
ਕੈਨੇਡਾ ਵਿਖੇ ਵੈਨਕੂਵਰ ਹਵਾਈ ਅੱਡੇ ’ਤੇ ਗੈਂਗਸਟਰਾਂ ਵਿਚਾਲੇ ਹੋਏ ਹਿੰਸਕ ਟਕਰਾਅ ਵਿਚ ਪੰਜਾਬੀ ਗੈਂਗਸਟਰ ਕਰਮਨ ਗਰੇਵਾਲ (28) ਦੀ ਹੱਤਿਆ ਕਰ ਦਿੱਤੀ ਗਈ।
ਵੈਨਕੂਵਰ: ਕੈਨੇਡਾ ਵਿਖੇ ਵੈਨਕੂਵਰ ਹਵਾਈ ਅੱਡੇ ’ਤੇ ਗੈਂਗਸਟਰਾਂ ਵਿਚਾਲੇ ਹੋਏ ਹਿੰਸਕ ਟਕਰਾਅ ਵਿਚ ਪੰਜਾਬੀ ਗੈਂਗਸਟਰ ਕਰਮਨ ਗਰੇਵਾਲ (28) ਦੀ ਹੱਤਿਆ ਕਰ ਦਿੱਤੀ ਗਈ। ਕਰਮਨ ਗਰੇਵਾਲ ਨੂੰ ਗੋਲੀ ਮਾਰਨ ਤੋਂ ਬਾਅਦ ਹਮਲਾਵਰ ਫਰਾਰ ਹੋ ਗਿਆ। ਦੱਸ ਦਈਏ ਕਿ ਕਰਮਨ ਗਰੇਵਾਲ ‘ਯੂਨਾਇਟਿਡ ਨੇਸ਼ਨ ਗੈਂਗ’ ਨਾਲ ਸਬੰਧਤ ਸੀ ਅਤੇ ਉਸ ’ਤੇ ਕਈ ਕੇਸ ਦਰਜ ਸਨ। ਕਰਮਨ ਗਰੇਵਾਲ ਕੁਝ ਸਾਲ ਪਹਿਲਾਂ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਕੇ ਭੱਜ ਨਿਕਲਿਆ ਸੀ।
Vancouver airport
ਹਵਾਈ ਅੱਡੇ ’ਤੇ ਵਾਪਰੀ ਗੋਲੀਬਾਰੀ ਦੀ ਘਟਨਾ ਸਬੰਧੀ ਜਾਣਕਾਰੀ ਮਿਲਣ ’ਤੇ ਪੁਲੀਸ ਨੇ ਹਵਾਈ ਅੱਡੇ ਦੇ ਸਾਰੇ ਰਸਤੇ ਸੀਲ ਕਰ ਦਿੱਤੇ। ਪੁਲਿਸ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਡਿਪਾਰਚਰ ਟਰਮੀਨਲ ਨੇੜੇ ਦੁਪਹਿਰ ਸਮੇਂ ਵਾਪਰੀ। ਅਧਿਕਾਰੀਆਂ ਨੇ ਇਸ ਨੂੰ ਗਿਰੋਹਾਂ ਵਿਚਾਲੇ ਦੁਸ਼ਮਣੀ ਨਾਲ ਜੁੜੀ ਘਟਨਾ ਦੱਸਿਆ ਹੈ। ਸ਼ੱਕੀਆਂ ਨੇ ਪੁਲਿਸ ‘ਤੇ ਵੀ ਗੋਲੀ ਚਲਾਈ।
Karman Grewal
ਰੋਇਲ ਕੈਨੇਡੀਅਨ ਮਾਉਂਟੇਡ ਪੁਲਿਸ ਬਲ ਨੇ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਦੇ ਬਾਅਦ ਜਦੋਂ ਅਧਿਕਾਰੀਆਂ ਨੇ ਇਕ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਚ ਸਵਾਰ ਲੋਕਾਂ ਨੇ ਪੁਲਿਸ ਕਰਮੀਆਂ ‘ਤੇ ਗੋਲੀਆਂ ਚਲਾਈਆਂ। ਉਹਨਾਂ ਨੇ ਦੱਸਿਆ ਕਿ ਘਟਨਾ ਵਿਚ ਕੋਈ ਪੁਲਿਸ ਅਧਿਕਾਰੀ ਜ਼ਖਮੀ ਨਹੀਂ ਹੋਇਆ ਪਰ ਸ਼ੱਕੀ ਭੱਜਣ ਵਿਚ ਸਫਲ ਰਹੇ।
Vancouver airport
ਸ਼ੱਕੀਆਂ ਦੀ ਗਿਣਤੀ ਵੀ ਹਾਲੇ ਪਤਾ ਨਹੀਂ ਹੈ। ਇੰਟੀਗ੍ਰੇਟੇਡ ਹੋਮੀਸਾਈਡ ਇੰਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ ਹਵਾਈ ਅੱਡੇ ਦੇ ਰਵਾਨਗੀ ਸਥਲ ‘ਤੇ ਇਕ ਵਿਅਕਤੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸੰਘੀ ਲੋਕ ਸੁਰੱਖਿਆ ਮੰਤਰ ਬਿਲ ਬਲੇਅਰ ਨੇ ਇਸ ਨੂੰ ਗਿਰੋਹਾਂ ਵਿਚਕਾਰ ਦੁਸ਼ਮਣੀ ਨਾਲ ਜੁੜੀ ਘਟਨਾ ਦੱਸਿਆ।