
ਪਿਛਲੀ ਵਾਰ ਸਾਲ 2008 ਵਿਚ ਡਿੱਗੀ ਸੀ ਬਰਫ਼
ਬਗਦਾਦ : ਬਗਦਾਦ ਵਿਚ ਮੰਗਲਵਾਰ ਨੂੰ ਕੁਝ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਇਥੇ ਇਕ ਸਦੀ ਵਿਚ ਦੂਜੀ ਵਾਰ ਬਰਫ਼ਬਾਰੀ ਹੋਈ ਹੈ ਤੇ ਲੋਕ ਅਪਣਾ ਕੰਮ ਛੱਡ ਕੇ ਬਰਫ਼ ਦੇ ਨਾਲ ਖੇਡਦੇ ਤੇ ਤਸਵੀਰਾਂ ਲੈਂਦੇ ਦਿਖੇ। ਪਿਛਲੀ ਵਾਰ ਸਾਲ 2008 ਵਿਚ ਬਰਫ਼ ਡਿੱਗੀ ਸੀ ਪਰ ਇਹ ਬੇਹੱਦ ਹਲਕੀ ਸੀ।
Photo
ਇਰਾਕ ਦੇ ਬਜ਼ੁਰਗਾਂ ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲੀ ਵਾਰ ਬਰਫ਼ ਦੇਖੀ ਹੈ। ਸ਼ਹਿਰ ਦੇ ਖਜੂਰ ਦੇ ਦਰੱਖਤ ਬਰਫ਼ ਦੀਆਂ ਚਿੱਟੀਆਂ ਚਾਦਰਾਂ ਨਾਲ ਢੱਕ ਗਏ। ਉਥੇ ਹੀ ਲੰਬੇ ਸਮੇਂ ਤੋਂ ਸਰਕਾਰ ਦੇ ਵਿਰੋਧ ਵਿਚ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੀ ਤਿਰਪਾਲ 'ਤੇ ਬਰਫ਼ ਦੀ ਸਫੈਦ ਪਰਤ ਚੜ੍ਹ ਗਈ।
Photo
ਇਰਾਕ ਦੇ ਮੌਸਮ ਵਿਗਿਆਨ ਕੇਂਦਰ ਮੀਡੀਆ ਮੁਖੀ ਅਮੇਰ ਅਲ-ਜਬੇਰੀ ਨੇ ਏ.ਐਫ.ਪੀ. ਨੂੰ ਦਸਿਆ ਕਿ ਬਰਫ਼ਬਾਰੀ ਬੁਧਵਾਰ ਰਾਤ ਤਕ ਜਾਰੀ ਰਹਿ ਸਕਦੀ ਹੈ ਤੇ ਮੌਸਮ ਬਹੁਤ ਠੰਡਾ ਰਹੇਗਾ। ਇਹ ਸ਼ੀਤ ਲਹਿਰ ਯੂਰਪ ਤੋਂ ਆਈ ਹੈ। ਬਗਦਾਦ ਦੇ ਲੋਕ ਠੰਡ ਨਾਲ ਜ਼ਿਆਦਾ ਗਰਮੀ ਦੇ ਆਦੀ ਹਨ।
Photo
ਸ਼ਿਆਓ ਦੇ ਪ੍ਰਸਿੱਧ ਪਵਿੱਤਰ ਸਥਾਨ ਕਰਬਲਾ ਵਿਚ ਵੀ ਬਰਫ ਡਿੱਗੀ। ਬਰਫਬਾਰੀ ਉਤਰੀ ਇਰਾਕ ਵਿਚ ਆਮ ਹੈ ਪਰ ਮੱਧ ਤੇ ਦਖਣੀ ਇਰਾਕ ਵਿਚ ਇਹ ਦੁਰਲੱਭ ਹੈ।