
ਡੁੱਬ ਗਏ 27 ਲੱਖ ਕਰੋੜ ਰੁਪਏ
ਮੁੰਬਈ: ਪਿਛਲੇ ਇਕ ਸਾਲ ਵਿਚ ਦੁਨੀਆਂ ਭਰ ਦੇ ਅਮੀਰਾਂ ਦੀ ਦੌਲਤ ਵਿਚ 10 ਸਾਲ ਦੀ ਸਭ ਤੋਂ ਵੱਡੀ ਗਿਰਾਵਟ ਆਈ ਹੈ। ਰਿਪੋਰਟਾਂ ਮੁਤਾਬਕ ਅਮੀਰਾਂ ਦੀ ਦੌਲਤ 38,800 ਕਰੋੜ ਡਾਲਰ (ਕਰੀਬ 27 ਲੱਖ ਕਰੋੜ ਰੁਪਏ) ਘਟ ਕੇ 8. 539 ਲੱਖ ਕਰੋੜ ਡਾਲਰ (ਕਰੀਬ 606.269 ਲੱਖ ਕਰੋੜ) ਰਹਿ ਗਈ। ਇਹ ਅੰਕੜੇ ਦੁਨੀਆਂ ਦੀ ਵੱਡੀ ਇਨਵੈਸਟਮੈਂਟ ਕੰਪਨੀ ਯੂਬੀਐਸ ਅਤੇ ਪੀਡਬਲਿਯੂਸੀ ਨੇ ਜਾਰੀ ਕੀਤੇ ਹਨ।
Wang Jianlin, China's richest billionaire.
ਦੋਵੇਂ ਕੰਪਨੀਆਂ ਵੱਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਿਆਸੀ ਅਤੇ ਖੇਤਰੀ ਵਿਵਾਦਾਂ ਦੇ ਚਲਦਿਆਂ ਸ਼ੇਅਰ ਬਜ਼ਾਰ ਵਿਚ ਭਾਰੀ ਗਿਰਾਵਟ ਆਈ ਹੈ। ਦੱਸ ਦਈਏ ਕਿ ਸ਼ੇਅਰ ਬਜ਼ਾਰ ਦੀ ਗਿਰਾਵਟ ਕਾਰਨ ਇਸ ਦਹਾਕੇ ਵਿਚ ਪਹਿਲੀ ਵਾਰ ਅਮੀਰਾਂ ਦੀ ਜਾਇਦਾਦ ਘਟੀ ਹੈ। ਯੂਬੀਐਸ ਅਤੇ ਪੀਡਬਲਿਯੂਸੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਊਥ ਚੀਨ ਜਿੱਥੇ ਦੁਨੀਆਂ ਵਿਚ ਅਮਰੀਕੀਆਂ ਤੋਂ ਬਾਅਦ ਸਭ ਤੋਂ ਜ਼ਿਆਦਾ ਅਰਬਪਤੀ ਵਸਦੇ ਹਨ, ਉਹਨਾਂ ਦਾ ਜਾਇਦਾਦ ਨੂੰ ਬਹੁਤ ਨੁਕਸਾਨ ਹੋਇਆ ਹੈ।
Billionaires' wealth falls for the first time in a decade
ਖ਼ਾਸਕਰ ਅਮਰੀਕਾ ਅਤੇ ਚੀਨ ਵਿਚ ਟਰੇਡ ਵਾਰ ਨਾਲ ਅਰਬਪਤੀਆਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। 2008 ਤੋਂ ਬਾਅਦ ਪਹਿਲੀ ਵਾਰ 2018 ਵਿਚ ਅਰਬਪਤੀਆਂ ਦੀ ਦੌਲਤ ਘਟੀ ਹੈ।
-ਚੀਨ ਦੇ ਅਰਬਪਤੀਆਂ ਦੀ ਦੌਲਤ ਵਿਚ ਕਰੀਬ 12.80 ਫੀਸਦੀ ਦੀ ਕਮੀ ਹੋਈ ਹੈ।
-ਇਸ ਦੌਰਾਨ ਚੀਨ ਦੀ ਵਿਕਾਸ ਦੀ ਰਫ਼ਤਾਰ ਵੀ ਹੌਲੀ ਹੋਈ ਹੈ।
-ਕਰੰਸੀ ਦੀ ਕੀਮਤ ਵਿਚ ਗਿਰਾਵਟ ਆਈ ਹੈ।
-ਇਹਨਾਂ ਰਿਪੋਰਟਾਂ ਮੁਤਾਬਕ ਚੀਨ ਹਰ 2-2.5 ਦਿਨਾਂ ਵਿਚ ਇਕ ਅਰਬਪਤੀ ਪੈਦਾ ਕਰ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।