
ਪਿਛਲੇ ਹਫਤੇ ਤੋਂ ਹੀ ਅਮਰੀਕਾ ਮੈਕਸੀਕੋ ਸਰਹੱਦ 'ਤੇ ਕੰਧ ਦੀ ਉਸਾਰੀ ਲਈ ਫੰਡ ਨਾ ਮਿਲਣ 'ਤੇ ਦੇਸ਼ ਵਿਚ ਰਾਸ਼ਟਰੀ ਐਮਰਜੈਂਸੀ ਦੀ ਚਿਤਾਵਨੀ ਦੇ ਰਹੇ ਹਨ।
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ- ਮੈਕਸੀਕੋ ਸਰਹੱਦ 'ਤੇ ਕੰਧ ਨੂੰ ਲੈ ਕੇ ਉਹ ਪੱਕੇ ਤੌਰ ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰਨਗੇ। ਅਮਰੀਕੀ ਰਾਸ਼ਟਰਪਤੀ ਨੇ ਮੈਕਸੀਕੋ ਸਰਹੱਦ 'ਤੇ ਟੈਕਸਾਸ ਰਾਜ ਦੇ ਮੈਕਐਲਨ ਸ਼ਹਿਰ ਦੇ ਦੌਰੇ ਦੌਰਾਨ ਇਹ ਟਿੱਪਣੀ ਕੀਤੀ। ਟਰੰਪ ਕੰਧ ਦੀ ਉਸਾਰੀ ਲਈ ਪੰਜ ਅਰਬ ਅਮਰੀਕੀ ਡਾਲਰ ਦੀ ਮੰਗ ਲਈ ਲਗਾਤਾਰ ਅਵਾਜ਼ ਚੁੱਕ ਰਹੇ ਹਨ।
U.S.- Mexico border wall
ਟੱਰਪ ਪਿਛਲੇ ਹਫਤੇ ਤੋਂ ਹੀ ਅਮਰੀਕਾ ਮੈਕਸੀਕੋ ਸਰਹੱਦ 'ਤੇ ਕੰਧ ਦੀ ਉਸਾਰੀ ਲਈ ਫੰਡ ਨਾ ਮਿਲਣ 'ਤੇ ਦੇਸ਼ ਵਿਚ ਰਾਸ਼ਟਰੀ ਐਮਰਜੈਂਸੀ ਦੀ ਚਿਤਾਵਨੀ ਦੇ ਰਹੇ ਹਨ। ਅਮਰੀਕਾ ਮੈਕਸੀਕੋ ਸਰਹੱਦ ਵਿਵਾਦ 'ਤੇ ਟਰੱਪ ਅਤੇ ਡੈਮੋਕ੍ਰੇਟਸ ਵਿਚਕਾਰ ਗਤਿਰੋਧ ਬਣਿਆ ਹੋਇਆ ਹੈ। ਇਸੇ ਕਾਰਨ ਅਮਰੀਕਾ ਵਿਚੋਂ 21 ਦਿਨ ਤੋਂ ਵੱਧ ਅਧੂਰੇ ਤੌਰ 'ਤੇ ਕੰਮ ਕਰਨਾ ਬੰਦ ਹੈ।
Republican vs. Democratic
ਟਰੰਪ ਅਤੇ ਡੈਮੋਕ੍ਰੇਟਸ ਵਿਚਕਾਰ ਪੈਦਾ ਹੋਏ ਇਸ ਗਤੀਰੋਧ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਦਿਖਾਈ ਦੇ ਰਿਹਾ। ਵਾਈਟ ਹਾਊਸ ਦੇ ਵਕੀਲ ਸਿਪੋਲੋਨੇ ਵੀ ਟੰਰਪ ਦੇ ਨਾਲ ਸਰਹੱਦ ਦੇ ਦੌਰੇ ਤੇ ਗਏ ਸਨ । ਅਮਰੀਕੀ ਰਾਸ਼ਟਰਪਤੀ ਦਫ਼ਤਰ ਦੇ ਵਕੀਲ ਰਾਸ਼ਟਰੀ ਕੰਧ ਦੀ ਉਸਾਰੀ ਨੂੰ ਲੈ ਕੇ ਐਮਰਜੈਂਸੀ ਐਲਾਨ ਕਰਨ ਦੀ ਕਾਨੂੰਨੀ ਪ੍ਰਕਿਰਿਆ ਨੂੰ ਨਿਰਧਾਰਤ ਕਰਨ ਵਿਚ ਲਗੇ ਹੋਏ ਹਨ।