
ਅਮਰੀਕਾ ਦੇ ਕੈਲੀਫ਼ੋਰਨੀਆ ਵਿਚ ਸੜਕ ਮਾਰਗ ਤੋਂ ਯਾਤਰਾ ਲਈ ਨਿਕਲੇ ਇਕ ਭਾਰਤੀ ਪਰਵਾਰ ਦੇ 4 ਮੈਂਬਰਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਵਾਸ਼ਿੰਗਟਨ : ਅਮਰੀਕਾ ਦੇ ਕੈਲੀਫ਼ੋਰਨੀਆ ਵਿਚ ਸੜਕ ਮਾਰਗ ਤੋਂ ਯਾਤਰਾ ਲਈ ਨਿਕਲੇ ਇਕ ਭਾਰਤੀ ਪਰਵਾਰ ਦੇ 4 ਮੈਂਬਰਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੂੰ ਕਿਸੇ ਅਣਹੋਣੀ ਦਾ ਸ਼ੱਕ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤੀ ਪਰਵਾਰ ਦੀ ਗੱਡੀ ਨਾਲ ਮੇਲ ਖਾਂਦੀ ਇਕ ਐੱਸ. ਯੂ. ਵੀ. ਹੜ੍ਹ ਦੇ ਪਾਣੀ ਨਾਲ ਭਰੀ ਨਦੀ ਵਿਚ ਵਹਿ ਗਈ ਹੈ। ਮੂਲ ਰੂਪ ਨਾਲ ਕੇਰਲ ਦਾ ਰਹਿਣ ਵਾਲਾ ਥੋਟਾਪਿੱਲੀ ਪਰਵਾਰ ਵੀਰਵਾਰ ਨੂੰ ਪੋਰਟਲੈਂਡ ਤੋਂ ਸੈਨ ਜੋਸ ਦੀ ਯਾਤਰਾ ਲਈ ਨਿਕਲਿਆ ਪਰ ਰਸਤੇ ਵਿਚ ਹੀ ਲਾਪਤਾ ਹੋ ਗਿਆ। Indian family missing during road trip in Californiaਕੈਲੀਫ਼ੋਰਨੀਆ ਹਾਈਵੇ ਪੈਟਰੋਲ (ਸੀ. ਐੱਚ. ਪੀ.) ਮੁਤਾਬਕ ਭੂਰੇ ਰੰਗ ਦੀ ਇਕ ਹੋਂਡਾ ਪਾਇਲਟ ਗੱਡੀ ਦੀ ਤਲਾਸ਼ ਜਾਰੀ ਹੈ, ਜੋ ਸ਼ੁੱਕਰਵਾਰ ਨੂੰ ਲੇਗੇਟ ਦੇ ਉਤਰ ਵਿਚ ਕਰੀਬ 5 ਮੀਲ ਦੀ ਦੂਰੀ 'ਤੇ ਸਥਿਤ ਡੋਰਾ ਕ੍ਰੀਕ ਕੋਲ ਹਾਈਵੇ 101 'ਤੇ ਦੁਪਹਿਰ 1:15 'ਤੇ ਪੁਲ ਤੋਂ ਥੱਲੇ ਡਿੱਗ ਗਈ ਸੀ। ਇਕ ਸਮਾਚਾਰ ਏਜੰਸੀ ਨੇ ਅਪਣੀ ਖ਼ਬਰ ਵਿਚ ਦਸਿਆ ਕਿ ਇਹ ਗੱਡੀ ਥੋਟਾਪਿੱਲੀ ਪਰਵਾਰ ਦੀ ਗੱਡੀ ਨਾਲ ਮੇਲ ਖਾਂਦੀ ਸੀ। ਹਾਲਾਂਕਿ ਸੀ. ਐੱਚ. ਪੀ. ਅਧਿਕਾਰੀ ਵਿਲੀਅਮ ਵੁੰਡਰਲਿਚ ਨੇ ਕਿਹਾ ਕਿ ਹਾਲੇ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਕਿ ਦੋਵੇਂ ਗੱਡੀਆਂ ਇਕ ਹੀ ਹਨ।
Indian family missing during road trip in California
ਥੋਟਾਪਿੱਲੀ ਪਰਵਾਰ ਦੇ ਸੰਦੀਪ (42), ਸੌਮਿਆ (38), ਸਿਧਾਂਤ (12) ਅਤੇ ਸਾਚੀ (9) ਪੋਰਟਲੈਂਡ, ਓਰੇਗਾਨ ਤੋਂ ਸੜਕ ਮਾਰਗ ਜ਼ਰੀਏ ਦਖਣੀ ਕੈਲੀਫ਼ੋਰਨਾਈ ਸ਼ਹਿਰ ਵੈਲੇਂਸ਼ੀਆ ਵਾਪਸ ਆ ਰਹੇ ਸਨ। ਉਹ ਸੈਨ ਜੋਸ ਵਿਚ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਠਹਿਰਣ ਵਾਲੇ ਸਨ। ਫ਼ੇਸਬੁਕ 'ਤੇ ਪਾਏ ਗਏ ਨੋਟਿਸ ਵਿਚ ਕਿਹਾ ਗਿਆ ਕਿ ਰਿਸ਼ਤੇਦਾਰਾਂ ਨੇ ਸੰਦੀਪ ਅਤੇ ਉਨ੍ਹਾਂ ਦੇ ਪਰਵਾਰ ਨਾਲ ਆਖ਼ਰੀ ਵਾਰ ਵੀਰਵਾਰ ਨੂੰ ਗੱਲਬਾਤ ਕੀਤੀ ਸੀ ਅਤੇ ਸ਼ੁੱਕਰਵਾਰ ਨੂੰ ਜਦੋਂ ਉਹ ਉਨ੍ਹਾਂ ਕੋਲ ਨਹੀਂ ਪਹੁੰਚੇ ਤਾਂ ਹਫ਼ਤੇ ਦੇ ਅਖ਼ੀਰ ਵਿਚ ਉਨ੍ਹਾਂ ਨੇ ਥੋਟਾਪਿੱਲੀ ਪਰਵਾਰ ਦੇ ਇਨ੍ਹਾਂ ਮੈਂਬਰਾਂ ਦੇ ਲਾਪਤਾ ਹੋਣ ਦੀ ਸੂਚਨਾ ਦਿਤੀ। ਸੈਨ ਜੋਸ ਪੁਲਿਸ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਥੋਟਾਪਿੱਲੀ ਪਰਵਾਰ ਦੇ ਲਾਪਤਾ ਹੋਣ ਦੀ ਸੂਚਨਾ ਐਤਵਾਰ ਨੂੰ ਦਿਤੀ ਗਈ। ਉਨ੍ਹਾਂ ਦਾ ਆਖ਼ਰੀ ਠਿਕਾਣਾ ਕਲੇਮੈਥ-ਰੈੱਡਵੁੱਡ ਨੈਸ਼ਨਲ ਐਂਡ ਸਟੇਟ ਪਾਕਰਸ ਏਰੀਆ ਸੀ, ਜੋ ਯੂਰੇਕਾ ਦੇ ਉਤਰ ਵਿਚ ਕਰੀਬ 80 ਕਿਲੋਮੀਟਰ ਦੀ ਦੂਰੀ 'ਤੇ ਹੈ। ਇਸ ਸਮਾਚਾਰ ਏਜੰਸੀ ਮੁਤਾਬਕ ਥੋਟਾਪਿੱਲੀ ਪਰਵਾਰ ਵੈਲੇਂਸੀਆ ਵਿਚ ਰਹਿੰਦਾ ਹੈ। ਸੰਦੀਪ ਯੂਨੀਅਨ ਬੈਂਕ ਦੇ ਉਪ ਪ੍ਰਧਾਨ ਦੇ ਤੌਰ 'ਤੇ ਕੰਮ ਕਰਦੇ ਹਨ।