ਸਿੰਗਾਪੁਰ 'ਚ ਸਾਬਕਾ ਪ੍ਰੇਮਿਕਾ ਦੇ ਮੰਗੇਤਰ ਦੇ ਘਰ ਦੇ ਬਾਹਰ ਅੱਗ ਲਗਾਉਣ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ
Published : Dec 10, 2022, 1:07 pm IST
Updated : Dec 10, 2022, 1:07 pm IST
SHARE ARTICLE
Image
Image

ਸਾਬਕਾ ਪ੍ਰੇਮਿਕਾ ਦੇ ਕਿਸੇ ਹੋਰ ਨਾਲ ਵਿਆਹ ਬਾਰੇ ਜਾਣ ਕੇ ਗੁੱਸੇ 'ਚ ਆਇਆ ਸੀ ਭਾਰਤੀ ਮੂਲ ਦਾ ਵਿਅਕਤੀ 

 

ਸਿੰਗਾਪੁਰ - ਸਿੰਗਾਪੁਰ ਵਿੱਚ ਭਾਰਤੀ ਮੂਲ ਦੇ 30 ਸਾਲਾ ਵਿਅਕਤੀ ਨੂੰ ਆਪਣੀ ਸਾਬਕਾ ਪ੍ਰੇਮਿਕਾ ਦੇ ਵਿਆਹ ਤੋਂ ਪਹਿਲਾਂ ਉਸ ਦੇ ਮੰਗੇਤਰ ਦੇ ਘਰ ਦੇ ਬਾਹਰ ਅੱਗ ਲਾਉਣ ਦੇ ਦੋਸ਼ ਵਿੱਚ ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

'ਦ ਸਟਰੇਟ ਟਾਈਮਜ਼' 'ਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਹੋਈ ਖ਼ਬਰ ਅਨੁਸਾਰ, ਸੁਰੇਨਥਿਰਨ ਸੁਗੁਮਾਰਨ ਨੂੰ ਇਸ ਸਾਲ ਅਕਤੂਬਰ 'ਚ ਅੱਗਜ਼ਨੀ ਦਾ ਦੋਸ਼ੀ ਠਹਿਰਾਇਆ ਗਿਆ ਸੀ, ਇਹ ਜਾਣਨ ਦੇ ਬਾਵਜੂਦ ਕਿ ਇਸ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ ਸੀ।

ਖ਼ਬਰਾਂ ਮੁਤਾਬਕ, ਸੁਗੁਮਾਰਨ ਆਪਣੀ ਸਾਬਕਾ ਪ੍ਰੇਮਿਕਾ ਦੇ ਵਿਆਹ ਬਾਰੇ ਪਤਾ ਲੱਗਣ ਤੋਂ ਬਾਅਦ ਬਹੁਤ ਗੁੱਸੇ 'ਚ ਆ ਗਿਆ ਸੀ। ਗੁੱਸੇ 'ਚ ਆ ਕੇ ਉਸ ਨੇ ਉਸ ਅਪਾਰਟਮੈਂਟ ਦੇ ਬਾਹਰ ਅੱਗ ਲਗਾ ਦਿੱਤੀ, ਜਿੱਥੇ ਉਸ ਦੀ ਸਾਬਕਾ ਪ੍ਰੇਮਿਕਾ ਦਾ ਮੰਗੇਤਰ ਰਹਿੰਦਾ ਸੀ।

ਖ਼ਬਰਾਂ ਮੁਤਾਬਕ ਸੁਗੁਮਾਰਨ ਨੂੰ 11 ਮਾਰਚ ਨੂੰ ਇੰਸਟਾਗ੍ਰਾਮ 'ਤੇ ਇੱਕ ਪੋਸਟ ਰਾਹੀਂ ਪਤਾ ਲੱਗਿਆ ਕਿ ਉਸ ਦੀ ਸਾਬਕਾ ਪ੍ਰੇਮਿਕਾ ਅਗਲੇ ਦਿਨ ਮੁਹੰਮਦ ਅਜਲੀ ਮੁਹੰਮਦ ਸਾਲੇਹ ਨਾਂਅ ਦੇ ਨੌਜਵਾਨ ਨਾਲ ਵਿਆਹ ਕਰਨ ਜਾ ਰਹੀ ਹੈ।

ਰਿਪੋਰਟਾਂ ਅਨੁਸਾਰ ਸੁਗੁਮਾਰਨ ਨੇ ਅਜਲੀ ਦੇ ਫ਼ਲੈਟ ਦੇ ਦਰਵਾਜ਼ੇ 'ਤੇ ਤਾਲਾ ਲਗਾ ਦਿੱਤਾ, ਅਤੇ ਉਸ ਨੂੰ ਅਸੁਵਿਧਾ ਪਹੁੰਚਾਉਣ ਦੀ ਨੀਅਤ ਨਾਲ ਉਸ ਦੇ ਮੰਗੇਤਰ ਦੇ ਘਰ ਸਾਹਮਣੇ ਅੱਗ ਲਗਾ ਦਿੱਤੀ।

ਸ਼ੁੱਕਰਵਾਰ ਨੂੰ ਸੁਗੁਮਾਰਨ ਨੂੰ ਸਜ਼ਾ ਸੁਣਾਉਂਦੇ ਹੋਏ ਜ਼ਿਲ੍ਹਾ ਜੱਜ ਯੂਜੀਨ ਟੋ ਨੇ ਕਿਹਾ, "ਇਸ ਤਰ੍ਹਾਂ ਦੇ ਅਪਰਾਧ ਫ਼ਲੈਟ ਵਿੱਚ ਰਹਿਣ ਵਾਲੇ ਲੋਕਾਂ ਲਈ ਬਹੁਤ ਖ਼ਤਰਨਾਕ ਹਨ।"

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement