
ਸਿੱਖਾਂ ਦੇ ਸਨਮਾਨ ਵਜੋਂ ਅਮਰੀਕੀ ਸੰਸਦ 'ਚ ਪ੍ਰਸਤਾਵ ਪੇਸ਼
ਵਾਸ਼ਿੰਗਟਨ- ਅਮਰੀਕਾ ਦੇ ਸੀਨੀਅਰ ਸਾਂਸਦਾਂ ਨੇ ਅਮਰੀਕੀ ਕਾਂਗਰਸ ਵਿਚ ਇਕ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਵਿਚ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ, ਸਭਿਆਚਾਰਕ ਅਤੇ ਧਾਰਮਕ ਮਹੱਤਵ ਨੂੰ ਮਾਨਤਾ ਦੇਣ ਅਤੇ ਦੇਸ਼ ਦੇ ਪ੍ਰਤੀ ਅਮਰੀਕੀ ਸਿੱਖਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਦੀ ਗੱਲ ਕਹੀ ਗਈ ਹੈ।
ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਪੇਸ਼ ਇਸ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਅਤੇ ਦੁਨੀਆਂ ਭਰ ਦੇ ਰਹਿਣ ਵਾਲੇ ਸਿੱਖ ਉਨ੍ਹਾਂ ਮੁਲਾਂ ਤੇ ਸਮਾਨਤਾ ਦੇ ਵਿਚਾਰਾਂ, ਸੇਵਾ ਅਤੇ ਈਸ਼ਵਰ ਦੇ ਪ੍ਰਤੀ ਸਮਰਪਣ ਦੀ ਭਾਵਨਾ ਦਾ ਪਾਲਣ ਕਰਦੇ ਹਨ, ਜਿਨ੍ਹਾਂ ਨੂੰ ਬਾਬੇ ਨਾਨਕ ਨੇ ਅਪਣੇ ਉਪਦੇਸ਼ਾਂ ਵਿਚ ਦਸਿਆ ਸੀ।
Dick Durbin
ਸੈਨੇਟ ਵਿਚ ਸ਼ੁਕਰਵਾਰ ਨੂੰ ਡੈਮੋਕ੍ਰੈਟਿਕ ਸੈਨੇਟਰ ਡਿਕ ਡਾਰਬਿਨ, ਬੌਬ ਮੇਨੇਨਡੇਜ਼ ਅਤੇ ਬੇਨ ਕਾਰਡੀਨ ਨੇ ਇਹ ਪ੍ਰਸਤਾਵ ਪੇਸ਼ ਕੀਤਾ ਜਦਕਿ ਪ੍ਰਤੀਨਿਧੀ ਸਭਾ ਵਿਚ ਇਹ ਪ੍ਰਸਤਾਵ ਰੀਪਬਲਿਕਨ ਪਾਰਟੀ ਦੇ ਕਾਂਗਰਸ ਸਾਂਸਦ ਗ੍ਰੇਗ ਪੇਨਸ, ਡੈਮੋਕ੍ਰੇਟਿਕ ਪਾਰਟੀ ਤੋਂ ਪੀਟਰ ਵਿਸਕਲੋਸਕੀ ਵਲੋਂ ਪੇਸ਼ ਕੀਤਾ ਗਿਆ।
ਡਿਕ ਡਾਰਬਿਨ ਨੇ ਕਿਹਾ,''ਅਮਰੀਕੀ ਸਿੱਖ ਨਾਗਰਿਕਾਂ ਨੇ ਅਮਰੀਕਾ ਦੀ ਸਮਾਜਕ, ਸਭਿਆਚਾਰਕ ਅਤੇ ਆਰਥਕ ਵਿਭਿੰਨਤਾ ਨੂੰ ਖ਼ੁਸ਼ਹਾਲ ਕੀਤਾ ਹੈ।
ਇਸ ਨਾਲ ਹੀ ਉਨ੍ਹਾਂ ਨੇ ਸਾਡੇ ਹਥਿਆਰਬੰਦ ਬਲਾਂ ਦੇ ਮੈਂਬਰ ਦੇ ਤੌਰ 'ਤੇ ਵੀ ਸੇਵਾ ਕੀਤੀ ਹੈ। ਨਾਲ ਹੀ ਖੇਤਰੀ ਸੂਚਨਾ ਤਕਨਾਲੋਜੀ, ਪ੍ਰਾਹੁਣਾਚਾਰੀ, ਟਰੱਕ ਚਲਾਉਣ ਅਤੇ ਦਵਾਈ ਖੇਤਰ ਵਿਚ ਯੋਗਦਾਨ ਦਿਤਾ ਹੈ।'' ਬੌਬ ਮੇਨੇਨਡੇਜ਼ ਨੇ ਕਿਹਾ,''ਸਿੱਖਾਂ ਨੇ ਜਿਊਜਰਸੀ ਅਤੇ ਪੂਰੇ ਅਮਰੀਕਾ ਵਿਚ ਜਨਤਕ ਅਤੇ ਨਿਜੀ ਖੇਤਰਾਂ ਵਿਚ ਕਈ ਉਦਮਾਂ ਦੇ ਮਾਧਿਅਮ ਨਾਲ ਨਾਗਰਿਕ ਜੀਵਨ ਵਿਚ ਬਹੁਮੁਲਾ ਯੋਗਦਾਨ ਦਿਤਾ ਹੈ।''
Bob Menendez
ਉਨ੍ਹਾਂ ਕਿਹਾ,''ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਜੀਵਨ ਦੇ ਹਰ ਖੇਤਰ ਵਿਚ ਸਿੱਖਾਂ ਦੀ ਬਦੌਲਤ ਅਮਰੀਕਾ ਇਕ ਬਿਹਤਰ ਦੇਸ਼ ਬਣਿਆ ਹੈ। ਪਿਛਲੇ ਮਹੀਨੇ ਮੈਨੂੰ ਅੰਮ੍ਰਿਤਸਰ ਵਿਚ ਦਰਬਾਰ ਸਾਹਿਬ ਜਾਣ ਦਾ ਮੌਕਾ ਮਿਲਿਆ ਅਤੇ ਉਥੇ ਜਾ ਕੇ ਸਿੱਖ ਧਰਮ ਵਿਚ ਸ਼ਾਮਲ ਮੁੱਲਾਂ ਪ੍ਰਤੀ ਮੇਰੀ ਸ਼ਰਧਾ ਹੋਰ ਡੂੰਘੀ ਹੋ ਗਈ ਹੈ।'' ਕਾਰਡੀਨ ਨੇ ਕਿਹਾ,''ਅਮਰੀਕੀ ਸਿੱਖ ਨਾਗਰਿਕ ਪੀੜ੍ਹੀਆਂ ਤੋਂ ਅਮਰੀਕਾ ਦਾ ਗੌਰਵਮਈ ਹਿੱਸਾ ਰਹੇ ਹਨ ਅਤੇ ਉਹ ਅਪਣੇ ਤਰੀਕੇ ਨਾਲ ਸਾਡੇ ਦੇਸ਼ ਅਤੇ ਭਾਈਚਾਰਿਆਂ ਨੂੰ ਖ਼ੁਸ਼ਹਾਲ ਕਰਦੇ ਰਹਿਣਗੇ।''