰਤਾਂ ਸਮਰੱਥ ਬੱਚੇ ਪੈਦਾ ਨਹੀਂ ਕਰ ਪਾ ਰਹੀਆਂ ਹਨ...

ਵਾਸ਼ਿੰਗਟਨ / ਪੈਰਿਸ : (ਭਾਸ਼ਾ) ਵਿਕਾਸਸ਼ੀਲ ਦੇਸ਼ਾਂ ਵਿਚ ਜਿੱਥੇ ਇਕ ਪਾਸੇ ਜਨਮ ਦਰ ਵੱਧ ਰਹੀ ਹੈ, ਉਥੇ ਹੀ ਦਰਜਨਾਂ ਅਮੀਰ ਦੇਸ਼ਾਂ ਵਿਚ ਔਰਤਾਂ ਸਮਰੱਥ ਬੱਚੇ ਪੈਦਾ ਨਹੀਂ ਕਰ ਪਾ ਰਹੀਆਂ ਹਨ, ਜਿਸ ਨਾਲ ਕਿ ਉੱਥੇ ਦਾ ਜਨਸੰਖਿਆ ਪੱਧਰ ਬਰਕਰਾਰ ਰਹੇ। ਸ਼ੁਕਰਵਾਰ ਨੂੰ ਰੀਲੀਜ਼ ਹੋਏ ਅੰਕੜਿਆਂ ਤੋਂ ਇਹ ਗੱਲ ਸਾਹਮਣੇ ਆਈ ਹੈ। ਦੁਨਿਆਂਭਰ ਦੇ ਦੇਸ਼ਾਂ ਵਿਚ ਜਨਮ, ਮੌਤ ਅਤੇ ਬੀਮਾਰੀ ਦੀ ਦਰ ਨਾਲ ਜੁਡ਼ੇ ਅੰਕੜਿਆਂ ਦੇ ਵਿਸ਼ਲੇਸ਼ਣ ਨਾਲ ਇਕ ਚਿੰਤਾ ਭਰੀ ਤਸਵੀਰ ਵੀ ਸਾਹਮਣੇ ਆਈ ਹੈ। ਦਰਅਸਲ, ਦੁਨਿਆਂਭਰ ਵਿਚ ਸੱਭ ਤੋਂ ਵੱਧ ਮੌਤ ਜੇਕਰ ਕਿਸੇ ਇਕ ਬੀਮਾਰੀ ਨਾਲ ਹੋ ਰਹੀ ਹੈ ਤਾਂ ਉਹ ਹੈ ਦਿਲ ਦੀ ਬੀਮਾਰੀ।  

ਵਾਸ਼ਿੰਗਟਨ ਯੂਨੀਵਰਸਿਟੀ ਵਲੋਂ ਸਥਾਪਤ ਦ ਇੰਸਟਿਟੀਊਟ ਫਾਰ ਹੈਲਥ ਮੈਟਰਿਕਸ ਐਂਡ ਇਵੈਲਿਯੂਏਸ਼ਨ (IHME)  ਨੇ ਗਲੋਬਲ ਪਬਲਿਕ ਹੈਲਥ ਦਾ ਵਿਸਥਾਰ ਨਾਲ ਅਧਿਐਨ ਕਰਨ ਲਈ 8,000 ਤੋਂ ਵੱਧ ਡੇਟਾ ਸਰੋਤਾਂ ਦੀ ਵਰਤੋਂ ਕੀਤੀ।  ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚਲਿਆ ਹੈ ਕਿ ਜਿੱਥੇ 1950 ਤੋਂ 2017 'ਚ ਦੁਨੀਆਂ ਦੀ ਆਬਾਦੀ ਬਹੁਤ ਹੀ ਤੇਜ਼ੀ ਨਾਲ ਵਧੀ। 1950 ਵਿਚ ਜਿੱਥੇ ਦੁਨੀਆਂ ਦੀ ਆਬਾਦੀ 2.6 ਅਰਬ ਸੀ, ਉਹ 2017 ਵਿਚ ਵਧ ਕੇ 7.6 ਅਰਬ ਹੋ ਗਈ।  ਜਨਸੰਖਿਆ ਵਿਚ ਇਹ ਵਾਧਾ ਖੇਤਰ ਅਤੇ ਕਮਾਈ ਦੇ ਮੁਤਾਬਕ ਬਹੁਤ ਵੱਖਰਾ ਹੈ।  

'Baby Crisis''Baby Crisis'

ਅੰਕੜਿਆਂ ਤੋਂ ਸਾਫ਼ ਹੁੰਦਾ ਹੈ ਕਿ ਦੁਨੀਆਂ ਦੇ ਲਗਭੱਗ ਅੱਧੇ ਦੇਸ਼ ਬੇਬੀ ਸੰਕਟ ਨਾਲ ਜੂਝ ਰਹੇ ਹਨ, ਜਿਥੇ ਜਨਮ ਦਰ ਜਨਸੰਖਿਆ ਦੇ ਪੱਧਰ ਨੂੰ ਬਰਕਰਾਰ ਰੱਖਣ ਲਈ ਅਢੁਕਵੀਂ ਹੈ। 195 ਦੇਸ਼ਾਂ ਵਿਚੋਂ 91 ਦੇਸ਼ਾਂ - ਮੁੱਖ ਤੌਰ 'ਤੇ ਯੂਰੋਪ ਅਤੇ ਉੱਤਰੀ ਅਤੇ ਦੱਖਣ ਅਮਰੀਕਾ ਦੇ ਦੇਸ਼ਾਂ ਵਿਚ, ਉਨ੍ਹੇ ਬੱਚੇ ਨਹੀਂ ਪੈਦਾ ਹੋ ਰਹੇ ਹਨ ਜੋ ਮੌਜੂਦਾ ਆਬਾਦੀ ਨੂੰ ਬਰਕਰਾਰ ਰੱਖਣ ਵਚ ਸਮਰੱਥਾਵਾਨ ਹੋਣ। ਇਹਨਾਂ ਦੇਸ਼ਾਂ ਵਿਚ ਜਨਮ ਦਰ ਔਸਤ ਵਿਸ਼ਵ ਜਨਮ ਦਰ ਤੋਂ ਹੇਠਾਂ ਹੈ।  

ਦੂਜੇ ਪਾਸੇ ਅਫਰੀਕਾ ਅਤੇ ਏਸ਼ੀਆ ਵਿਚ ਫਰਟਿਲਿਟੀ ਰੇਟ ਦਾ ਵਧਣਾ ਜਾਰੀ ਹੈ। ਉਦਾਹਰਣ ਦੇ ਤੌਰ 'ਤੇ ਨਾਈਜ਼ੀਰੀਆ ਵਿਚ ਔਸਤਨ ਇਕ ਮਹਿਲਾ ਅਪਣੇ ਜੀਵਨਕਾਲ ਵਿਚ 7 ਬੱਚੇ ਪੈਦਾ ਕਰਦੀ ਹੈ। IHME ਦੇ ਡਾਇਰੈਕਟਰ ਕ੍ਰਿਸਟੋਫਰ ਮਰੇ ਨੇ ਦੱਸਿਆ ਕਿ ਇਹਨਾਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਜਿੱਥੇ ਕੁੱਝ ਦੇਸ਼ਾਂ ਵਿਚ ਬੇਬੀ ਬੂਮ ਵਰਗੇ ਹਾਲਾਤ ਹਨ, ਉਥੇ ਹੀ ਕੁੱਝ ਹੋਰ ਦੇਸ਼ਾਂ ਵਿਚ ਬੇਬੀ ਸੰਕਟ ਵਰਗੇ ਹਾਲਾਤ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement