
ਜਰਮਨੀ ਦੀ ਖੁਫੀਆ ਏਜੰਸੀ ਦਾ ਦਾਅਵਾ
ਬਰਲਿਨ, 10 ਮਈ : ਚੀਨੀ ਰਾਸ਼ਟਰਪਤੀ ਸ਼ੀ ਚਿਨਫ਼ਿੰਗ 'ਤੇ ਇਹ ਦੋਸ਼ ਲਗਿਆ ਹੈ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐਚਓ) ਦੇ ਮੁਖੀ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਬਾਰੇ ਵਿਸ਼ਵਵਿਆਪੀ ਚੇਤਾਵਨੀ ਜਾਰੀ ਕਰਨ 'ਚ ਦੇਰੀ ਕਰਨ ਲਈ ਕਿਹਾ ਸੀ। ਇਹ ਦੋਸ਼ ਜਰਮਨੀ ਦੀ ਖੁਫੀਆ ਏਜੰਸੀ ਨੇ ਲਗਾਇਆ ਹੈ। ਜਰਮਨੀ ਦੀ ਹਫ਼ਤਾਵਾਰੀ ਮੈਗਜ਼ੀਨ ਨੇ ਖੁਫੀਆ ਏਜੰਸੀ ਬੀ ਐਨ ਡੀ ਦੇ ਹਵਾਲੇ ਨਾਲ ਇਹ ਜਾਣਕਾਰੀ ਪ੍ਰਕਾਸ਼ਤ ਕੀਤੀ ਹੈ। ਬੀਐਨਡੀ ਦੇ ਅਨੁਸਾਰ, '21 ਜਨਵਰੀ ਨੂੰ ਚੀਨੀ ਨੇਤਾ ਸ਼ੀ ਜਿਨਪਿੰਗ ਨੇ ਡਬਲਿਊਐਚਓ ਦੇ ਚੀਫ਼ ਟੇਡਰੋਸ ਏ. ਗੈਬੇਰੇਜਜ਼ ਨੂੰ ਕਿਹਾ ਕਿ ਉਹ ਕੋਰੋਨਾ ਵਾਇਰਸ ਦੇ ਵਿਅਕਤੀ ਤੋਂ ਵਿਅਕਤ ਵਿਚ ਫੈਲਣ ਖ਼ਬਰ ਨੂੰ ਰੋਕੇ ਅਤੇ ਮਹਾਂਮਾਰੀ ਦੀ ਚੇਤਾਵਨੀ ਦੇਰ ਨਾਲ ਜਾਰੀ ਕਰੇ।' ਮੈਗਜ਼ੀਨ ਦੀ ਖ਼ਬਰ ਪ੍ਰਕਾਸ਼ਤ ਹੋਣ ਤੋਂ ਬਾਅਦ ਡਬਲਿਊਐਚਓ ਨੇ ਇਸ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਵਿਚ ਕੋਈ ਸੱਚਾਈ ਨਹੀਂ ਹੈ। (ਏਜੰਸੀਆਂ)
File photo
ਡਬਲਿਊ.ਐਚ.ਓ ਨੇ ਰੀਪੋਰਟ ਨੂੰ ਦਸਿਆ ਗ਼ਲਤ
ਸੰਯੁਕਤ ਰਾਸ਼ਟਰ ਦੀ ਏਜੰਸੀ ਵਲੋਂ ਜਾਰੀ ਬਿਆਨ ਅਨੁਸਾਰ, 'ਡਾ. ਟੇਡਰੋਸ ਅਤੇ ਰਾਸ਼ਟਰਪਤੀ ਸ਼ੀ ਚਿਨਫਿੰਗ ਵਿਚ 21 ਜਨਵਰੀ ਨੂੰ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਉਸਨੇ ਕਦੇ ਵੀ ਫੋਨ 'ਤੇ ਗੱਲ ਨਹੀਂ ਕੀਤੀ। ਅਜਿਹੀਆਂ ਗਲਤ ਰਿਪੋਰਟਾਂ ਦੁਨੀਆਂ ਤੋਂ ਮਹਾਂਮਾਰੀ ਨੂੰ ਖ਼ਤਮ ਕਰਨ ਲਈ ਡਬਲਿਊਐਚਓ ਦਾ ਧਿਆਨ ਭਟਕਾਉਂਦੀਆਂ ਹਨ।'
File photo
ਡਬਲਿਊਐਚਓ ਨੇ ਅੱਗੇ ਕਿਹਾ, 'ਚੀਨ ਨੇ ਮਨੁੱਖ ਤੋਂ ਮਨੁੱਖ ਵਿਚ ਹੋਣ ਵਾਲੇ ਵਾਇਰਸ ਦੀ ਪੁਸ਼ਟੀ 20 ਜਨਵਰੀ ਨੂੰ ਕੀਤੀ ਸੀ ਯਾਨੀ ਕਿ ਫੋਨ ਤੋਂ ਪਹਿਲਾਂ, ਜਿਸਦਾ ਦਾਅਵਾ ਕੀਤਾ ਜਾ ਰਿਹਾ ਹੈ। ਡਬਲਿਊਐਚਓ ਨੇ ਜਨਤਕ ਤੌਰ 'ਤੇ 22 ਜਨਵਰੀ ਨੂੰ ਘੋਸ਼ਣਾ ਕੀਤੀ ਸੀ ਕਿ ਪ੍ਰਾਪਤ ਅੰਕੜਿਆਂ ਅਨੁਸਾਰ, ਵੁਹਾਨ ਵਿਚ ਮਨੁੱਖ ਤੋਂ ਮਨੁੱਖ ਵਿਚ ਇਹ ਵਾਇਰਸ ਫੈਲ ਰਿਹਾ ਹੈ। ਉਥੇ ਹੀ, ਜੇਕਰ ਜਰਮਨੀ ਦੀ ਖੁਫੀਆ ਏਜੰਸੀ ਦਾ ਦਾਅਵਾ ਸੱਚ ਨਿਕਲਿਆ ਤਾਂ ਇਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਾਏ ਨੂੰ ਹੁਲਾਰਾ ਦੇਵੇਗਾ, ਜੋ ਮੰਨਦਾ ਹੈ ਕਿ ਡਬਲਿਊਐਚਓ ਚੀਨ ਕੇਂਦ੍ਰਿਤ ਰਿਹਾ ਹੈ।
ਚੀਨ ਅਤੇ ਡਬਲਿਊ.ਐਚ.ਓ ਨੇ ਵੱਡੀ ਗ਼ਲਤੀ ਕੀਤੀ : ਟਰੰਪ
ਇਸ ਹਫ਼ਤੇ ਦੇ ਸ਼ੁਰੂ ਵਿਚ, ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਅਮਰੀਕਾ ਕੋਲ ਇਸ ਗੱਲ ਦਾ ਸਬੂਤ ਹੈ ਕਿ ਚੀਨ ਨੇ ਕੋਰੋਨਾ ਵਾਇਰਸ ਬਾਰੇ ਕਿਸ ਤਰ੍ਹਾਂ ਦੁਨੀਆ ਨੂੰ ਗ਼ਲਤਫ਼ਹਿਮੀ ਅਤੇ ਗੁਮਰਾਹ ਕੀਤਾ ਹੈ। ਐਤਵਾਰ ਨੂੰ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ ਜਾਂਚ ਕਰਨਾ ਚਾਹੁੰਦੇ ਹਾਂ ਪਰ ਚੀਨ ਇਹ ਕਰਨ ਨਹੀਂ ਦਿੰਦਾ।
File photo
ਟਰੰਪ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਹੈ ਕਿ ਚੀਨ ਅਤੇ ਵਿਸ਼ਵ ਸਿਹਤ ਸੰਗਠਨ ਨੇ ਵੱਡੀ ਗ਼ਲਤੀ ਕੀਤੀ ਹੈ ਅਤੇ ਉਹ ਦੋਵੇਂ ਇਸ ਗਲਤੀ ਨੂੰ ਸਵੀਕਾਰ ਨਹੀਂ ਕਰ ਰਹੇ ਹਨ। ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਹੋਮਲੈਂਡ ਸਿਕਿਓਰਿਟੀ ਵਿਭਾਗ ਨੇ ਇਕ ਰਿਪੋਰਟ ਸਾਂਝੀ ਕਰਦਿਆਂ ਕਿਹਾ ਹੈ ਕਿ ਅਮਰੀਕਾ ਦੇ ਅਨੁਸਾਰ, ਚੀਨ ਨੇ ਜਾਣਬੁੱਝ ਕੇ ਮਹਾਂਮਾਰੀ ਦੇ ਨਤੀਜਿਆਂ ਬਾਰੇ ਨਹੀਂ ਦਸਿਆ ਅਤੇ ਗੁਪਤ ਤੌਰ 'ਤੇ ਡਾਕਟਰੀ ਦਵਾਈਆਂ ਦਾ ਸੰਗ੍ਰਹਿ ਤਿਆਰ ਕੀਤਾ।